ਪੜਚੋਲ ਕਰੋ

ਸੁਖਬੀਰ ਬਾਦਲ ਦੇ ਦਾਅਵਿਆਂ ਦੀ 'ਆਪ' ਨੇ ਖੋਲ੍ਹੀ ਪੋਲ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਖੇਤਰ 'ਚ ਕੀਤੇ ਜਾ ਰਹੇ ਅਨੇਕਾਂ ਘੁਟਾਲਿਆਂ ਦਾ ਪਰਦਾਫ਼ਾਸ਼ ਕਰਦਿਆਂ 'ਪੰਜਾਬ ਵਿੱਚ ਬਿਜਲੀ ਦੀ ਹਾਲਤ ਬਾਰੇ ਵਾਈਟ ਪੇਪਰ' ਜਾਰੀ ਕੀਤਾ। 'ਆਪ' ਨੇ ਦਾਅਵਾ ਕੀਤਾ ਕਿ ਵਾਈਟ ਪੇਪਰ ਪੰਜਾਬ ਨੂੰ 'ਵਾਧੂ ਬਿਜਲੀ ਵਾਲਾ ਸੂਬਾ' ਬਣਾਉਣ ਬਾਰੇ ਵਧ-ਚੜ੍ਹ ਕੇ ਕੀਤੇ ਜਾਂਦੇ ਦਾਅਵਿਆਂ ਦੀ ਅਸਲ ਕਹਾਣੀ ਨੂੰ ਬਿਆਨ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਸਰਕਾਰ ਦੇ ਪਿਛਲੇ ਨੌਂ ਵਰ੍ਹਿਆਂ ਦੌਰਾਨ ਹੋਈਆਂ ਬੇਨਿਯਮੀਆਂ ਕਾਰਨ ਕਿਵੇਂ ਬਿਜਲੀ ਦਰਾਂ ਦੁੱਗਣੀਆਂ ਹੋ ਗਈਆਂ।     ਆਮ ਆਦਮੀ ਪਾਰਟੀ ਦੇ ਤਰਜਮਾਨ ਚੰਦਰ ਸੁਤਾ ਡੋਗਰਾ ਤੇ ਲੀਗਲ ਵਿੰਗ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਜਾਰੀ ਕੀਤੇ ਗਏ 'ਵਾਈਟ ਪੇਪਰ' ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਨੂੰ ਕਿਵੇਂ ਹਰ ਸਾਲ 3,745 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਨਿੱਜੀ ਬਿਜਲੀ ਪਲਾਂਟਾਂ ਲਈ ਜਾਣਬੁੱਝ ਕੇ ਵਿਸ਼ੇਸ਼ ਬਿਜਲੀ ਉਤਪਾਦਨ ਨੀਤੀ ਤਿਆਰ ਕੀਤੇ ਗਏ ਹਨ। ਉਨ੍ਹਾਂ ਪਲਾਂਟਾਂ 'ਤੇ ਨਿੱਜੀ ਕੰਪਨੀਆਂ ਨਾਲ ਨੁਕਸਦਾਰ 'ਬਿਜਲੀ ਖ਼ਰੀਦ ਸਮਝੌਤੇ' (ਪੀ.ਪੀ.ਏ.) ਕੀਤੇ ਗਏ ਹਨ, ਜਿਨ੍ਹਾਂ ਕਰਕੇ ਮੋਟੀਆਂ ਰਕਮਾਂ ਤਲਵੰਡੀ ਸਾਬੋ, ਰਾਜਪੁਰਾ ਤੇ ਗੋਇੰਦਵਾਲ ਸਾਹਿਬ ਸਥਿਤ ਨਿੱਜੀ ਥਰਮਲ ਬਿਜਲੀ ਪਲਾਂਟਾਂ ਨੂੰ 'ਨਿਸ਼ਚਤ ਸਮਰੱਥਾ ਚਾਰਜਸ' ਦੇ ਨਾਂ ਹੇਠ ਜਾ ਰਹੀਆਂ ਹਨ। ਇਨ੍ਹਾਂ ਪਲਾਂਟਾਂ ਨੂੰ ਇਹ ਰਕਮਾਂ ਘੱਟ ਮੰਗ ਵਾਲੇ ਸਮਿਆਂ ਦੌਰਾਨ ਆਪਣੇ ਪਲਾਂਟ ਬੰਦ ਰੱਖਣ ਲਈ ਮਿਲ ਰਹੇ ਹਨ ਪਰ ਹੋਰ ਸਮਿਆਂ 'ਚ ਉਨ੍ਹਾਂ ਤੋਂ ਮਹਿੰਗੀ ਬਿਜਲੀ ਖ਼ਰੀਦੀ ਜਾ ਰਹੀ ਹੈ।     ਜਿਹੜੇ ਸਰਕਾਰੀ ਤਾਪ (ਥਰਮਲ) ਬਿਜਲੀ ਪਲਾਂਟ ਸਸਤੀ ਬਿਜਲੀ ਪੈਦਾ ਕਰਦੇ ਹਨ, ਉਨ੍ਹਾਂ ਨੂੰ ਜਾਣਬੁੱਝ ਕੇ ਅੱਧੀ ਤੋਂ ਵੀ ਘੱਟ ਸਮਰੱਥਾ 'ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੀ ਸਮਰੱਥਾ 1,70,000 ਲੱਖ ਯੂਨਿਟਾਂ ਸਾਲਾਨਾ ਬਿਜਲੀ ਉਤਪਾਦਨ ਦੀ ਹੈ ਪਰ ਉਹ ਸਾਲ 2016-17 ਦੌਰਾਨ ਕੇਵਲ 73,080 ਲੱਖ ਯੂਨਿਟਾਂ ਬਿਜਲੀ ਦਾ ਉਤਪਾਦਨ ਕਰਨਗੇ, ਤਾਂ ਜੋ ਸੂਬਾ, ਮਹਿੰਗੇ ਨਿੱਜੀ ਉਤਪਾਦਕਾਂ ਤੋਂ ਹੋਰ ਬਿਜਲੀ ਖ਼ਰੀਦ ਸਕੇ। ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਬਿਜਲੀ ਦੀ ਕਿੱਲਤ ਦਾ ਬਹੁਤ ਵਧ-ਚੜ੍ਹ ਕੇ ਰੌਲਾ ਪਾਇਆ ਤੇ ਫਿਰ ਉਸ ਦੇ ਆਧਾਰ 'ਤੇ ਹੀ ਪਿਛਲੇ ਕੁਝ ਸਾਲਾਂ ਦੌਰਾਨ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀਆਂ ਗਈਆਂ। ਨਿੱਜੀ ਖੇਤਰ ਵਿੱਚ 1,80,000 ਲੱਖ ਯੂਨਿਟਾਂ ਦੀ ਵਾਧੂ ਬਿਜਲੀ ਸਮਰੱਥਾ ਦਰਅਸਲ 2,500 ਕਰੋੜ ਰੁਪਏ ਦਾ ਬੋਝ ਹੈ ਜੋ ਪੰਜਾਬ ਦੇ ਮਜਬੂਰ ਖਪਤਕਾਰ ਝੱਲ ਰਹੇ ਹਨ। ਨੁਕਸਦਾਰ ਬਿਜਲੀ ਖ਼ਰੀਦ ਸਮਝੌਤੇ ਨਿੱਜੀ ਉਤਪਾਦਕਾਂ ਨੂੰ ਫ਼ਾਇਦਾ ਪਹੁੰਚਾ ਰਹੇ ਹਨ ਤੇ ਪੰਜਾਬ ਨੂੰ ਕੋਈ ਛੋਟ ਜਾਂ ਰਿਆਇਤ ਨਹੀਂ ਮਿਲ ਰਹੀ।     ਸਭ ਤੋਂ ਦੁਖਦਾਈ ਮਾਮਲਾ ਗੋਇੰਦਵਾਲ ਸਾਹਿਬ ਦਾ ਹੈ, ਜਿੱਥੇ ਜੀ.ਵੀ.ਕੇ. ਗਰੁੱਪ ਨੇ ਆਪਣਾ ਨਿੱਜੀ ਥਰਮਲ ਪਲਾਂਟ ਸਥਾਪਤ ਕੀਤਾ ਹੈ। ਚੰਦਰ ਸੁਤਾ ਡੋਗਰਾ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਦੇ ਪਲਾਂਟ ਲਈ ਪੀ.ਐਸ.ਈ.ਆਰ.ਸੀ. ਨੇ ਇਸ ਦੇ ਸੰਚਾਲਨ ਦੇ ਪਹਿਲੇ ਹੀ ਸਾਲ ਪੀ.ਐਸ.ਪੀ.ਸੀ.ਐਲ. ਦੀ 100% ਬਿਜਲੀ ਤਿਆਗਣ (ਸਰੈਂਡਰ ਕਰਨ) ਦੀ ਤਜਵੀਜ਼ ਪ੍ਰਵਾਨ ਕੀਤੀ ਹੈ ਪਰ ਇਸ ਬੰਦ ਪਲਾਂਟ ਲਈ ਵੀ 413.75 ਕਰੋੜ ਰੁਪਏ ਨਿਸ਼ਚਤ ਸਮਰੱਥਾ ਚਾਰਜਿਸ ਵਜੋਂ ਅਦਾ ਕਰਨੇ ਪੈ ਰਹੇ ਹਨ।     ਪੰਜਾਬ ਬਿਜਲੀ ਉਤਪਾਦਨ ਨੀਤੀ 2010 ਦੀ ਜੇ ਗੁਜਰਾਤ ਬਿਜਲੀ ਨੀਤੀ 2009 ਨਾਲ ਤੁਲਨਾ ਕੀਤੀ ਜਾਵੇ, ਤਾਂ ਪਤਾ ਲਗਦਾ ਹੈ ਕਿ ਜਿਵੇਂ ਗੁਜਰਾਤ ਸਥਿਤ ਨਿੱਜੀ ਬਿਜਲੀ ਉਤਪਾਦਕ ਆਪਣੇ ਸੂਬੇ ਨੂੰ 20% ਛੋਟ ਉੱਤੇ ਬਿਜਲੀ ਦਿੰਦੇ ਹਨ, ਜੇ ਸੂਬਾ ਸਰਕਾਰ ਦੀਆਂ ਸਿਫ਼ਾਰਸ਼ਾਂ 'ਤੇ ਈਂਧਨ ਸਮਝੌਤਾ ਹੋਇਆ ਹੋਵੇ; ਪੰਜਾਬ ਵਿੱਚ ਅਜਿਹਾ ਕੁਝ ਵੀ ਉਪਲਬਧ ਨਹੀਂ ਹੈ। ਇਸ ਕਰ ਕੇ 774 ਕਰੋੜ ਰੁਪਏ ਸਾਲਾਨਾ ਦਾ ਹੋਰ ਵਾਧੂ ਨੁਕਸਾਨ ਹੋ ਰਿਹਾ ਹੈ।

ਟਾਪ ਹੈਡਲਾਈਨ

ਜਥੇਦਾਰ ਨੇ AAP MLA ਨੂੰ ਕਿਹਾ- ਧਰਮ 'ਚ ਦਖ਼ਲ ਬੰਦ ਕਰੋ, ਮਰਿਆਦਾ ਦਾ ਸਨਮਾਨ ਜ਼ਰੂਰੀ; ਹੱਥ ਜੋੜ ਕੇ ਖੜ੍ਹੇ ਰਹੇ ਸ਼ੇਖੋਂ
ਜਥੇਦਾਰ ਨੇ AAP MLA ਨੂੰ ਕਿਹਾ- ਧਰਮ 'ਚ ਦਖ਼ਲ ਬੰਦ ਕਰੋ, ਮਰਿਆਦਾ ਦਾ ਸਨਮਾਨ ਜ਼ਰੂਰੀ; ਹੱਥ ਜੋੜ ਕੇ ਖੜ੍ਹੇ ਰਹੇ ਸ਼ੇਖੋਂ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫੋਰਸ ਹੋਵੇਗੀ ਤਾਇਨਾਤ
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫੋਰਸ ਹੋਵੇਗੀ ਤਾਇਨਾਤ
ਲੁਧਿਆਣਾ 'ਚ 10 ਕਰੋੜ ਦਾ ਪ੍ਰਾਪਰਟੀ ਘਪਲਾ, ਜ਼ਾਅਲੀ ਦਸਤਾਵੇਜ਼ਾਂ ਨਾਲ ਮਹਿਲਾ ਦੀ ਜ਼ਮੀਨ 'ਤੇ ਲਿਆ ਲੋਨ
ਲੁਧਿਆਣਾ 'ਚ 10 ਕਰੋੜ ਦਾ ਪ੍ਰਾਪਰਟੀ ਘਪਲਾ, ਜ਼ਾਅਲੀ ਦਸਤਾਵੇਜ਼ਾਂ ਨਾਲ ਮਹਿਲਾ ਦੀ ਜ਼ਮੀਨ 'ਤੇ ਲਿਆ ਲੋਨ

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
Embed widget