ਪੜਚੋਲ ਕਰੋ

ਕੜਾਕੇ ਦੀ ਠੰਢ ਮਗਰੋਂ ਧੁੱਪ ਨੇ ਦਿੱਤੀ ਰਾਹਤ, ਜਾਣੋ ਮੌਸਮ ਦਾ ਹਾਲ

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਅੱਜ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੈ। ਬੁੱਧਵਾਰ ਤੇ ਵੀਰਵਾਰ ਨੂੰ ਚੰਗੀ ਧੁੱਪ ਨਿਕਲਣ ਨਾਲ ਪਾਰਾ ਕੁਝ ਚੜ੍ਹ ਗਿਆ ਹੈ। ਬੇਸ਼ੱਕ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਜਾਰੀ ਹੈ ਪਰ ਮੈਦਾਨੀ ਇਲਾਕਿਆਂ ਦੇ ਮੌਸਮ ਵਿੱਚ ਨਿੱਘ ਮਹਿਸੂਸ ਹੋਇਆ ਹੈ। ਉਂਝ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਬਾਰਸ਼ ਹੋਣ ਨਾਲ ਠੰਢ ਵਧ ਸਕਦੀ ਹੈ।

ਚੰਡੀਗੜ੍ਹ: ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਅੱਜ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੈ। ਬੁੱਧਵਾਰ ਤੇ ਵੀਰਵਾਰ ਨੂੰ ਚੰਗੀ ਧੁੱਪ ਨਿਕਲਣ ਨਾਲ ਪਾਰਾ ਕੁਝ ਚੜ੍ਹ ਗਿਆ ਹੈ। ਬੇਸ਼ੱਕ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਜਾਰੀ ਹੈ ਪਰ ਮੈਦਾਨੀ ਇਲਾਕਿਆਂ ਦੇ ਮੌਸਮ ਵਿੱਚ ਨਿੱਘ ਮਹਿਸੂਸ ਹੋਇਆ ਹੈ। ਉਂਝ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਬਾਰਸ਼ ਹੋਣ ਨਾਲ ਠੰਢ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਤੇ ਪੰਜਾਬ ਦੇ ਕੁਝ ਹਿੱਸਿਆਂ ’ਚ ਮੰਗਲਵਾਰ ਨੂੰ ਵੀ ਸੂਰਜ ਤਾਂ ਦਿਖਾਈ ਦਿੱਤਾ ਸੀ ਪਰ ਤਾਪਮਾਨ ਵਿੱਚ ਕੋਈ ਜ਼ਿਆਦਾ ਅੰਤਰ ਦਿਖਾਈ ਨਹੀਂ ਦਿੱਤਾ। ਅੱਜ ਫਿਰ ਚੰਗੀ ਧੁੱਪ ਹੋਣ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਵਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਦਰਜ ਕੀਤਾ ਗਿਆ। ਇਸ ਲਈ ਦੋ ਦਿਨਾਂ ਦੀ ਧੁੱਪ ਦਾ ਲੋਕਾਂ ਨੇ ਖੁੱਲ੍ਹ ਕੇ ਸਵਾਗਤ ਕੀਤਾ। ਉਧਰ, ਖੇਤੀਬਾੜੀ ਵਿਭਾਗ ਮੁਤਾਬਕ ਪੰਜਾਬ ’ਚ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਨਦੀਨਨਾਸ਼ਕ ਦਵਾਈਆਂ ਬੇਅਸਰ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਾਰਾ ਇੱਕ ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਲੁਧਿਆਣਾ, ਮੋਗਾ, ਫਿਰੋਜ਼ਪੁਰ, ਫ਼ਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ’ਚ ਕਣਕ ’ਤੇ ਛਿੜਕੀ ਜਾਣ ਵਾਲੀ ਨਦੀਨਨਾਸ਼ਕ ਦਵਾਈਆਂ ਦਾ ਅਸਰ ਨਾ ਹੋਣ ਦੀਆਂ ਸ਼ਿਕਾਇਤਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਨਾਲ ਠੰਢ ਕਿਸਾਨਾਂ ਲਈ ਮਾਰੂ ਸਾਬਤ ਹੋ ਰਹੀ ਹੈ ਤੇ ਕਣਕ ਵਿੱਚ ਨਦੀਨ ਵਧਣ ਦਾ ਖ਼ਦਸਾ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਲੁਧਿਆਣਾ ’ਚ ਘੱਟ ਤੋਂ ਘੱਟ ਤਾਪਮਾਨ 0.3 ਡਿਗਰੀ, ਪਠਾਨਕੋਟ ਵਿੱਚ 0.8, ਆਦਮਪੁਰ ਵਿੱਚ 0.4, ਹਲਵਾਰਾ ’ਚ 0.6 ਤੇ ਬਠਿੰਡਾ ਵਿੱਚ 0.9 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਰਾਤ ਦਾ ਤਾਪਮਾਨ 2.4, ਪਟਿਆਲਾ ਵਿੱਚ 1.6, ਫ਼ਰੀਦਕੋਟ 1.2, ਗੁਰਦਾਸਪੁਰ ’ਚ 3.2 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦਾ ਤਾਪਮਾਨ ਘੱਟ ਤੋਂ ਘੱਟ 3.5 ਅਤੇ ਵੱਧ ਤੋਂ ਵੱਧ 16.6 ਦਰਜ ਕੀਤਾ ਗਿਆ ਜੋ ਆਮ ਨਾਲੋਂ ਘੱਟ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਹੋਣ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ ਤੇ ਅਜਿਹਾ ਮੌਸਮ ਹੋਰ ਕੁਝ ਦਿਨ ਬਣਿਆ ਰਹਿਣ ਦਾ ਅਨੁਮਾਨ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਦੇ ਸ਼ਹਿਰਾਂ ਫ਼ਰੀਦਕੋਟ ਵਿੱਚ ਦਿਨ ਦਾ ਤਾਪਮਾਨ 7.5, ਗੁਰਦਾਸਪੁਰ ਦਾ 8.0 ਪਠਾਨਕੋਟ 9.9, ਬਠਿੰਡਾ 8.9 ਡਿਗਰੀ ਰਿਹਾ।

ਟਾਪ ਹੈਡਲਾਈਨ

ਬੇਅਦਬੀ ਕਾਨੂੰਨ 'ਤੇ ਬੋਲੇ ਜਥੇਦਾਰ-ਸਰਕਾਰ ਨੇ ਗੈਰ-ਸੰਜੀਦਗੀ ਦਿਖਾਈ, ਸਾਰੇ ਵਿਧਾਇਕ ਇਤਰਾਜ਼ਾਂ 'ਤੇ ਸਹਿਮਤ; ਸੰਸਾਰਿਕ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ...
ਬੇਅਦਬੀ ਕਾਨੂੰਨ 'ਤੇ ਬੋਲੇ ਜਥੇਦਾਰ-ਸਰਕਾਰ ਨੇ ਗੈਰ-ਸੰਜੀਦਗੀ ਦਿਖਾਈ, ਸਾਰੇ ਵਿਧਾਇਕ ਇਤਰਾਜ਼ਾਂ 'ਤੇ ਸਹਿਮਤ; ਸੰਸਾਰਿਕ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਪ੍ਰਿੰਸੀਪਲ 'ਤੇ ਹਮਲਾ! ਸਕੂਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਪ੍ਰਿੰਸੀਪਲ 'ਤੇ ਹਮਲਾ! ਸਕੂਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਬੇਅਦਬੀ ਕਾਨੂੰਨ 'ਤੇ ਗੱਲ ਕਰਨਗੇ ਜਥੇਦਾਰ ਗੜਗੱਜ, ਪੰਜਾਬ ਸਰਕਾਰ ਦੇ ਜਵਾਬ 'ਤੇ ਰੱਖਣਗੇ ਪੱਖ
ਅੱਜ ਬੇਅਦਬੀ ਕਾਨੂੰਨ 'ਤੇ ਗੱਲ ਕਰਨਗੇ ਜਥੇਦਾਰ ਗੜਗੱਜ, ਪੰਜਾਬ ਸਰਕਾਰ ਦੇ ਜਵਾਬ 'ਤੇ ਰੱਖਣਗੇ ਪੱਖ
ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਅਚਾਨਕ ਮੀਟਿੰਗ, ਪੇਪਰ ਲੀਕ ਮਾਮਲੇ ਨੂੰ ਲੈਕੇ ਹੋ ਸਕਦੀ ਚਰਚਾ
ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਅਚਾਨਕ ਮੀਟਿੰਗ, ਪੇਪਰ ਲੀਕ ਮਾਮਲੇ ਨੂੰ ਲੈਕੇ ਹੋ ਸਕਦੀ ਚਰਚਾ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
Embed widget