ਜਲੰਧਰ: ਸ਼ਹਿਰ ਦੇ ਕ੍ਰਿਸ਼ਨਾ ਨਗਰ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ ਹੋਈ। ਇੱਥੇ ਵਿਵਾਦ ਦੇ ਚੱਲਦਿਆਂ ਮਮੇਰੇ ਭਰਾ ਨੇ ਆਪਣੀ ਪਤਨੀ ਤੇ ਸਾਲੇ ਨਾਲ ਮਿਲ ਕੇ ਭੈਣ ਦੀਆਂ ਅੱਖਾਂ ਚਾਕੂ ਨਾਲ ਕੱਢ ਦਿੱਤੀਆਂ। ਸਿਰਫ ਇਹੀ ਨਹੀਂ ਉਸ ਦੇ ਗਲਾਂ ਦਾ ਮਾਸ ਤਕ ਨੋਚ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਸਮਝ ਪੀੜਤ ਨੂੰ ਕਪੂਰਥਲਾ ਰੋਡ ‘ਤੇ ਸੁੱਟ ਆਏ ਤਾਂ ਜੋ ਇਹ ਸੜਕ ਹਾਦਸਾ ਲੱਗੇ।

ਪੀੜਤਾ ਨੂੰ ਬੇਸੁਧ ਹਾਲਤ ‘ਚ ਦੇਖ ਇੱਕ ਰਾਹਗੀਰ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹੋਸ਼ ‘ਚ ਆਉਣ ਤੋਂ ਬਾਅਦ ਪੀੜਤਾ ਨੇ ਆਪਣਾ ਬਿਆਨ ਦਰਜ ਕਰਵਾਇਆ ਜਿਸ ‘ਚ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਇਸ ਹਾਦਸੇ ‘ਚ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਨੂੰ ਸ਼ੁਰੂਆਤੀ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲੈ ਜਾਂਦਾ ਗਿਆ।

ਇਸ ਤੋਂ ਬਾਅਦ ਮਹਿਲਾ ਨੂੰ ਅੰਮ੍ਰਿਤਸਰ ਦੇ ਹੀ ਰਾਮਲਾਲ ਈਐਨਟੀ ਹਸਪਤਾਲ ‘ਚ ਰੈਫਰ ਕੀਤਾ ਗਿਆ। ਜਿੱਥੇ ਡਾਕਰਟਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਲਤ ਗੰਭੀਰ ਹੈ। ਉਧਰ, ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲ਼ਿਆ ਹੈ। ਉਸ ਦੇ ਮਮੇਰੇ ਭਰਾ ਸ਼ੰਕਰ, ਉਸ ਦੀ ਪਤਨੀ ਗੀਤਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਜਦਕਿ ਉਸ ਦਾ ਸਾਲਾ ਵਿਜੈ ਫਰਾਰ ਹੈ।