ਪੜਚੋਲ ਕਰੋ

ਪਤਨੀ ਹੀ ਨਿਕਲੀ 'ਆਪ' ਉਮੀਦਵਾਰ ਹਰਿੰਦਰ ਹਿੰਦਾ ਦੀ ਕਾਤਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਆਪਣੇ ਉਮੀਦਵਾਰ ਹਰਵਿੰਦਰ ਸਿੰਘ ਉਰਫ਼ ਹਿੰਦਾ ਦੇ ਕਤਲ ਮਾਮਲੇ ਨੂੰ ਲੈ ਕੇ ਸੱਤਾਧਿਰ ਕਾਂਗਰਸ ਨੂੰ ਘੇਰ ਰਹੀ ਸੀ ਪਰ ਇਹ ਮਾਮਲਾ ਕੁਝ ਹੋਰ ਹੀ ਨਿਕਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਰਵਿੰਦਰ ਹਿੰਦਾ ਦਾ ਕਤਲ ਉਸ ਦੀ ਪਤਨੀ ਨੇ ਕਰਵਾਇਆ ਹੈ।   ਬਠਿੰਡਾ ਦੇ ਆਈਜੀ ਐਮਐਫ ਫਾਰੂਕੀ ਤੇ ਐਸਐਸਪੀ ਡਾ. ਨਾਨਕ ਸਿੰਘ ਨੇ ਖ਼ੁਲਾਸਾ ਕੀਤਾ ਕਿ ਹਿੰਦਾ ਦਾ ਕਤਲ ਪ੍ਰੇਮ ਦੇ ਚੱਕਰ ’ਚ ਫਸੀ ਉਸ ਦੀ ਪਤਨੀ ਕਿਰਨਪਾਲ ਕੌਰ ਨੇ ਹੋਰਾਂ ਨਾਲ ਮਿਲ ਕੇ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਿਰਨਪਾਲ ਕੌਰ, ਮੱਖਣ ਰਾਮ ਉਰਫ਼ ਮੱਖਣ ਬਾਬਾ, ਚਮਕੌਰ ਸਿੰਘ ਉਰਫ਼ ਕੌਰੀ ਤੇ ਜੈਮਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਰਨਪਾਲ ਦਾ ਪ੍ਰੇਮੀ ਸੰਦੀਪ ਕੁਮਾਰ ਉਰਫ਼ ਬੰਟੀ ਅਜੇ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਮੁਤਾਬਕ ਹਿੰਦਾ ਦੀ ਪਤਨੀ ਕਿਰਨਪਾਲ ਕੌਰ ਦੇ ਸੰਦੀਪ ਕੁਮਾਰ ਉਰਫ਼ ਬੰਟੀ ਵਾਸੀ ਬੈਹਣੀਵਾਲ ਜ਼ਿਲ੍ਹਾ ਮਾਨਸਾ ਨਾਲ ਸਬੰਧ ਸਨ। ਉਹ ਬੰਟੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਦੀ ਭਿਣਕ ਹਰਵਿੰਦਰ ਹਿੰਦਾ ਨੂੰ ਪੈ ਗਈ ਸੀ ਜਿਸ ਕਾਰਨ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਕਿਰਨਪਾਲ ਕੌਰ ਲੜਾਈ-ਝਗੜੇ ਨੂੰ ਹੱਲ ਕਰਨ ਲਈ ਪੁੱਛਾਂ ਦੇਣ ਵਾਲੇ ਬਾਬੇ ਮੱਖਣ ਰਾਮ ਕੋਲ ਜਾਣ ਲੱਗ ਪਈ। ਉਸ ਨੇ ਆਪਣੇ ਸਬੰਧ ਬਾਬੇ ਨਾਲ ਵੀ ਕਾਇਮ ਕਰ ਲਏ। ਉਸ ਨੇ ਬਾਬੇ ਕੋਲ ਪਤੀ ਨੂੰ ਮਰਵਾਉਣ ਦੀ ਖਾਹਿਸ਼ ਦੱਸੀ। ਉਸ ਨੇ ਇਹ ਗੱਲ ਪ੍ਰੇਮੀ ਸੰਦੀਪ ਨੂੰ ਵੀ ਦੱਸ ਦਿੱਤੀ ਸੀ ਕਿ ਬਾਬਾ ਉਨ੍ਹਾਂ ਦਾ ਕੰਮ ਕਰ ਦੇਵੇਗਾ। ਬਾਬੇ ਨੇ ਆਪਣੇ ਕੋਲ ਕੰਮ ਕਰਦੇ ਚਮਕੌਰ ਸਿੰਘ ਤੇ ਜੈਮਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤੇ ਹਿੰਦਾ ਦੇ ਕਤਲ ਲਈ ਦੋਹਾਂ ਨੂੰ 5-5 ਹਜ਼ਾਰ ਰੁਪਏ ਦਾ ਲਾਲਚ ਦਿੱਤਾ। ਬਾਬੇ ਨੇ ਉਨ੍ਹਾਂ ਨੂੰ ਕੋਈ ਕੇਸ ਨਾ ਪੈਣ ਦੇਣ ਦਾ ਭਰੋਸਾ ਦਿੱਤਾ ਸੀ। ਪੁਲਿਸ ਮੁਤਾਬਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਕਿਰਨਪਾਲ ਕੌਰ ਨੇ ਆਪਣੇ ਪਤੀ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬਾਅਦ ਵਿੱਚ ਮੱਖਣ ਬਾਬੇ ਨੂੰ ਫੋਨ ਕਰਕੇ ਚਮਕੌਰ ਤੇ ਜੈਮਲ ਨੂੰ ਘਰ ਸੱਦ ਲਿਆ। ਉਸ ਨੇ ਪਹਿਲਾਂ ਉਨ੍ਹਾਂ ਨੂੰ ਸ਼ਰਾਬ ਪਿਲਾਈ ਤੇ ਫਿਰ ਮਿਲ ਕੇ ਹਾਕੀ ਨਾਲ ਸੱਟਾਂ ਮਾਰੀਆਂ। ਫਿਰ ਸਿਰਹਾਨੇ ਨਾਲ ਮੂੰਹ ਬੰਦ ਕਰਕੇ ਹਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਟਾਪ ਹੈਡਲਾਈਨ

ਲੁਧਿਆਣਾ 'ਚ DSP ਦਾ Whatsapp ਨੰਬਰ ਹੈਕ, ਪੁਲਿਸ ਨੇ ਪੱਤਰਕਾਰਾਂ ਤੇ ਅਧਿਕਾਰੀਆਂ ਨੂੰ ਕੀਤਾ ਅਲਰਟ; ਕਿਹਾ- ਪੈਸਿਆਂ ਦੀ ਮੰਗ...
ਲੁਧਿਆਣਾ 'ਚ DSP ਦਾ Whatsapp ਨੰਬਰ ਹੈਕ, ਪੁਲਿਸ ਨੇ ਪੱਤਰਕਾਰਾਂ ਤੇ ਅਧਿਕਾਰੀਆਂ ਨੂੰ ਕੀਤਾ ਅਲਰਟ; ਕਿਹਾ- ਪੈਸਿਆਂ ਦੀ ਮੰਗ...
ਅੰਮ੍ਰਿਤਸਰ ਪੁਲਿਸ ਅਲਰਟ 'ਤੇ, ਜੰਡਿਆਲਾ ਗੁਰੂ 'ਚ ਲਾਇਆ ਹਾਈਟੈਕ ਨਾਕਾ; ਕੀਤੀ ਗੱਡੀਆਂ ਦੀ ਜਾਂਚ
ਅੰਮ੍ਰਿਤਸਰ ਪੁਲਿਸ ਅਲਰਟ 'ਤੇ, ਜੰਡਿਆਲਾ ਗੁਰੂ 'ਚ ਲਾਇਆ ਹਾਈਟੈਕ ਨਾਕਾ; ਕੀਤੀ ਗੱਡੀਆਂ ਦੀ ਜਾਂਚ
Punjab News: ਪੰਜਾਬ 'ਚ ਨਾਮੀ ਕਾਰੋਬਾਰੀ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਛਾਤੀ ਨੂੰ ਛੂਹ ਕੇ ਨਿਕਲੀ ਗੋਲੀ, ਧੀ ਦੀ ਗਰਦਨ 'ਚ...
ਪੰਜਾਬ 'ਚ ਨਾਮੀ ਕਾਰੋਬਾਰੀ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਛਾਤੀ ਨੂੰ ਛੂਹ ਕੇ ਨਿਕਲੀ ਗੋਲੀ, ਧੀ ਦੀ ਗਰਦਨ 'ਚ...
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ! ਪਿਓ ਨੇ ਧੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ! ਪਿਓ ਨੇ ਧੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Karwa Chauth 2026 Moon Time: ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
Cabinet Reshuffle: ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
Embed widget