ਪੜਚੋਲ ਕਰੋ

ਦਿੱਲੀ ਵਾਂਗ ਪੰਜਾਬ 'ਚ ਚੱਲੇਗਾ ਆਮ ਆਦਮੀ ਪਾਰਟੀ ਦਾ ਝਾੜੂ?

ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵੱਡੀ ਜਿੱਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਪਵੇਗਾ। ਕਈ ਹਾਰਾਂ ਮਗਰੋਂ ਨਿਰਾਸ਼ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਇਸ ਤੋਂ ਇਲਾਵਾ ਲੀਡਰਸ਼ਿਪ ਦਾ ਵੀ ਆਤਮ ਵਿਸ਼ਵਾਸ ਵਧੇਗਾ ਕਿ ਉਹ ਮੁੜ ਰਵਾਇਤੀ ਰਾਜਨੀਤੀ ਨੂੰ ਟੱਕਰ ਸਕਦੀ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵੱਡੀ ਜਿੱਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਪਵੇਗਾ। ਕਈ ਹਾਰਾਂ ਮਗਰੋਂ ਨਿਰਾਸ਼ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਇਸ ਤੋਂ ਇਲਾਵਾ ਲੀਡਰਸ਼ਿਪ ਦਾ ਵੀ ਆਤਮ ਵਿਸ਼ਵਾਸ ਵਧੇਗਾ ਕਿ ਉਹ ਮੁੜ ਰਵਾਇਤੀ ਰਾਜਨੀਤੀ ਨੂੰ ਟੱਕਰ ਸਕਦੀ ਹੈ। ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਹੋਣੀਆਂ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਗਾਵਤ ਨਾਲ ਝੰਬਿਆ ਪਿਆ ਹੈ। ਬਾਦਲ ਪਰਿਵਾਰ ਖਿਲਾਫ ਰੋਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਟਕਸਾਲੀ ਲੀਡਰ ਇੱਕ-ਇੱਕ ਕਰਕੇ ਪਾਰਟੀ ਛੱਡ ਰਹੇ ਹਨ। ਕੁਝ ਟਕਸਾਲੀ ਲੀਡਰ ਹੋਰ ਧਿਰਾਂ ਨਾਲ ਮਿਲ ਕੇ ਬਾਦਲਾਂ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ। ਇਸ ਕਰਕੇ ਅਕਾਲੀ ਦਲ (ਬ) ਅੰਦਰੂਨੀ ਕਲੇਸ਼ ਵਿੱਚ ਫਸਿਆ ਹੋਇਆ ਹੈ। ਦੂਜੇ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਤਿੰਨ ਸਾਲਾਂ ਵਿੱਚ ਰੋਸ ਦਾ ਸ਼ਿਕਾਰ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਫੇਲ੍ਹ ਹੋ ਚੁੱਕੀ ਹੈ। ਕੋਈ ਵੀ ਵਾਅਦਾ ਸਹੀ ਅਰਥਾਂ ਵਿੱਚ ਲਾਗੂ ਨਹੀਂ ਕੀਤਾ। ਇਸ ਕਰਕੇ 2022 ਤੱਕ ਕਾਂਗਰਸ ਵੱਲੋਂ ਲੋਕਾਂ ਦੇ ਰੋਹ ਨੂੰ ਸ਼ਾਂਤ ਕਰ ਪਾਉਣਾ ਔਖਾ ਹੈ। ਉਧਰ, ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹ ਵੀ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੈ। ਕਈ ਲੀਡਰ ਪਾਰਟੀ ਛੱਡ ਚੁੱਕੇ ਹਨ ਪਰ 'ਆਪ' ਲਈ ਚੰਗੀ ਗੱਲ ਇਹ ਹੈ ਕਿ ਬਾਗੀ ਲੀਡਰ ਵੀ ਆਪਣਾ ਜ਼ੋਰ ਅਜ਼ਮਾ ਕੇ ਵੇਖ ਚੁੱਕੇ ਹਨ। ਇਸ ਲਈ ਕਈ ਵਾਰ ਉਨ੍ਹਾਂ ਦੀ ਵਾਪਸੀ ਦਾ ਜ਼ਿਕਰ ਹੁੰਦਾ ਹੈ। ਹੁਣ ਵੀ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਰੁੱਸੇ ਲੀਡਰਾਂ ਨੂੰ ਵਾਪਸ ਆਉਣ ਦਾ ਸੱਦਾ ਦਿੱਤਾ ਹੈ। ਜੇਕਰ ਅਗਲੇ ਦੋ ਸਾਲਾਂ ਵਿੱਚ 'ਆਪ' ਕੁਝ ਅਜਿਹਾ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਇਸ ਬਾਰੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ’ਤੇ ਵਧੇਰੇ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਦੇ ਜਾਗਰੂਕ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਤੇ ਫਾਸੀਵਾਦੀ ਏਜੰਡੇ ਨੂੰ ਨਕਾਰਦਿਆਂ ‘ਆਪ’ ’ਤੇ ਭਰੋਸਾ ਦਿਖਾਇਆ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਦਿੱਲੀ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਹਾਲਾਤ ਪਹਿਲਾਂ ਵਰਗੇ ਹੀ ਹਨ।

ਟਾਪ ਹੈਡਲਾਈਨ

Punjab Congress News: ਪੰਜਾਬ 'ਚ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦੇਵੇਗੀ ਕਾਂਗਰਸ, ਚੰਨੀ-ਵੜਿੰਗ CM ਅਹੁਦੇ ਦੀ ਦੌੜ ਤੋਂ ਬਾਹਰ; ਪਰਗਟ ਸਿੰਘ ਅੱਜ ਸੰਭਾਲਣਗੇ ਪਾਰਟੀ ਦੀ ਕਮਾਨ...
ਪੰਜਾਬ 'ਚ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦੇਵੇਗੀ ਕਾਂਗਰਸ, ਚੰਨੀ-ਵੜਿੰਗ CM ਅਹੁਦੇ ਦੀ ਦੌੜ ਤੋਂ ਬਾਹਰ; ਪਰਗਟ ਸਿੰਘ ਅੱਜ ਸੰਭਾਲਣਗੇ ਪਾਰਟੀ ਦੀ ਕਮਾਨ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ਼ ਨਾਲ ਦਹਿਲਿਆ ਇਹ ਇਲਾਕਾ, 15 ਤੋਂ 16 ਰਾਊਂਡ ਫਾਇਰ ਹੋਏ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ਼ ਨਾਲ ਦਹਿਲਿਆ ਇਹ ਇਲਾਕਾ, 15 ਤੋਂ 16 ਰਾਊਂਡ ਫਾਇਰ ਹੋਏ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Embed widget