Weather Update: ਇਸ ਵਾਰ ਮੌਸਮ ਵੱਖਰੇ ਹੀ ਰੰਗ ਵਿਖਾ ਰਿਹਾ ਹੈ। ਮਈ ਦਾ ਮਹੀਨਾ ਅੱਧਾ ਲੰਘ ਗਿਆ ਹੈ ਪਰ ਅਜੇ ਵੀ ਰਾਤ ਨੂੰ ਠੰਢਕ ਮਹਿਸੂਸ ਹੋ ਰਹੀ ਹੈ। ਪਹਾੜਾਂ ਵਿੱਚ ਤਾਂ ਬਰਫਬਾਰੀ ਤੱਕ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ 35 ਸਾਲ ਬਾਅਦ ਮਈ ਦਾ ਮਹੀਨਾ ਇੰਨਾ ਠੰਢਾ ਹੈ। 


ਮੌਸਮ ਵਿਭਾਗ ਮੁਤਾਬਕ ਇਸ ਤੋਂ ਪਹਿਲਾਂ ਸਾਲ 1987 ਵਿੱਚ ਮਈ ਮਹੀਨੇ ਅਜਿਹੀ ਠੰਢ ਪਈ ਸੀ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ 1987 ਵਿੱਚ ਮਈ ਦੇ ਪਹਿਲੇ ਹਫ਼ਤੇ ਸੂਬੇ ਦਾ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਸੀ।


ਇਸੇ ਸਾਲ ਮਈ ਦੇ ਪਹਿਲੇ ਹਫ਼ਤੇ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 12 ਤੋਂ 26 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 0 ਤੋਂ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਹਿਮਾਚਲ ਦੇ ਪਹਾੜਾਂ 'ਚ ਮੰਗਲਵਾਰ ਨੂੰ ਵੀ ਬਰਫਬਾਰੀ ਜਾਰੀ ਰਹੀ। ਲਾਹੌਲ ਦੇ ਹੰਸਾ 'ਚ 20 ਸੈਂਟੀਮੀਟਰ, ਕਲੌਂਗ 'ਚ 12, ਗੋਂਡਲਾ 'ਚ 11, ਕਲਪਾ 'ਚ 4 ਸੈਂਟੀਮੀਟਰ ਬਰਫਬਾਰੀ ਹੋਈ। ਰੋਹਤਾਂਗ, ਕਿਨੌਰ ਤੇ ਚੰਬਾ ਦੀਆਂ ਉੱਚੀਆਂ ਚੋਟੀਆਂ 'ਤੇ ਵੀ ਬਰਫਬਾਰੀ ਹੋਈ। 


ਦੂਜੇ ਪਾਸੇ ਭਰਮੌਰ ਵਿੱਚ 23 ਮਿਲੀਮੀਟਰ, ਕੋਠੀ ਵਿੱਚ 20, ਜੁਬਲ-ਕੋਟਖਾਈ ਵਿੱਚ 20, ਰਾਮਪੁਰ ਵਿੱਚ 19, ਚੌਵਾੜੀ ਵਿੱਚ 18, ਮਨਾਲੀ ਵਿੱਚ 17, ਸਰਹਾਨ ਵਿੱਚ 13, ਰੋਹੜੂ ਵਿੱਚ 12, ਰੇਕਾਂਗ ਪੀਓ ਵਿੱਚ 11 ਤੇ ਸ਼ਿਮਲਾ ਵਿੱਚ 8 ਮਿਲੀਮੀਟਰ ਮੀਂਹ ਪਿਆ ਹੈ।


ਕਾਬਿਲੇਗੌਰ ਹੈ ਕਿ ਮਈ ਮਹੀਨੇ ਜ਼ਿਆਦਾਤਰ ਗਰਮੀ ਹਾਵੀ ਹੋ ਜਾਂਦੀ ਹੈ। ਪਰ ਇਸ ਵਾਰ ਮੌਸਮ ਵਿੱਚ ਠੰਢਕ ਦਾ ਅਹਿਸਾਸ ਹੈ। ਮਈ ਮਹੀਨੇ ਵਿੱਚ ਵੀ ਅਜਿਹਾ ਮੌਸਮ ਲੋਕਾਂ ਦੇ ਚਿਹਰੇ ਉੱਪਰ ਖੁਸ਼ੀ ਲਿਆ ਰਿਹਾ ਹੈ। ਜਿਸ ਵਿੱਚ ਗਰਮੀ ਦਾ ਜ਼ਿਆਦਾਤਰ ਅਹਿਸਾਸ ਨਹੀਂ ਹੋ ਰਿਹਾ ਹੈ। 


 


Read More:- Punjab Weather Update: ਪੰਜਾਬ 'ਚ ਹੁਣ ਗਰਮੀ ਕਹਿਰ, 40 ਤੋਂ 42 ਡਿਗਰੀ ਤੱਕ ਪਹੁੰਚੇਗਾ ਪਾਰਾ   

Read More:-Jalandhar By Election Voting Live: ਭਗਵੰਤ ਮਾਨ ਸਰਕਾਰ ਦੀ ਪ੍ਰੀਖਿਆ ਅੱਜ, ਜਲੰਧਰ ਲੋਕ ਸਭਾ ਹਲਕਾ ਕਰੇਗਾ ਪੰਜਾਬ ਦਾ ਸਿਆਸੀ ਭਵਿੱਖ ਤੈਅ