ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ 'ਚ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਸ਼ਨਾਖ਼ਤ ਜਸਵੀਰ ਸਿੰਘ (35) ਵਾਸੀ ਪਿੰਡ ਗੜ੍ਹੀ ਬੇਟ ਵਜੋਂ ਹੋਈ। ਕਤਲ ਮਗਰੋਂ ਲਾਸ਼ ਰਾਹੋਂ ਦੇ ਪਿੰਡ ਕਾਹਲੋਂ ਵਿਖੇ ਖੂਹ 'ਚ ਸੁੱਟੀ ਗਈ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ। ਮਾਮਲਾ ਨਜਾਇਜ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ। 

 

ਇਸ ਮਾਮਲੇ 'ਚ ਪਤਨੀ ਮਮਤਾ ਅਤੇ ਉਸਦੇ ਪ੍ਰੇਮੀ ਪਰਮਿੰਦਰ ਰਾਮ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਸਵੀਰ ਸਿੰਘ ਪਰਮਿੰਦਰ ਰਾਮ ਦੇ ਮਾਮੇ ਦਾ ਲੜਕਾ ਸੀ। ਪਰਮਿੰਦਰ ਨੇ ਪਹਿਲਾਂ ਜਸਵੀਰ ਨਾਲ ਮਿਲਕੇ ਸ਼ਰਾਬ ਪੀਤੀ। ਉਸਦਾ ਇੱਕ ਹੋਰ ਦੋਸਤ ਨਾਲ ਸੀ। ਸ਼ਰਾਬ ਪੀਣ ਮਗਰੋਂ ਜਸਵੀਰ ਦਾ ਗਲਾ ਘੁੱਟ ਕੇ ਕਤਲ ਕੇ ਦਿੱਤਾ ਗਿਆ। ਜਸਵੀਰ ਥੋੜ੍ਹੇ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ


ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਸਤੰਬਰ ਨੂੰ ਜਸਵੀਰ ਸਿੰਘ ਪੀਲੀਏ ਦੀ ਬਿਮਾਰੀ ਦੇ ਇਲਾਜ ਲਈ ਨਵਾਂਸ਼ਹਿਰ ਗਿਆ ਤੇ ਰਸਤੇ ਵਿੱਚ ਰਾਹੋਂ ਆਪਣੇ ਰਿਸ਼ਤੇਦਾਰ ਪਰਮਿੰਦਰ ਰਾਮ ਤੇ ਉਸ ਦੇ ਇੱਕ ਦੋਸਤ ਬਲਜਿੰਦਰ ਸਿੰਘ ਨਾਲ ਮਿਲ ਕੇ ਸ਼ਰਾਬ ਪੀਣ ਲੱਗ ਗਿਆ ਤੇ ਫਿਰ ਪਰਮਿੰਦਰ ਅਤੇ ਬਲਜਿੰਦਰ ਨੇ ਉਸ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਜਸਵੀਰ ਸਿੰਘ ਦੀ ਲਾਸ਼ ਨੂੰ ਬੋਰੀ ਵਿਚ ਬੰਦ ਕਰ ਕਾਹਲੋਂ ਨੇੜ੍ਹੇ ਸੜਕ ਕਿਨਾਰੇ ਖੂਹ 'ਚ ਸੁੱਟ ਦਿੱਤਾ। 

ਡੀ.ਐਸ.ਪੀ ਵਰਿਆਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਜਸਵੀਰ ਸਿੰਘ ਦਾ ਕਾਤਲ ਉਸ ਦੇ ਰਿਸ਼ਤੇਦਾਰ ਪਰਮਿੰਦਰ ਰਾਮ ਤੇ ਪਰਮਿੰਦਰ ਰਾਮ ਦੇ ਦੋਸਤ ਬਲਜਿੰਦਰ ਸਿੰਘ ਨੇ ਗਲਾ ਘੁੱਟ ਕੇ ਕੀਤਾ ਹੈ ਤੇ ਇਸ ਸਾਜਿਸ਼ ਵਿਚ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਮਮਤਾ ਵੀ ਸ਼ਾਮਿਲ ਹੈ। ਮਾਛੀਵਾੜਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਖਿਲਾਫ਼ ਕਤਲ ਦੇ ਕਥਿਤ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਵਿਚ ਪਰਮਿੰਦਰ ਰਾਮ, ਬਲਜਿੰਦਰ ਸਿੰਘ ਤੇ ਮਮਤਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। 

 

ਬਲਜਿੰਦਰ ਸਿੰਘ ਨੂੰ ਨਬਾਲਕ ਹੋਣ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਗੜ੍ਹੀ ਬੇਟ ਦਾ ਇਹ ਨੌਜਵਾਨ ਜਸਵੀਰ ਸਿੰਘ ਦੁਬਈ ਰੁਜ਼ਗਾਰ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਪਰਤਿਆ ਸੀ ਤੇ ਜਦੋਂ ਉਹ ਵਾਪਿਸ ਆਪਣੇ ਪਿੰਡ ਪਰਤਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਦੇ ਨਜ਼ਾਇਜ਼ ਸੰਬੰਧਾਂ ਉਸ ਦੇ ਰਿਸ਼ਤੇ 'ਚ ਲੱਗਦੇ ਭਰਾ ਨਾਲ ਹਨ। ਪਤਨੀ ਦੇ ਨਜ਼ਾਇਜ਼ ਸੰਬੰਧਾਂ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਦਿਓਰ ਪਰਮਿੰਦਰ ਰਾਮ ਅਤੇ ਉਸਦੀ ਭਾਬੀ ਮਮਤਾ ਨੇ ਆਪਣੇ ਨਜ਼ਾਇਜ਼ ਸੰਬੰਧਾਂ ਵਿਚ ਜਸਵੀਰ ਸਿੰਘ ਨੂੰ ਅੜਿੱਕਾ ਦੇਖਦੇ ਹੋਏ ਉਸ ਨੂੰ ਕਤਲ ਕਰ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਣਾਈ।