ਪੜਚੋਲ ਕਰੋ

ਕਣਕ ਤੇ ਝੋਨਾ ਬੀਜਣ ਵਾਲੇ ਕਿਸਾਨਾਂ ਲਈ ਖ਼ਤਰਾ!

ਕਣਕ ਤੇ ਝੋਨਾ ਬੀਜਣ ਵਾਲੇ ਕਿਸਾਨਾਂ ਲਈ ਭਵਿੱਖ ਵਿੱਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਇਨ੍ਹਾਂ ਫਸਲਾਂ 'ਤੇ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਘੱਟੋ-ਘੱਟ ਮੁੱਲ ਬਾਰੇ ਨਜ਼ਰਸਾਨੀ ਕਰਨ ਦੀ ਚਰਚਾ ਹੈ। ਇਸ ਦਾ ਸਭ ਤੋਂ ਵੱਧ ਸੇਕ ਪੰਜਾਬ ਦੇ ਕਿਸਾਨਾਂ ਨੂੰ ਲੱਗੇਗਾ। ਇਸ ਲਈ ਪੰਜਾਬ ਸਰਕਾਰ ਨੇ ਇਹ ਮੁੱਦਾ ਕੇਂਦਰ ਕੋਲ ਉਠਾਉਣ ਦੀ ਤਿਆਰੀ ਕੀਤੀ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੁੱਧਵਾਰ ਨੂੰ ਸੰਸਦ ਮੈਂਬਰਾਂ ਨਾਲ ਹੋਈ ਮੀਟਿੰਗ ਵਿੱਚ ਵੀ ਵਿਚਾਰ ਚਰਚਾ ਕੀਤੀ ਗਈ।

ਚੰਡੀਗੜ੍ਹ: ਕਣਕ ਤੇ ਝੋਨਾ ਬੀਜਣ ਵਾਲੇ ਕਿਸਾਨਾਂ ਲਈ ਭਵਿੱਖ ਵਿੱਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਇਨ੍ਹਾਂ ਫਸਲਾਂ 'ਤੇ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਘੱਟੋ-ਘੱਟ ਮੁੱਲ ਬਾਰੇ ਨਜ਼ਰਸਾਨੀ ਕਰਨ ਦੀ ਚਰਚਾ ਹੈ। ਇਸ ਦਾ ਸਭ ਤੋਂ ਵੱਧ ਸੇਕ ਪੰਜਾਬ ਦੇ ਕਿਸਾਨਾਂ ਨੂੰ ਲੱਗੇਗਾ। ਇਸ ਲਈ ਪੰਜਾਬ ਸਰਕਾਰ ਨੇ ਇਹ ਮੁੱਦਾ ਕੇਂਦਰ ਕੋਲ ਉਠਾਉਣ ਦੀ ਤਿਆਰੀ ਕੀਤੀ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੁੱਧਵਾਰ ਨੂੰ ਸੰਸਦ ਮੈਂਬਰਾਂ ਨਾਲ ਹੋਈ ਮੀਟਿੰਗ ਵਿੱਚ ਵੀ ਵਿਚਾਰ ਚਰਚਾ ਕੀਤੀ ਗਈ। ਦਰਅਸਲ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਨੀਤੀ ਦੀ ਨਜ਼ਰਸਾਨੀ ਕਰਨ ਬਾਰੇ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਕਿਸਾਨਾਂ ਲਈ ਗੰਭੀਰ ਖ਼ਤਰਾ ਹੋਏਗਾ। ਇਸ ਲਈ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਚੁੱਕਣ ਤੇ ਖ਼ਰੀਦ ਨੀਤੀ ਨੂੰ ਜਾਰੀ ਰੱਖਣ ਦੀ ਅਪੀਲ ਕਰਨ ਲਈ ਕਿਹਾ ਹੈ। ਪੰਜਾਬ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀ ਸਿਫਾਰਸ਼ ਨੂੰ ਪ੍ਰਵਾਨ ਕਰਨ ਦੇ ਖ਼ਤਰਿਆਂ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਪੰਜਾਬ ਦੇ ਅਰਥਚਾਰੇ ’ਤੇ ਮਾਰੂ ਪ੍ਰਭਾਵ ਪਾਵੇਗੀ। ਚਰਚਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਖ਼ਰੀਦ ਦਾ ਅੰਤ ਕਰਨ ਲਈ ਕੇਂਦਰ ਸਰਕਾਰ ਪਲੇਠੇ ਕਦਮ ਦੇ ਤੌਰ ’ਤੇ ਖ਼ਰੀਦ ਨੂੰ ਸੀਮਤ ਕਰੇਗੀ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸੂਬਾ ਸਰਕਾਰ ਵੱਲੋਂ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਜੋ ਸੰਸਦ ਮੈਂਬਰਾਂ ਨਾਲ ਤਾਲਮੇਲ ਕਰਨ ਤੋਂ ਇਲਾਵਾ ਉਨ੍ਹਾਂ ਨਾਲ ਪੰਜਾਬ ਨਾਲ ਸਬੰਧਤ ਮਸਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕਰਨਗੇ। ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ’ਤੇ ਵਿਚਾਰ-ਵਟਾਂਦਰੇ ਮੌਕੇ ਖੁਰਾਕ ਤੇ ਜਨਤਕ ਖਪਤਕਾਰਾਂ ਦੇ ਮਾਮਲਿਆਂ ਪਾਸੋਂ ਕੇਂਦਰੀ ਪੂਲ ਦੇ ਅਨਾਜ ਭੰਡਾਰ ਖਾਲੀ ਕਰਨ ਨਾਲ ਸਬੰਧਤ ਪੰਜਾਬ ਦੇ ਖੁਰਾਕ ਮਹਿਕਮੇ ਦੇ ਨੋਟ ਦਾ ਹਵਾਲਾ ਵੀ ਦਿੱਤਾ ਗਿਆ ਤਾਂ ਜੋ ਕੇਂਦਰੀ ਏਜੰਸੀਆਂ ਵੱਲੋਂ ਕਣਕ ਤੇ ਝੋਨੇ ਦੀ ਢਿੱਲੀ ਖਰੀਦ ਨਾਲ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵਿਚਾਰਿਆ ਜਾ ਸਕੇ।

ਟਾਪ ਹੈਡਲਾਈਨ

ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਪੰਜਾਬ ਅਤੇ ਚੰਡੀਗੜ੍ਹ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਲੇ 24 ਘੰਟਿਆਂ 'ਚ ਜ਼ਿਆਦਾਤਰ ਹਿੱਸਿਆਂ 'ਚ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਲੇ 24 ਘੰਟਿਆਂ 'ਚ ਜ਼ਿਆਦਾਤਰ ਹਿੱਸਿਆਂ 'ਚ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਪੰਜਾਬ ਅਤੇ ਚੰਡੀਗੜ੍ਹ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਲੇ 24 ਘੰਟਿਆਂ 'ਚ ਜ਼ਿਆਦਾਤਰ ਹਿੱਸਿਆਂ 'ਚ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਲੇ 24 ਘੰਟਿਆਂ 'ਚ ਜ਼ਿਆਦਾਤਰ ਹਿੱਸਿਆਂ 'ਚ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਜੂਨ 2026
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Big News: ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
Embed widget