ਬਰਨਾਲਾ: ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਬਰਨਾਲਾ ਦਾਣਾ ਮੰਡੀ ਵਿੱਚ ਪੂਰੇ ਜ਼ੋਰਸ਼ੋਰ ਨਾਲ ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਔਰਤਾ ਨੂੰ ਕਮਲਜੀਤ ਕੌਰ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਮੁਲਕ ਦੀਆਂ ਆਜ਼ਾਦੀ ਲਹਿਰਾਂ ਵਿੱਚ ਔਰਤਾਂ ਦੀ ਭੂਮਿਕਾ ਆਪਣਾ ਮਾਣਮੱਤਾ ਸਥਾਨ ਰੱਖਦੀ ਹੈ।
ਉਨ੍ਹਾਂ ਕਿਹਾ ਕਿ 1857 ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਮੁਜ਼ਾਰਾ ਲਹਿਰ, ਤਿਲੰਗਾਨਾ, ਤਿਭਾਗਾ ਦੀਆਂ ਲਹਿਰਾਂ, ਪੱਛਮੀ ਬੰਗਾਲ ਵਿੱਚ ਉੱਠੀ ਕਿਸਾਨ ਬਗਾਵਤ, ਦਲਿਤ ਮੁਕਤੀ ਲਹਿਰਾਂ, ਆਦਿਵਾਸੀ ਬਗ਼ਾਵਤਾਂ, ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਉੱਠੀ ਮੁਲਕ ਅੰਦਰ ਇਤਿਹਾਸਕ ਲਹਿਰ ਵਿੱਚ ਔਰਤਾਂ ਦੀ ਬੇਮਿਸਾਲ ਭੂਮਿਕਾ ਉੱਪਰ ਆਉਣ ਵਾਲੀਆਂ ਪੀੜ੍ਹੀਆਂ ਵੀ ਨਜਰ ਰੱਖਣਗੀਆਂ ਕਿ ਇਹ ਲਹਿਰਾਂ, ਆਪੋ-ਆਪਣੇ ਖੇਤਰਾਂ ਅੰਦਰ ਚੱਲੀਆਂ ਸਰਗਰਮੀਆਂ ਵਿੱਚ ਔਰਤਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਨੂੰ ਯਾਦ ਅਤੇ ਸਲਾਮ ਕਰਦਿਆਂ ਮਨਾਉਣ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ 8 ਮਾਰਚ ਕੌਮਾਂਤਰੀ ਔਰਤ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹੈ, ਜਦੋਂ ਕੌਮਾਂਤਰੀ ਤੇ ਕੌਮੀ ਮੰਚ 'ਤੇ ਬੇਹੱਦ ਉੱਥਲ-ਪੁੱਥਲ ਮੱਚੀ ਹੋਈ ਹੈ।ਇਹ ਘਮਸਾਨ, ਦੁਨੀਆਂ ਦੇ ਕੁਦਰਤੀ ਮਾਲ ਖਜ਼ਾਨਿਆਂ ਤੇ ਕਿਰਤ ਦੀ ਲੁੱਟ ਲਈ ਹਾਬੜੇ ਸਾਮਰਾਜੀ ਡਕੈਤਾਂ ਦਰਮਿਆਨ ਲੱਗੀ ਦੌੜ ਕਾਰਨ ਮੱਚਿਆ ਹੈ। ਇੱਕ-ਦੂਜੇ ਤੋਂ ਮੰਡੀਆਂ ਖੋਹਣ ਲਈ ਲਾਲਸਾ ਦੀ ਦੌੜ ਕਾਰਨ ਮੱਚਿਆ ਹੈ। ਕਾਰਪੋਰੇਟ ਘਰਾਣਿਆਂ ਵਿੱਚੋਂ ਕੌਣ ਦੁਨੀਆਂ ਦੀ ਵੱਧ ਤੋਂ ਵੱਧ ਧਨ ਦੌਲਤ ਉੱਪਰ ਕਾਬਜ਼ ਹੋਵੇ, ਇਸ ਕਾਰਨ ਤਿੱਖੀਆਂ ਹੋਈਆਂ। ਵਿਰੋਧਤਾਈਆਂ ਵਿੱਚੋਂ ਜੰਗ ਦੀ ਸ਼ਕਲ ਲੈ ਕੇ ਸਾਹਮਣੇ ਆ ਰਿਹਾ ਹੈ। ਇਸ ਖੂਨੀ ਵਰਤਾਰੇ ਵਿੱਚ ਸਭ ਤੋਂ ਵੱਧ ਕੀਮਤ ਔਰਤ ਨੂੰ ਦੇਣੀ ਪੈ ਰਹੀ ਹੈ।
ਯੂਕਰੇਨ ਯੁੱਦ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ, ਸਾਡੇ ਆਪਣੇ ਮੁਲਕ ਦੀਆਂ ਹਜ਼ਾਰਾਂ ਮਾਵਾਂ ਦੇ ਕਾਲਜੇ, ਮੁੱਠੀ ਵਿੱਚ ਆਏ ਹੋਏ ਹਨ। ਯੂਕਰੇਨ ਦਾ ਖਿੱਤਾ ਲੋਕਾਂ ਸਿਰ ਮੜ੍ਹੀ ਨਿਹੱਥੀ ਜੰਗ ਵਿੱਚ ਸੜ ਰਿਹਾ ਹੈ। ਰੂਸੀ ਅਮਰੀਕੀ ਹੁਕਮਰਾਨਾਂ ਤੇ ਉਨ੍ਹਾਂ ਦੇ ਜੋਟੀਦਾਰਾਂ ਦੀਆਂ ਕੁੱਲ ਦੁਨੀਆਂ ਦੇ ਲੋਕਾਂ ਵਿਰੋਧੀ ਨੀਤੀਆਂ ਨੇ ਇਹ ਦਿਨ ਲਿਆ ਦਿੱਤੇ ਕਿ ਵੱਖ-ਵੱਖ ਮੁਲਕਾਂ ਦੇ ਲੋਕਾਂ ਦਾ ਆਪਸੀ ਕੋਈ ਵੀ ਟਕਰਾਅ ਨਾ ਹੋਣ ਦੇ ਬਾਵਜੂਦ ਉਨ੍ਹਾਂ ਸਿਰ ਮੜ੍ਹੀ ਜੰਗ ਦਾ ਸੰਤਾਪ ਭੋਗਣਾ ਪੈ ਰਿਹਾ ਹੈ।
ਕੌਮਾਂਤਰੀ ਔਰਤ ਦਿਹਾੜੇ ਮੌਕੇ ਦੁਨੀਆਂ ਭਰ ਵਿੱਚ ਇਹ ਆਵਾਜ਼ ਉੱਠਣੀ ਅਤੇ ਇਸ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਉਣਾ ਬਹੁਤ ਹੀ ਲਾਜ਼ਮੀ ਹੈ। ਇਨ੍ਹਾਂ ਕਾਲੇ ਮਨਸੂਬਿਆਂ ਨੂੰ ਦੁਨੀਆਂ ਭਰ ਦੀਆਂ ਔਰਤਾਂ ਤੇ ਸਮੂਹ ਲੋਕਾਂ ਦੀ ਚੇਤਨ ਸ਼ਕਤੀ ਹੀ ਨਕਾਰਾ ਕਰ ਸਕਦੀ ਹੈ। ਇੱਕ ਹੋਰ ਅਤਿ ਮਹੱਤਵਪੂਰਨ ਨੁਕਤਾ ਸਾਡੇ ਮੁਲਕ ਲਈ ਇਹ ਹੈ ਕਿ ਭਾਰਤ ਦੀਆਂ 25 ਕਰੋੜ 60 ਲੱਖ ਤੋਂ ਵੱਧ ਔਰਤਾਂ ਜਰਈ ਖੇਤਰ ਨਾਲ ਸਬੰਧਤ ਹਨ। ਇਹ ਖੇਤਰ ਅੱਜ ਬੁਰੀ ਤਰ੍ਹਾਂ ਉਜਾੜੇ ਮੂੰਹ ਧੱਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਔਰਤ ਸ਼ਕਤੀ ਇਨਕਲਾਬੀ ਸਮਾਜਕ ਬਦਲਾਅ ਦੀ ਜਿੰਦ ਜਾਨ ਹੁੰਦੀ ਹੈ। ਕੋਈ ਵੀ ਲਹਿਰ ਔਰਤ ਤਾਕਤ ਦੇ ਮਜ਼ਬੂਤ ਕਿਲਿਆਂ ਬਿਨਾਂ ਵਧ ਫੁੱਲ ਨਹੀਂ ਸਕਦੀ। ਜ਼ਿੰਦਗੀ ਦੇ ਹਰ ਖੇਤਰ ਵਾਂਗ, ਸਾਹਿਤ ਕਲਾ ਤੇ ਸੱਭਿਆਚਾਰ ਦੇ ਖੇਤਰ ਅੰਦਰ ਜਾਗਰੂਕ ਔਰਤ ਸ਼ਕਤੀ ਨੇ ਨਵੀਂ ਨਰੋਈ ਖੂਬਸੂਰਤ ਦੁਨੀਆਂ ਦੀ ਸਿਰਜਣਾ ਕੀਤੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ