Independence Day 2023: ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੀ ਸੋਚ ਵਾਲੇ ਕ੍ਰਾਂਤੀਕਾਰੀ ਕਿਹੋ ਜਿਹੀ ਆਜ਼ਾਦੀ ਚਾਹੁੰਦੇ ਸੀ? ਕੀ ਮੌਜੂਦਾ ਦੌਰ ਵਿੱਚ ਸ਼ਹੀਦ ਭਗਤ ਸਿੰਘ ਦੇ ਸੁਫਨੇ ਪੂਰੇ ਹੋ ਗਏ ਹਨ। ਇਹ ਸਵਾਲ ਹਰ ਸਾਲ 15 ਅਗਸਤ ਨੂੰ ਸਭ ਦੇ ਸਾਹਮਣੇ ਆਉਂਦਾ ਹੈ। ਇਸ ਬਾਰੇ ਵੱਖ-ਵੱਖ ਸਿਆਸੀ ਖਿਆਲਾਂ ਵਾਲੇ ਲੋਕਾਂ ਦੀ ਵੱਖ-ਵੱਖ ਰਾਏ ਹੈ ਪਰ ਤਕਰੀਬਨ ਹਰ ਸ਼ਖਸ ਇਹ ਮੰਨਦਾ ਹੈ ਕਿ 76 ਸਾਲਾਂ ਬਾਅਦ ਵੀ ਸਾਡੇ ਸ਼ਹੀਦਾਂ ਦੇ ਸੁਫਨੇ ਪੂਰੇ ਨਹੀਂ ਹੋਏ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਜ਼ਾਦੀ ਦਿਵਸ ਮਨਾ ਰਹੀਆਂ ਹਨ, ਪਰ ਇਹ ਨਕਲੀ ਤੇ ਅਖੌਤੀ ਆਜ਼ਾਦੀ ਹੈ ਕਿਉਂਕਿ ਅੰਗਰੇਜ਼ ਸਾਮਰਾਜ ਵੱਲੋਂ ਦੇਸ਼ ਦੀਆਂ ਕੁਝ ਪਾਰਟੀਆਂ ਨਾਲ ਭਾਰਤ ਦੀ ਲੁੱਟ ਜਾਰੀ ਰੱਖਣ ਲਈ ਗੁਪਤ ਸਮਝੌਤੇ ਕੀਤੇ ਗਏ ਸਨ। ਇਸ ਤਰ੍ਹਾਂ ਇਹ ਖਰੀ ਆਜ਼ਾਦੀ ਤੇ ਬਰਾਬਰੀ ਲਈ ਲੜ ਰਹੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਸੀ।
ਸ਼ਹੀਦ ਭਗਤ ਸਿੰਘ ਚਾਹੁੰਦੇ ਸੀ ਅਜਿਹੀ ਆਜ਼ਾਦੀ
ਲਾਹੌਰ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਭਗਤ ਸਿੰਘ ਨੇ ਕਿਹਾ ਸੀ ਕਿ 'ਇਨਕਲਾਬ ਦੀ ਤਲਵਾਰ ਸਿਰਫ ਵਿਚਾਰਾਂ ਦੇ ਪੱਥਰ 'ਤੇ ਹੀ ਤਿੱਖੀ ਕੀਤੀ ਜਾ ਸਕਦੀ ਹੈ।' ਭਗਤ ਸਿੰਘ ਆਪਣੇ ਸਮੇਂ ਦੇ ਸਭ ਤੋਂ ਪੜ੍ਹੇ-ਲਿਖੇ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਲਾਹੌਰ ਤੋਂ ਆਗਰਾ ਤੱਕ, ਉਨ੍ਹਾਂ ਲਾਇਬ੍ਰੇਰੀਆਂ ਖੋਲ੍ਹੀਆਂ ਸਨ ਤਾਂ ਜੋ ਸੁਤੰਤਰਤਾ ਸੈਨਾਨੀਆਂ ਦਾ ਅਧਿਐਨ ਤੇ ਸਿਖਲਾਈ ਜਾਰੀ ਰਹੇ।
ਉਨ੍ਹਾਂ ਦਾ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਸੀ ਕਿ ਕਿਸੇ ਵੀ ਵਿਚਾਰਧਾਰਾ ਦਾ ਵਿਰੋਧ ਕਰਨ ਤੋਂ ਪਹਿਲਾਂ, ਤੁਹਾਨੂੰ ਆਪਣੇ ਆਪ ਨੂੰ ਗਿਆਨ ਦੇ ਹਥਿਆਰ ਨਾਲ ਲੈਸ ਕਰਨਾ ਚਾਹੀਦਾ ਹੈ। ਉਸ ਵਿਚਾਰਧਾਰਾ ਨੂੰ ਸਮਝੋ ਜਿਸ ਦਾ ਤੁਸੀਂ ਵਿਰੋਧ ਕਰ ਰਹੇ ਹੋ। ਖਾਸ ਗੱਲ ਇਹ ਹੈ ਕਿ ਨ੍ਹਾਂ ਨੇ 17 ਸਾਲ ਦੀ ਉਮਰ ਵਿੱਚ ਉਨ੍ਹਾਂ ਬਹੁਤੀ ਡੂੰਘਾਈ ਨਾਲ ਪੜ੍ਹਾਈ ਸ਼ੁਰੂ ਕੀਤੀ ਸੀ ਤੇ 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਹੀ ਉਹ ਇੰਨਾ ਕੁਝ ਕਰ ਗਏ ਸਨ। ਉਹ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜੋ ਗਿਆਨ ਅਧਾਰਤ ਹੋਵੇ ਤਾਂ ਜੋ 98% ਲੋਕਾਂ ਦਾ ਉਨ੍ਹਾਂ 2% ਲੋਕਾਂ ਉੱਤੇ ਰਾਜ ਹੋਵੇ, ਜੋ ਸਰਕਾਰ ਤੇ ਉਦਯੋਗ ਚਲਾਉਣ ਲਈ ਜ਼ਿੰਮੇਵਾਰ ਹਨ।
ਭਗਤ ਸਿੰਘ ਨੇ ਫਿਰਕਾਪ੍ਰਸਤੀ, ਜਾਤੀਵਾਦ ਤੇ ਮਨੁੱਖੀ ਸ਼ੋਸ਼ਣ ਦੀ ਪ੍ਰਣਾਲੀ ਨੂੰ ਭਾਰਤ ਦੇ ਵਰਤਮਾਨ ਤੇ ਭਵਿੱਖ ਲਈ ਸਭ ਤੋਂ ਵੱਡਾ ਖਤਰਾ ਮੰਨਿਆ। ਉਨ੍ਹਾਂ ਦਾ ਮੰਨਣਾ ਸੀ ਕਿ ਬ੍ਰਿਟਿਸ਼ ਰਾਜ ਦੇ ਦੇਸ਼ ਛੱਡ ਕੇ ਜਾਣ ਤੋਂ ਬਾਅਦ ਵੀ ਕ੍ਰਾਂਤੀ ਨਹੀਂ ਰੁਕ ਸਕਦੀ। ਇਹ ਕ੍ਰਾਂਤੀ ਉਦੋਂ ਹੀ ਸੰਪੂਰਨ ਹੋਵੇਗੀ ਜਦੋਂ ਦੇਸ਼ ਫਿਰਕਾਪ੍ਰਸਤੀ ਤੇ ਜਾਤੀਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ ਤੇ ਇਸ ਲਈ ਉਨ੍ਹਾਂ ਹਰ ਨਾਗਰਿਕ ਦਾ ਪੂਰੀ ਤਰ੍ਹਾਂ ਸਿੱਖਿਅਤ ਹੋਣਾ ਜ਼ਰੂਰੀ ਸਮਝਿਆ ਸੀ।
ਇਹ ਵੀ ਪੜ੍ਹੋ: ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 14 ਸੁਪਰਵਾਈਜ਼ਰਾਂ ਅਤੇ 2 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਮਹਾਤਮਾ ਗਾਂਧੀ ਦੀ ਕੀ ਸੀ ਸੋਚ?
ਮਹਾਤਮਾ ਗਾਂਧੀ ਅੰਗਰੇਜ਼ਾਂ ਦੇ ਇਸ ਪ੍ਰਚਾਰ ਦਾ ਵਿਰੋਧ ਕਰ ਰਹੇ ਸਨ ਕਿ ਭਾਰਤ ਇੱਕ ਲੋਕਤੰਤਰ ਪ੍ਰਣਾਲੀ ਦੇ ਕਾਬਲ ਨਹੀਂ। ਉਨ੍ਹਾਂ ਦਾ ਮੰਨਣਾ ਸੀ ਕਿ ਵਿਚਾਰ-ਵਟਾਂਦਰੇ ਤੇ ਤਰਕ 'ਤੇ ਅਧਾਰਤ ਨਿਯਮ ਭਾਰਤ ਵਿੱਚ ਸਥਾਪਤ ਹੋਣਾ ਚਾਹੀਦਾ ਹੈ। ਭਾਰਤੀ ਸਮਾਜ ਨੂੰ ਤਰਕਸ਼ੀਲ ਤੇ ਆਰਾਮਦਾਇਕ ਬਣਾਉਣ ਲਈ, ਇਹ ਜ਼ਰੂਰੀ ਸੀ ਕਿ ਜਾਤ, ਧਰਮ, ਭਾਸ਼ਾ ਤੇ ਖੇਤਰ ਦੇ ਅਧਾਰ ’ਤੇ ਵੰਡੇ ਗਏ ਭਾਰਤੀ ਸਮਾਜ ਨੂੰ ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਬਹਿਸ ਦੀ ਸੰਭਾਵਨਾ ਪੈਦਾ ਕੀਤੀ ਜਾ ਸਕੇ।
ਉਹ ਚਾਹੁੰਦੇ ਸਨ ਕਿ ਨਾਗਰਿਕ ਹਰ ਕੀਮਤ 'ਤੇ ਨਿਡਰ ਹੋਣ। ਸਭ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਆਪਣੇ ਮਨ ਦੀ ਗੱਲ ਕਹਿਣ ਲਈ ਸੁਤੰਤਰ ਮਹਿਸੂਸ ਕਰਨ। 1942 ਵਿੱਚ ‘ਭਾਰਤ ਛੱਡੋ’ ਅੰਦੋਲਨ ਲਈ ਹੋਈ ਕਾਂਗਰਸ ਦੀ ਵੋਟਿੰਗ ਵਿੱਚ 13 ਮੈਂਬਰਾਂ ਨੇ ਇਸ ਅੰਦੋਲਨ ਦੇ ਵਿਰੁੱਧ ਵੋਟ ਦਿੱਤਾ। ਗਾਂਧੀ ਜੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਬਿਨਾਂ ਕਿਸੇ ਡਰ ਦੇ ਅੱਗੇ ਜਾ ਕੇ ਆਪਣੀ ਰਾਇ ਪ੍ਰਗਟਾਉਣ ਦੀ ਆਜ਼ਾਦੀ ਹੀ ਭਾਰਤ ਨੂੰ ਮਜ਼ਬੂਤ ਬਣਾ ਸਕਦੀ ਹੈ।
ਉਹ ਚਾਹੁੰਦੇ ਸਨ ਕਿ ਭਾਰਤ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਸਭ ਤੋਂ ਅੱਗੇ ਹੋਵੇ ਪਰ ਇਹ ਯਕੀਨੀ ਬਣਾਓ ਕਿ ਨਵੀਂ ਤਕਨਾਲੋਜੀ ਮਜ਼ਦੂਰ ਦਾ ਕੰਮ ਸੌਖਾ ਬਣਾਵੇ, ਲੋਕਾਂ ਨੂੰ ਬੇਰੁਜ਼ਗਾਰ ਨਾ ਬਣਾਵੇ। ਇਸੇ ਲਈ ਉਹ ਪਿੰਡਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਦੇਸ਼ ਦਾ ਹਰ ਪਿੰਡ ਆਪਣੀ ਹਰ ਲੋੜ ਨੂੰ ਪੂਰਾ ਕਰਨ ਦੇ ਯੋਗ ਹੋਵੇ ਅਤੇ ਹਰ ਹੱਥ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰੀ ਮਸ਼ੀਨਰੀ ਨੂੰ ਪਿੰਡਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਪਰ ਸਰਕਾਰ ਦਾ ਦਖਲ ਘੱਟ ਤੋਂ ਘੱਟ ਹੋਵੇ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਗਏ ਕਈ ਅਹਿਮ ਫੈਸਲੇ ,ਪੜ੍ਹੋ ਪੂਰੀ ਡਿਟੇਲ