ਪੜਚੋਲ ਕਰੋ
Advertisement
ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਕਣਕ ਭੰਡਾਰਨ ਦਾ ਲਿਆ ਜਾਇਜਾ
ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ.) ਵਲੋਂ ਅੱਜ ਇਸ ਸਾਲ ਫਰਵਰੀ -ਮਾਰਚ ਵਿੱਚ ਅਫਗਾਨਿਤਸਾਨ ਵਿੱਚ ਭੇਜੀ ਕਣਕ ਦੀ ਖਰੀਦ, ਟੈਸਟਿੰਗ ਅਤੇ ਢੋਆ ਢੁਆਈ ਦੀ ਪ੍ਰਕ੍ਰਿÇਆ ਨੂੰ ਸਮਝਣ ਲਈ ਮੈ: ਐਲ.ਟੀ. ਫੂਡਜ਼ ਲਿਮਟਿਡ. ਦੇ ਨਾਲ ਪੀਪੀਪੀ ਮੋਡ ਦੁਆਰਾ
ਅੰਮ੍ਰਿਤਸਰ : ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ.) ਵਲੋਂ ਅੱਜ ਇਸ ਸਾਲ ਫਰਵਰੀ -ਮਾਰਚ ਵਿੱਚ ਅਫਗਾਨਿਤਸਾਨ ਵਿੱਚ ਭੇਜੀ ਕਣਕ ਦੀ ਖਰੀਦ, ਟੈਸਟਿੰਗ ਅਤੇ ਢੋਆ ਢੁਆਈ ਦੀ ਪ੍ਰਕਿਰਿਆ ਨੂੰ ਸਮਝਣ ਲਈ ਮੈ: ਐਲ.ਟੀ. ਫੂਡਜ਼ ਲਿਮਟਿਡ. ਦੇ ਨਾਲ ਪੀਪੀਪੀ ਮੋਡ ਦੁਆਰਾ ਨਿਰਮਿਤ ਪਿੰਡ ਮੂਲੇ ਚੱਕ, ਭਗਤਾਂਵਾਲਾ ਵਿਖੇ 50 ਹਜ਼ਾਰ ਮੀਟਿਰਿਕ ਟਨ ਸਮਰੱਥਾ ਵਾਲੇ ਪਨਗਰੇਨ ਸਟੀਲ ਸਿਲੋਜ਼ ਵਿਚ ਸਟੋਰ ਕੀਤੇ ਭੰਡਾਰਨ ਨੂੰ ਜਾਨਣ ਲਈ ਲਈ ਦੌਰਾ ਕੀਤਾ ਗਿਆ।
ਇਸ ਟੀਮ ਵਿੱਚ ਸੈਂਡਰੋ ਬਨਾਲ, ਫਿਲਿਪੋ ਜ਼ੁਨੀਨੋ, ਸਟੈਫਨੀ ਹਰਡ, ਅਮਿਤ ਵਢੇਰਾ ਅਤੇ ਡਾ. ਸ਼ਰੂਤੀ ਨੇ ਦੱਸਿਆ ਕਿ ਅਫਗਾਨਿਸਤਾਨ ਵਿਖੇ ਸਪਾਲਾਈ ਕੀਤੀ ਗਈ ਕਣਕ ਦੀ ਗੁਣਵੱਤਾ ਬਹੁਤ ਹੀ ਵਧੀਆ ਸੀ ਅਤੇ ਉਹ ਇਸ ਤਕਨੀਕ ਨੂੰ ਡਬਲਯੂ.ਐਫ.ਪੀ. ਵਲੋਂ ਵੀ ਅਪਣਾਇਆ ਜਾਵੇਗਾ। ਉਹ ਇਸ ਪ੍ਰਕਿਰਿਆ ਨੂੰ ਸਮਝਣ ਲਈ ਇਥੇ ਆਏ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਵਿੱਚ ਕਮੀ ਆਉਣ ਦਿੱਤੇ ਬਿਨਾਂ ਕਿੰਨੇ ਸਮੇਂ ਤੱਕ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ ਬਾਰੇ ਵੀ ਟੀਮ ਮੁਲਾਂਕਣ ਕਰੇਗੀ।
ਉਨਾਂ ਦੱਸਿਆ ਕਿ ਅਫਗਾਨਿਸਤਾਨ ਵਿਖੇ ਭੇਜੀ ਗਈ ਕਣਕ ਦੀ ਗੁਣਵੱਤਾ ਤੋਂ ਉਹ ਬਹੁਤ ਸੰਤੁਸ਼ਟ ਹਨ ਅਤੇ ਭਾਰਤ ਵਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਇਹ ਕਣਕ ਪ੍ਰਦਾਨ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਹ ਕਣਕ ਪੰਜਾਬ ਤੋਂ ਪਾਕਿਸਤਾਨ ਦੇ ਜਮੀਨੀ ਰਸਤੇ ਰਾਹੀਂ ਅਫਗਾਨਿਸਤਾਨ ਪਹੁੰਚਾਈ ਗਈ ਸੀ। ਇਸ ਮੌਕੇ ਡਬਲਯੂ.ਐਫ.ਪੀ. ਟੀਮ ਵਲੋਂ ਸਾਰੇ ਸਟੋਰਜ਼ ਦਾ ਜਾਇਜਾ ਲਿਆ ਗਿਆ ਅਤੇ ਢੋਆ ਢੁਆਈ ਦੀ ਪ੍ਰਕ੍ਰਿਆ ਤੋਂ ਲੈ ਕੇ ਟੈਸਟਿੰਗ ਤੱਕ ਦੀ ਪ੍ਰਕ੍ਰਿਆ ਨੂੰ ਦੇਖ ਕੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਖੁਰਾਕ ਤੇ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ, ਡਾ. ਅੰਜੂਮਨ ਭਾਸਕਰ ਨੇ ਵਫ਼ਦ ਨੂੰ ਕਣਕ ਦੇ ਸਟੋਰੇਜ ਦੇ ਪ੍ਰਬੰਧਾਂ ਦੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਜਨਰਲ ਮੈਨੇਜਰ ਐਫ਼.ਸੀ.ਆਈ. ਹੇਮੰਤ ਜੈਨ, ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਸ: ਸੁਖਵਿੰਦਰ ਸਿੰਘ ਗਿੱਲ, ਏਰੀਆ ਮੈਨੇਜਰ ਐਫ.ਸੀ.ਆਈ. ਸ੍ਰੀ ਪ੍ਰਵੀਨ ਰਾਘਵਨ, ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਕਾਰੋਬਾਰ
ਪੰਜਾਬ
ਪੰਜਾਬ
Advertisement