ਪੜਚੋਲ ਕਰੋ

ਪਹਿਲਾਂ ਘਰੇਲੂ ਨੌਕਰ ਬਣ ਡੰਗਿਆ ਪੁਲਿਸ ਵਾਲਾ, ਫਿਰ ਸਰਕਾਰੀ ਨੌਕਰੀ ਤੇ ਵਿਦੇਸ਼ ਭੇਜਣ ਦਾ ਲਾਰਾ ਲਾ 'ਮਿੱਠੀ' ਨੇ ਠੱਗੇ ਹਜ਼ਾਰਾਂ

ਰੂਪਨਗਰ: ਜ਼ਿਲ੍ਹੇ ਦੇ ਥਾਣਾ ਨੰਗਲ ਅਧੀਨ ਪੈਂਦੇ ਪਿੰਡ ਦਬਖੇੜਾ ਦੀ 22 ਸਾਲਾ ਮੁਟਿਆਰ ਨੂੰ ਪੁਲਿਸ ਨੇ ਠੱਗੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਪੁਲਿਸ ਮੁਲਾਜ਼ਮ ਤੋਂ ਲੈ ਕੇ ਆਮ ਲੋਕਾਂ ਨਾਲ ਵੱਖ-ਵੱਖ ਕਿਸਮ ਦੀ ਠੱਗੀ ਮਾਰਨ ਦੇ ਇਲਜ਼ਾਮ ਹਨ। ਇਸ ਸ਼ਾਤਰ ਮੁਟਿਆਰ ਦੀ ਪਛਾਣ ਪੱਲਵੀ ਰਾਣੀ ਉਰਫ਼ ਮਿੱਠੀ ਵਜੋਂ ਹੋਈ ਹੈ। ਮਿੱਠੀ ਨੇ ਪਿਛਲੇ ਸਾਲ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਦੇ ਘਰ ਨੌਕਰਾਨੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉੱਥੋਂ ਮੌਕਾ ਪਾ ਕੇ ਸੋਨੇ ਦੀਆਂ ਦੋ ਚੂੜੀਆਂ, ਚੇਨੀ ਤੇ ਹੀਰਿਆਂ ਦਾ ਹਾਰ ਚੋਰੀ ਕੀਤਾ। ਇਸ ਤੋਂ ਬਾਅਦ ਉਸ ਨੇ ਰੋਪੜ ਦੇ ਪਿੰਡ ਲੋਧੀ ਮਾਜਰਾ ਦੇ ਮਨਜੀਤ ਸਿੰਘ ਨਾਲ ਸਰਕਾਰੀ ਨੌਕਰੀ 'ਤੇ ਲਵਾਉਣ ਬਦਲੇ 50,000 ਰੁਪਏ ਦੀ ਠੱਗੀ ਮਾਰੀ। ਇਸ ਤੋਂ ਇਲਾਵਾ ਉਸ ਨੇ ਸਥਾਨਕ ਦੁਕਾਨਦਾਰ ਤੋਂ ਆਪਣਾ ਪਰਸ ਘਰ ਭੁੱਲ੍ਹਣ ਦਾ ਲਾਰਾ ਲਾ ਕੇ 16,000 ਰੁਪਏ ਦਾ ਚੂਨਾ ਲਾ ਲਿਆ। ਅੱਜ ਕੱਲ੍ਹ ਉਸ ਨੇ ਫੇਸਬੁੱਕ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਕੰਮ ਸ਼ੁਰੂ ਕੀਤਾ ਸੀ, ਪਰ ਫੜੀ ਗਈ। ਉਹ ਖ਼ੁਦ ਨੂੰ ਕੈਨੇਡੀਅਨ ਨਾਗਰਿਕ ਹੋਣ ਦਾ ਦਾਅਵਾ ਕਰਦੀ ਸੀ ਅਤੇ ਲੋਕਾਂ ਨੂੰ ਲੱਖਾਂ ਰੁਪਏ ਬਦਲੇ ਆਪਣੇ ਨਾਲ ਲਿਜਾਣ ਦਾ ਝਾਂਸਾ ਦਿੰਦੀ ਸੀ। ਮਿੱਠੀ ਤਲਾਕਸ਼ੁਦਾ ਹੈ ਤੇ ਉਸ ਦਾ ਪੁੱਤਰ ਸਾਬਕਾ ਪਤੀ ਕੋਲ ਰਹਿੰਦਾ ਹੈ। ਇਸ ਮਗਰੋਂ ਉਹ ਦੋ-ਤਿੰਨ ਵਿਆਹ ਵੀ ਕਰ ਚੁੱਕੀ ਹੈ ਤੇ ਉਸ ਦੇ ਪਰਿਵਾਰ ਨੇ ਵੀ ਉਸ ਨੂੰ ਬੇਦਖਲ ਕੀਤਾ ਹੋਇਆ ਹੈ। ਪੁਲਿਸ ਮੁਤਾਬਕ ਉਸ ਦੇ ਸ਼ੁਰੂਆਤੀ ਪੁੱਛਗਿੱਛ ਵਿੱਚ ਪੰਜ ਵਾਰਦਾਤਾਂ ਕਬੂਲ ਲਈਆਂ ਹਨ। ਉਸ ਤੋਂ ਚੋਰੀ ਦਾ ਏਟੀਐਮ ਕਾਰਡ, ਕੁਝ ਦਸਤਾਵੇਜ਼ ਤੇ ਤਿੰਨ ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Laljit Bhullar ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਅੰਮ੍ਰਿਤਸਰ ਲੈ ਕੇ ਰਵਾਨਾ ਹੋਈ ਪੁਲਿਸ ,ਭਲਕੇ ਅਦਾਲਤ 'ਚ ਕੀਤਾ ਜਾਵੇਗਾ ਪੇਸ਼ 
 Laljit Bhullar ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਅੰਮ੍ਰਿਤਸਰ ਲੈ ਕੇ ਰਵਾਨਾ ਹੋਈ ਪੁਲਿਸ ,ਭਲਕੇ ਅਦਾਲਤ 'ਚ ਕੀਤਾ ਜਾਵੇਗਾ ਪੇਸ਼ 
Laljit Bhullar ਦੀ ਗ੍ਰਿਫਤਾਰੀ ਤੋਂ ਬਾਅਦ ਸੁਨੀਲ ਜਾਖੜ ਨੇ AAP ਸਰਕਾਰ 'ਤੇ ਕੱਸਿਆ ਤੰਜ, ਕਿਹਾ - ਸੀਬੀਆਈ ਦਾ ਖੌਫ !
Laljit Bhullar ਦੀ ਗ੍ਰਿਫਤਾਰੀ ਤੋਂ ਬਾਅਦ ਸੁਨੀਲ ਜਾਖੜ ਨੇ AAP ਸਰਕਾਰ 'ਤੇ ਕੱਸਿਆ ਤੰਜ, ਕਿਹਾ - ਸੀਬੀਆਈ ਦਾ ਖੌਫ !
Amritsar 'ਚ ਨਸ਼ਾ ਤਸਕਰੀ ਮਾਡਿਊਲ ਦੇ ਦੋ ਕਾਰਕੁੰਨ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
Amritsar 'ਚ ਨਸ਼ਾ ਤਸਕਰੀ ਮਾਡਿਊਲ ਦੇ ਦੋ ਕਾਰਕੁੰਨ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
DM Randhawa Suicide Case : ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਤੋਂ ਬਾਅਦ PA ਦਿਲਬਾਗ ਸਿੰਘ ਵੀ ਗ੍ਰਿਫ਼ਤਾਰ
DM Randhawa Suicide Case : ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਤੋਂ ਬਾਅਦ PA ਦਿਲਬਾਗ ਸਿੰਘ ਵੀ ਗ੍ਰਿਫ਼ਤਾਰ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ
ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਾਰਚ 2026
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
Punjab News: ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ 'ਚ ਮੱਚ ਗਿਆ ਹਾਹਾਕਾਰ; ਫਿਰ...
ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ 'ਚ ਮੱਚ ਗਿਆ ਹਾਹਾਕਾਰ; ਫਿਰ...
DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ - ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ
DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ - ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ
Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ 
Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ 
DM Randhawa Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
DM Randhawa Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
Embed widget