Crime News: ਘਰਵਾਲੀ ਹੀ ਨਿਕਲੀ ਘਰਵਾਲੇ ਦੀ ਕਾਤਲ, ਪਤੀ ਦੀ ਲਾਸ਼ ਘਰ ਦੇ ਕੱਚੇ ਫਲੱਸ਼ ਟੈਂਕ 'ਚ ਦੱਬੀ
ਇਸ ਬਾਬਤ ਪਿੰਡ ਵਾਲਿਆਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਅਜੇ ਕਤਲ ਕਿਉਂ ਕੀਤਾ ਗਿਆ ਹੈ ਇਸ ਬਾਰੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ ਪਰ ਦਬੀ ਆਵਾਜ਼ ਵਿੱਚ ਨਜਾਇਜ਼ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ

Punjab News: ਸੁਨਾਮ ਦੇ ਪਿੰਡ ਬਖਸ਼ੀਵਾਲਾ ਵਿੱਚ ਇੱਕ ਔਰਤ ਵੱਲੋਂ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ਵਿੱਚ ਦੱਬਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਤੀ ਦੇ ਗਾਇਬ ਹੋਣ ਦੀ ਇੱਕ ਮਹੀਨਾ ਪਹਿਲਾ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਅੱਜ ਜਦੋਂ ਪੁਲਿਸ ਨੇ ਲਾਸ਼ ਕੱਢੀ ਤਾਂ ਪੂਰੇ ਪਿੰਡ ਵਿੱਚ ਹੰਗਾਮਾ ਮਚ ਗਿਆ।
ਪਰਿਵਾਰ ਵਾਲਿਆਂ ਵੱਲੋਂ 1 ਮਹੀਨੇ ਤੋਂ ਪੁਲਿਸ 'ਚ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਅੱਜ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਗਾਇਬ ਹੋਏ ਉਸ ਦੇ ਪਤੀ ਦੀ ਲਾਸ਼ ਘਰ ਵਿੱਚ ਬਣੇ ਕੱਚੇ ਫਲੱਸ਼ ਟੈਂਕ ਵਿੱਚੋਂ ਮਿਲੀ।
ਇਸ ਬਾਬਤ ਪਿੰਡ ਵਾਲਿਆਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਅਜੇ ਕਤਲ ਕਿਉਂ ਕੀਤਾ ਗਿਆ ਹੈ ਇਸ ਬਾਰੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ ਪਰ ਦਬੀ ਆਵਾਜ਼ ਵਿੱਚ ਨਜਾਇਜ਼ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਹ ਅਜੇ ਜਾਂਚ ਦਾ ਵਿਸ਼ਾ ਹੈ।






















