ਪੜਚੋਲ ਕਰੋ

'ਆਪ' ਦੇ ਬਾਗੀ ਵਿਧਾਇਕਾਂ 'ਤੇ ਕਾਂਗਰਸੀ ਮਿਹਰਬਾਨੀ ਤੋਂ ਅਕਾਲੀ ਦਲ ਔਖਾ

ਸ਼੍ਰੋਮਣੀ ਅਕਾਲੀ ਦਲ ਵੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੀ ਮੈਂਬਰੀ ਰੱਦ ਨਾ ਕਰਨ ਤੋਂ ਦੁਖੀ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ’ਤੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਸਮੇਤ ਹੋਰ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਨਹੀਂ ਕੀਤੀ ਜਾ ਰਹੀ। ਆਮ ਆਦਮੀ ਪਾਰਟੀ ਨੇ ਵੀ ਕਾਂਗਰਸ 'ਤੇ ਇਲਜ਼ਾਮ ਲਾਉਂਦਿਆਂ ਅਦਾਲਤ ਜਾਣ ਦੀ ਚੇਤਾਵਨੀ ਦਿੱਤੀ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੀ ਮੈਂਬਰੀ ਰੱਦ ਨਾ ਕਰਨ ਤੋਂ ਦੁਖੀ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ’ਤੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਸਮੇਤ ਹੋਰ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਨਹੀਂ ਕੀਤੀ ਜਾ ਰਹੀ। ਆਮ ਆਦਮੀ ਪਾਰਟੀ ਨੇ ਵੀ ਕਾਂਗਰਸ 'ਤੇ ਇਲਜ਼ਾਮ ਲਾਉਂਦਿਆਂ ਅਦਾਲਤ ਜਾਣ ਦੀ ਚੇਤਾਵਨੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਨਵੀਂ ਪਾਰਟੀ ਬਣਾ ਲਈ ਹੈ। ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਤੇ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹ ਸਾਰੇ ਵਿਧਾਇਕਾਂ ਸੀਪਕਰ ਨੂੰ ਅਸਤੀਫੇ ਸੌਂਪ ਚੁੱਕੇ ਹਨ। ਇਸ ਤੋਂ ਇਲਾਵਾ ਐਚਐਸ ਫੂਲਕਾ ਵੀ ਕਾਫੀ ਸਮਾਂ ਪਹਿਲਾਂ ਅਸਤੀਫਾ ਦੇ ਚੁੱਕੇ ਹਨ। ਉਧਰ, ਸਪੀਕਰ ਰਾਣਾ ਕੇਪੀ ਸਿੰਘ ਨੇ ਅਜੇ ਤੱਕ ਕੋਈ ਅਸਤੀਫਾ ਸਵੀਕਾਰ ਨਹੀਂ ਕੀਤਾ। ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ‘ਆਪ’ ਤੇ ਕਾਂਗਰਸ ਵਿਚਾਲੇ ਗੁਪਤ ਸਮਝੌਤਾ ਹੈ। ਇਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਆਪ’ ਦੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਕਾਇਮ ਰੱਖਣ ਲਈ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਨਹੀਂ ਕਰਵਾ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਖਹਿਰਾ ਦਾ ਅਸਤੀਫਾ ਤਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਜੱਜ ਰਣਜੀਤ ਸਿੰਘ ਕਾਰਨ ਮਨਜ਼ੂਰ ਨਹੀਂ ਕੀਤਾ ਜਾ ਰਿਹਾ। ਮਜੀਠੀਆ ਨੇ ਕਿਹਾ ਕਿ ਆਪਣੇ-ਆਪ ਨੂੰ ਪੰਜਾਬ ਦਾ ਸਭ ਤੋਂ ਸਿਆਣਾ ਵਿਅਕਤੀ ਸਮਝਣ ਵਾਲੇ ਖਹਿਰਾ ਨੂੰ ਆਪਣਾ ਅਸਤੀਫਾ ਵੀ ਨਹੀਂ ਲਿਖਣਾ ਆਉਂਦਾ। ਉਨ੍ਹਾਂ ਕਿਹਾ ਕਿ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ‘ਆਪ’ ਤੋਂ ਅਸਤੀਫੇ ਦੇ ਦੂਸਰੀ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਹੈ ਪਰ ਇਸ ਦੇ ਬਾਵਜੂਦ ਸਪੀਕਰ ਵੱਲੋਂ ਅੱਜ ਵੀ ਉਨ੍ਹਾਂ ਨੂੰ ‘ਆਪ’ ਦੇ ਵਿਧਾਇਕ ਮੰਨ ਕੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜੋ ਪੂਰੀ ਤਰ੍ਹਾਂ ਸੰਵਿਧਾਨ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਪੀਕਰ ਤਾਂ ਖੁਦ ‘ਆਪ’ ਦੇ ਰੋਪੜ ਦੇ ਵਿਧਾਇਕ ਅਮਰਜੀਤ ਸੰਦੋਆ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਦੀ ਰਸਮ ਨਿਭਾਅ ਕੇ ਸੰਵਿਧਾਨਕ ਅਹੁਦੇ ਨੂੰ ਸੱਟ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰਾਂ ਸੀਨੀਅਰ ਵਕੀਲ ਐਚਐਸ ਫੂਲਕਾ ਨੂੰ ਵੀ ਹਾਲੇ ਤਕ ਅਸਤੀਫ਼ਾ ਲਿਖਣਾ ਨਹੀਂ ਆਇਆ ਤੇ ਉਹ ਵੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਵਜੂਦ ਅੱਜ ਵੀ ਬਤੌਰ ਵਿਧਾਇਕ ਵਿਚਰ ਰਹੇ ਹਨ। ਸਰਕਾਰ ‘ਆਪ’ ਦੇ ਅਸਤੀਫਾ ਦੇ ਚੁੱਕੇ ਵਿਧਾਇਕਾਂ ਨੂੰ ਵੀ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹਾਂ ਤੇ ਹੋਰ ਖਰਚੇ ਕਰ ਕੇ ਇਸ ਪਾਰਟੀ ਨਾਲ ਕੀਤਾ ਸੌਦਾ ਪੁਗਾ ਰਹੀ ਹੈ।

ਟਾਪ ਹੈਡਲਾਈਨ

SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
Punjab News: ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ OPD ਦਾ ਸਮਾਂ ਬਲਦਿਆ, ਜਾਣੋ ਮਰੀਜ਼ਾਂ ਨੂੰ ਕਿੰਨੇ ਵਜੇ ਸੇਵਾਵਾਂ ਉਪਲਬਧ ਹੋਣਗੀਆਂ? ਐਮਰਜੈਂਸੀ 24 ਘੰਟੇ ਰਹੇਗੀ ਚਾਲੂ...
ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ OPD ਦਾ ਸਮਾਂ ਬਲਦਿਆ, ਜਾਣੋ ਮਰੀਜ਼ਾਂ ਨੂੰ ਕਿੰਨੇ ਵਜੇ ਸੇਵਾਵਾਂ ਉਪਲਬਧ ਹੋਣਗੀਆਂ? ਐਮਰਜੈਂਸੀ 24 ਘੰਟੇ ਰਹੇਗੀ ਚਾਲੂ...
Parvinder Jhotta ਕਤਲ ਮਾਮਲੇ 'ਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਉਸਦਾ ਸਾਥੀ 10 ਦਿਨ ਦੇ ਪੁਲਿਸ ਰਿਮਾਂਡ 'ਤੇ
Parvinder Jhotta ਕਤਲ ਮਾਮਲੇ 'ਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਉਸਦਾ ਸਾਥੀ 10 ਦਿਨ ਦੇ ਪੁਲਿਸ ਰਿਮਾਂਡ 'ਤੇ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ
Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ
Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ
SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI
SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI
Embed widget