ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਚਾਹੇ ਕਾਂਗਰਸ ਨੇ ਅੱਠ, ਅਕਾਲੀ ਦਲ-ਬੀਜੇਪੀ ਗੱਠਜੋੜ ਨੇ ਚਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ ਪਰ ਇਸ ਦੇ ਕਈ ਹੋਰ ਵੀ ਪਹਿਲੂ ਉੱਭਰ ਕੇ ਸਾਹਮਣੇ ਆਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। 'ਆਪ' ਨੂੰ ਸਿਰਫ 7.4 ਪ੍ਰਤੀਸ਼ਤ ਵੋਟ ਮਿਲੀ ਹੈ ਜੋ ਪਹਿਲਾਂ ਨਾਲ ਕਾਫੀ ਘੱਟ ਹੈ। ‘ਆਪ’ ਦਾ ਵੋਟ ਹਿੱਸਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 23.7 ਫੀਸਦ ਸੀ। ਇਸ ਲਈ ‘ਆਪ’ ਨੇ ਚਾਹੇ ਇੱਕ ਸੀਟ ਜਿੱਤ ਲਈ ਪਰ ਖਤਰੇ ਦੀ ਘੰਟੀ ਜ਼ਰੂਰ ਨਜ਼ਰ ਆ ਰਹੀ ਹੈ।
ਸਭ ਤੋਂ ਅਹਿਮ ਗੱਲ ਹੈ ਕਿ ਪੰਜਾਬ ਜਮਹੂਰੀ ਗੱਠਜੋੜ ਨੇ ਚਾਹੇ ਕੋਈ ਸੀਟ ਨਹੀਂ ਜਿੱਤੀ ਪਰ ਇਸ ਨੂੰ 10.3 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਗੱਠਜੋੜ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਤਾਂ ਦੂਜੇ ਨੰਬਰ 'ਤੇ ਰਹੇ ਹਨ। ਇਸ ਤੋਂ ਤੈਅ ਹੈ ਕਿ ਪੰਜਾਬ ਵਿੱਚ ਤੀਜੇ ਬਦਲ ਲਈ ਥਾਂ ਮੌਜੂਦ ਹੈ। ਪੰਜਾਬ ਦੀ ਜਨਤਾ ਰਵਾਇਤੀ ਪਾਰਟੀਆਂ ਦੀ ਥਾਂ ਇਨ੍ਹਾਂ ਦੇ ਬਦਲ ਦੀ ਤਲਾਸ਼ ਵਿੱਚ ਹੈ।
ਗੱਠਜੋੜ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ, ਪਟਿਆਲਾ ਦੇ ਡਾ. ਧਰਮਵੀਰ ਗਾਂਧੀ ਤੇ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਚੰਗੀਆਂ ਵੋਟਾਂ ਲੈ ਗਏ ਹਨ। ਉਂਝ ਪੀਡੀਏ ਦੇ ਮੁੱਖ ਆਗੂ ਤੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹਲਕਾ ਬਠਿੰਡਾ ਵਿੱਚ ਹਾਲਤ ਬੜੀ ਪਤਲੀ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਤੀਜੇ ਬਦਲ ਦੀ ਤਲਾਸ਼ ਵਿੱਚ ਹਨ। ਇਸ ਲਈ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਦਿੱਤਾ ਸੀ ਪਰ ਤਜਰਬੇ ਦੀ ਘਾਟ ਤੇ ਨਿੱਜੀ ਲਾਲਸਾ ਕਰਕੇ ਇਸ ਪਾਰਟੀ ਵੀ ਆਪਣਾ ਆਧਾਰ ਗਵਾਉਂਦੀ ਨਜ਼ਰ ਆ ਰਹੀ ਹੈ। ਇਸ ਲਈ ਜੇਕਰ ਪੰਜਾਬ ਜਮਹੂਰੀ ਗੱਠਜੋੜ ਆਪਣਾ ਆਧਾਰ ਹੋਰ ਵਧਾਉਂਦਾ ਹੈ ਤਾਂ ਤੀਜੇ ਬਦਲ ਵਜੋਂ ਉੱਭਰ ਸਕਦਾ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ ਵੋਟ ਮਿਲੀ ਹੈ। ਅਕਾਲੀ ਦਲ ਨੇ ਪਹਿਲਾਂ ਨਾਲੋਂ ਥੋੜ੍ਹਾ ਸੁਧਾਰ ਕੀਤਾ ਹੈ। ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਆਪਣੇ ਵੋਟ ਸ਼ੇਅਰ ’ਚ ਕਰੀਬ 2.3 ਫੀਸਦ ਵਾਧਾ ਕੀਤਾ ਹੈ। ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ 9.56 ਪ੍ਰਤੀਸ਼ਤ ਵੋਟ ਮਿਲੀ ਹੈ। ਬੀਜੇਪੀ ਨੇ ਵੀ ਚਾਰ ਫੀਸਦ ਦੇ ਕਰੀਬ ਸ਼ੇਅਰ ਵਧਾਇਆ ਹੈ। ਕਾਂਗਰਸ ਦੇ ਵੋਟ ਬੈਂਕ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੂੰ 40.02 ਪ੍ਰਤੀਸ਼ਤ ਵੋਟ ਮਿਲੀ ਹੈ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਨੂੰ 3.49 ਪ੍ਰਤੀਸ਼ਤ, ਨੋਟਾ ਨੂੰ 1.12 ਪ੍ਰਤੀਸ਼ਤ, ਸੀਪੀਆਈ ਨੂੰ 0.31 ਪ੍ਰਤੀਸ਼ਤ, ਸੀਪੀਐਮ ਨੂੰ 0.08 ਪ੍ਰਤੀਸ਼ਤ ਵੋਟ ਮਿਲੀ ਹੈ।
ਪੰਜਾਬ 'ਚ 'ਆਪ' ਨੂੰ ਵੱਡਾ ਝਟਕਾ, ਸੁਖਪਾਲ ਖਹਿਰਾ ਵਾਲਾ ਪੀਡੀਏ ਲਏਗਾ ਥਾਂ?
ਏਬੀਪੀ ਸਾਂਝਾ
Updated at:
24 May 2019 02:38 PM (IST)
ਲੋਕ ਸਭਾ ਚੋਣਾਂ ਵਿੱਚ ਚਾਹੇ ਕਾਂਗਰਸ ਨੇ ਅੱਠ, ਅਕਾਲੀ ਦਲ-ਬੀਜੇਪੀ ਗੱਠਜੋੜ ਨੇ ਚਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ ਪਰ ਇਸ ਦੇ ਕਈ ਹੋਰ ਵੀ ਪਹਿਲੂ ਉੱਭਰ ਕੇ ਸਾਹਮਣੇ ਆਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। 'ਆਪ' ਨੂੰ ਸਿਰਫ 7.4 ਪ੍ਰਤੀਸ਼ਤ ਵੋਟ ਮਿਲੀ ਹੈ ਜੋ ਪਹਿਲਾਂ ਨਾਲ ਕਾਫੀ ਘੱਟ ਹੈ। ‘ਆਪ’ ਦਾ ਵੋਟ ਹਿੱਸਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 23.7 ਫੀਸਦ ਸੀ। ਇਸ ਲਈ ‘ਆਪ’ ਨੇ ਚਾਹੇ ਇੱਕ ਸੀਟ ਜਿੱਤ ਲਈ ਪਰ ਖਤਰੇ ਦੀ ਘੰਟੀ ਜ਼ਰੂਰ ਨਜ਼ਰ ਆ ਰਹੀ ਹੈ।
- - - - - - - - - Advertisement - - - - - - - - -