ਪੜਚੋਲ ਕਰੋ

ਸ਼ਰਾਬ ਦੇ ਠੇਕੇਦਾਰਾਂ ਦਾ ਕੈਪਟਨ ਨੂੰ ਝਟਕਾ, ਕੈਬਨਿਟ ਮੀਟਿੰਗ 'ਚ ਹੋਏਗਾ ਫੈਸਲਾ

ਵੀਰਵਾਰ ਨੂੰ ਸ਼ਰਾਬ ਦੇ 90 ਫ਼ੀਸਦੀ ਠੇਕਿਆਂ ਨੂੰ ਤਾਲੇ ਲੱਗੇ ਰਹੇ। ਠੇਕਿਆਂ ਦੇ ਨਾ ਖੁੱਲ੍ਹਣ ’ਤੇ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਵੀਰਵਾਰ ਨੂੰ ਜ਼ਿਲ੍ਹਾ ਰੋਪੜ, ਮੁਹਾਲੀ ਤੇ ਜਲੰਧਰ ਵਿੱਚ ਠੇਕੇ ਖੁੱਲ੍ਹੇ। ਸ਼ਰਾਬ ਠੇਕੇਦਾਰ ਨੇ ਸਪੱਸ਼ਟ ਆਖਿਆ ਕਿ ਹੋਮ ਡਿਲਿਵਰੀ ਤਾਂ ਉਹ ਕਿਸੇ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਗੇ।

ਚੰਡੀਗੜ੍ਹ: ਸ਼ਰਾਬ ਦੇ ਠੇਕੇਦਾਰਾਂ ਨੇ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੈਪਟਨ ਕਾਫੀ ਸਮੇਂ ਤੋਂ ਸਰਕਾਰੀ ਖ਼ਜ਼ਾਨਾ ਭਰਨ ਲਈ ਠੇਕੇ ਖੋਲ੍ਹਣ ਲਈ ਕਾਹਲੇ ਸੀ ਪਰ ਕੇਂਦਰ ਸਰਕਾਰ ਨੇ ਅੜਿੱਕਾ ਡਾਹੀ ਰੱਖਿਆ। ਹੁਣ ਕੇਂਦਰ ਤੋਂ ਹਰੀ ਝੰਡੀ ਮਿਲਣ ਮਗਰੋਂ ਠੇਕੇਦਾਰ ਅੜ ਗਏ। ਵੀਰਵਾਰ ਨੂੰ ਪੰਜਾਬ ਦੇ ਮਹਿਜ਼ ਤਿੰਨ-ਚਾਰ ਜ਼ਿਲ੍ਹਿਆਂ ਵਿੱਚ ਹੀ ਠੇਕੇ ਖੁੱਲ੍ਹੇ। ਬਾਕੀ ਜ਼ਿਲ੍ਹਿਆਂ ਅੰਦਰ ਠੇਕੇਦਾਰਾਂ ਨੇ ਬਗਾਵਤ ਕਰ ਦਿੱਤੀ। ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ਼ਰਾਬ ਦੇ 90 ਫ਼ੀਸਦੀ ਠੇਕਿਆਂ ਨੂੰ ਤਾਲੇ ਲੱਗੇ ਰਹੇ। ਠੇਕਿਆਂ ਦੇ ਨਾ ਖੁੱਲ੍ਹਣ ’ਤੇ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਵੀਰਵਾਰ ਨੂੰ ਜ਼ਿਲ੍ਹਾ ਰੋਪੜ, ਮੁਹਾਲੀ ਤੇ ਜਲੰਧਰ ਵਿੱਚ ਠੇਕੇ ਖੁੱਲ੍ਹੇ। ਸ਼ਰਾਬ ਠੇਕੇਦਾਰ ਨੇ ਸਪੱਸ਼ਟ ਆਖਿਆ ਕਿ ਹੋਮ ਡਿਲਿਵਰੀ ਤਾਂ ਉਹ ਕਿਸੇ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਗੇ। ਠੇਕੇਦਾਰਾਂ ਦਾ ਕਹਿਣਾ ਹੈ ਕਿ ਕਿਹਾ 90 ਫੀਸਦੀ ਠੇਕੇ ਬੰਦ ਰਹੇ ਹਨ ਤੇ ਸਰਕਾਰੀ ਛੋਟ ਤੇ ਰਿਆਇਤਾਂ ਤੋਂ ਬਿਨਾਂ ਨਹੀਂ ਖੋਲ੍ਹਣਗੇ। ਦੱਸ ਦਈਏ ਕਿ ਕਿ ਸੂਬੇ ਵਿੱਚ 23 ਮਾਰਚ ਤੋਂ ਠੇਕੇ ਬੰਦ ਹਨ ਤੇ ਸਰਕਾਰ ਨੇ 7 ਮਈ ਤੋਂ ਚਾਰ ਘੰਟਿਆਂ ਲਈ ਠੇਕੇ ਖੋਲ੍ਹਣ ਦਾ ਫੈਸਲਾ ਕੀਤਾ ਸੀ ਤੇ ਦੁਪਹਿਰ 1 ਤੋਂ 6 ਵਜੇ ਤੱਕ ਅੰਗਰੇਜ਼ੀ ਸ਼ਰਾਬ ਦੀ ਹੋਮ ਡਿਲਿਵਰੀ ਹੋਣੀ ਸੀ। ਦਰਅਸਲ ਪੌਣੇ ਦੋ ਮਹੀਨਿਆਂ ਤੋਂ ਲੌਕਡਾਊਨ ਤੇ ਕਰਫਿਊ ਕਰਕੇ ਸਰਕਾਰ ਨੂੰ ਮਾਲੀਆ ਆਉਣਾ ਬਿੱਲਕੁਲ ਠੱਪ ਹੋ ਗਿਆ ਹੈ। ਕੈਪਟਨ ਸਰਕਾਰ ਨੂੰ ਉਮੀਦ ਸੀ ਕਿ ਜਿਨ੍ਹਾਂ ਚਿਰ ਬਾਕੀ ਸਭ ਆਮ ਵਰਗਾ ਨਹੀਂ ਹੁੰਦਾ, ਓਨਾ ਚਿਰ ਸ਼ਰਾਬ ਦੀ ਵਿਕਰੀ ਖੋਲ੍ਹ ਕੇ ਮਾਲੀਆ ਇਕੱਠਾ ਕੀਤੇ ਜਾ ਸਕਦਾ ਹੈ। ਇਸ ਲਈ ਹੀ ਸਰਕਾਰ ਨੇ ਵਿਰੋਧ ਦੇ ਬਾਵਜੂਦ ਠੇਕੇ ਖੋਲ੍ਹ ਦਿੱਤੇ ਹਨ। ਉਧਰ, ਪਤਾ ਲੱਗਾ ਹੈ ਕਿ ਠੇਕਿਆਂ ਦਾ ਮਾਮਲਾ ਕਾਫੀ ਗਰਮਾ ਗਿਆ ਹੈ। ਇਸ ਬਾਰੇ ਅੱਜ ਕੈਬਨਿਟ ਮੀਟਿੰਗ ਬਾਰੇ ਵੀ ਚਰਚਾ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਠੇਕੇਦਾਰਾਂ ਦੀਆਂ ਕੁਝ ਮੰਗਾਂ ਮੰਨ ਕੇ ਕਿਸੇ ਨਾ ਕਿਸੇ ਤਰੀਕੇ ਠੇਕੇ ਖੁੱਲ੍ਹਵਾਉਣ ਦੀ ਚਾਰਾਜੋਈ ਕਰੇਗੀ।

ਟਾਪ ਹੈਡਲਾਈਨ

 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
Amloh : ਦੋ ਬੱਚਿਆਂ ਦੇ ਪਿਓ ਦੀ ਸੜਕ ਹਾਦਸੇ 'ਚ ਮੌਤ , ਗਲੇ 'ਚੋਂ ਸੋਨੇ ਦੀ ਚੇਨ, ਮੋਬਾਈਲ ਤੇ ਪਰਸ ਗਾਇਬ 
Amloh : ਦੋ ਬੱਚਿਆਂ ਦੇ ਪਿਓ ਦੀ ਸੜਕ ਹਾਦਸੇ 'ਚ ਮੌਤ , ਗਲੇ 'ਚੋਂ ਸੋਨੇ ਦੀ ਚੇਨ, ਮੋਬਾਈਲ ਤੇ ਪਰਸ ਗਾਇਬ 
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਮੁਹਾਲੀ ਦੇ 16 ਪਿੰਡਾਂ 'ਚ ਉਸਾਰੀ ਤੇ ਜ਼ਮੀਨ ਦੀ ਖਰੀਦ 'ਤੇ ਰੋਕ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ
ਮੁਹਾਲੀ ਦੇ 16 ਪਿੰਡਾਂ 'ਚ ਉਸਾਰੀ ਤੇ ਜ਼ਮੀਨ ਦੀ ਖਰੀਦ 'ਤੇ ਰੋਕ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget