ਚੰਡੀਗੜ੍ਹ: ਦੁਸਹਿਰੇ ਦੀ ਰਾਤ ਨੂੰ ਰੇਲ ਹਾਦਸੇ ਵਿੱਚ 59 ਲੋਕਾਂ ਦੀ ਮੌਤ ਹੋ ਗਈ ਸੀ। ਪੰਜਾਬ ਸਰਕਾਰ ਨੇ ਉਂਗਲ ਰੇਲ ਵਿਭਾਗ ਵੱਲ ਚੁੱਕੀ ਹੈ, ਪਰ ਰੇਲਵੇ ਵਿਭਾਗ ਨੇ ਆਪਣੇ ਮੁਲਾਜ਼ਮਾਂ ਨੂੰ ਇਕ ਦਿਨ ਬਾਅਦ ਹੀ ਕਲੀਨ ਚਿੱਟ ਦੇ ਦਿੱਤੀ ਹੈ। ਹੁਣ ਸਵਾਲ ਹੈ ਕਿ 59 ਲੋਕਾਂ ਦੀ ਮੌਤ ਦਾ ਜ਼ਿੰਮੇਵੀਰ ਕੌਣ ਹੈ?
ਫ਼ਿਰੋਜ਼ਪੁਰ ਰੇਂਜ਼ ਦੇ ਡੀਆਰਐਮ ਵਿਵੇਕ ਕੁਮਾਰ ਨੇ ਪੱਟੜੀ 'ਤੇ ਦੁਸਹਿਰਾ ਦੇਖ ਰਹੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪਟੜੀ ਪਾਰ ਕਰਨ ਵਾਲੇ ਦੱਸਿਆ ਹੈ। ਵਿਵੇਕ ਕੁਮਾਰ ਨੇ ਕਿਹਾ ਕਿ ਰੇਲ ਵਿਭਾਗ ਤੇ ਰੇਲ ਮੁਲਾਜ਼ਮਾਂ ਦੀ ਵਾਰਦਾਤ ਵਿੱਚ ਕੋਈ ਗ਼ਲਤੀ ਨਹੀਂ ਸੀ।
ਦੂਸਰੇ ਪਾਸੇ ਕਾਂਗਰਸ ਲੀਡਰ ਨਵਜੋਤ ਕੌਰ ਸਿੱਧੂ ਨੇ ਪ੍ਰਸ਼ਾਸਨ ਤੇ ਦੁਸਹਿਰਾ ਕਮੇਟੀ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਦੁਸ਼ਹਿਰਾ ਕਮੇਟੀ ਵੱਲੋਂ ਸਾਰੀ ਬਣਦੀ ਆਗਿਆ ਲਈ ਗਈ ਸੀ। ਪੁਲਿਸ ਨੇ ਅਣਜਾਣ ਲੋਕਾਂ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਪਰ ਵੱਡਾ ਸਵਾਲ ਇਹ ਹੈ ਕਿ ਤਫ਼ਤੀਸ਼ ਦੇ ਪੁੱਛਗਿੱਛ ਕਿਸ ਤੋਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਵਿਵੇਕ ਕੁਮਾਰ ਨੇ ਵੀ ਜਾਣਕਾਰੀ ਦਿੱਤੀ ਕਿ ਦੋ ਦਿਨ ਤੋਂ ਬੰਦ ਰੇਲ ਟ੍ਰੈਫਿਕ ਅੱਜ ਸ਼ਾਮ ਨੂੰ ਸ਼ੁਰੂ ਕਰ ਦਿੱਤੀ ਗਈ ਹੈ। ਦੋ ਗੁੱਡਜ਼ ਟਰੇਨਾਂ ਚਲਾਉਣ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗੱਡੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ।