ਪੜਚੋਲ ਕਰੋ

ਪੀਜੀਆਈ ਤੋਂ ‘ਮ੍ਰਿਤਕ’ ਐਲਾਨਿਆ ਨੌਜਵਾਨ ਕੁਝ ਘੰਟਿਆਂ ਬਾਅਦ ਹੋਇਆ ਜਿਊਂਦਾ

ਚੰਡੀਗੜ੍ਹ: ਪੀਜੀਆਈ ਦੇ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦਿੱਤੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਅੱਲ੍ਹੜ ਉਮਰ ਦੇ ਮੁੜ ਤੋਂ ਜਿਊਂਦੇ ਹੋਣ ਦੀ ਖ਼ਬਰ ਹੈ। ਹਾਲਾਂਕਿ, ਇਸ ਸਮੇਂ ਵੀ ਨੌਜਵਾਨ ਦੀ ਹਾਲਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਆਇਆ, ਪਰ ਸਾਹ ਚੱਲ ਰਹੇ ਹਨ ਤੇ ਫ਼ਰੀਦਕੋਟ ਵਿੱਚ ਉਹ ਜ਼ੇਰੇ ਇਲਾਜ ਹੈ। ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਸ਼ਿੰਗਾਰਾ ਸਿੰਘ ਦੀ ਇਕਲੌਤੀ ਔਲਾਦ 15 ਸਾਲਾ ਗੁਰਤੇਜ ਸਿੰਘ ਨੂੰ ਬੀਤੀ ਸੱਤ ਜਨਵਰੀ ਨੂੰ ਅੱਖ ਦੀ ਨਿਗ੍ਹਾ ਘਟਣ ਤੇ ਸਰੀਰ ਦਾ ਇੱਕ ਪਾਸਾ ਘੱਟ ਕੰਮ ਕਰਨ ਦੀ ਸ਼ਿਕਾਇਤ ਕਾਰਨ ਬਠਿੰਡਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਡਾਕਟਰਾਂ ਨੇ ਸਿਰ ਵਿੱਚ ਰਸੌਲੀ ਦੱਸ ਕੇ ਡੀਐਮਸੀ, ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ ਦੋ ਦਿਨ ਉਸ ਦਾ ਇਲਾਜ ਚੱਲਿਆ ਅਤੇ 10 ਜਨਵਰੀ ਨੂੰ ਦਿਮਾਗ ਦੀ ਨਸ ਫਟਣ ਕਾਰਨ ਡੀਐਮਸੀ ਲੁਧਿਆਣਾ ਦੇ ਡਾਕਟਰਾਂ ਨੇ ਆਪ੍ਰੇਸ਼ਨ ਲਈ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ। ਗੁਰਤੇਜ ਨੂੰ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ’ਚ ਰੱਖਣ ਤੋਂ ਬਾਅਦ 11 ਜਨਵਰੀ ਨੂੰ ਸਵੇਰੇ ਛੇ ਵਜੇ ਮ੍ਰਿਤਕ ਐਲਾਨ ਦਿੱਤਾ। ਲੜਕੇ ਦੀ ਮੌਤ ਬਾਰੇ ਪਤਾ ਲੱਗਣ ’ਤੇ ਰਿਸ਼ਤੇਦਾਰ ਤੇ ਪਿੰਡ ਵਾਸੀ ਉਸ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਸਸਕਾਰ ਦੀ ਤਿਆਰ ਕੀਤੀ ਜਾਣ ਲੱਗੀ। ਗੁਰਤੇਜ ਦੀ ਦੇਹ ਨੂੰ ਵੈਨ ਰਾਹੀਂ ਪਿੰਡ ਲਿਆਂਦਾ ਜਾ ਰਿਹਾ ਸੀ ਕਿ ਪਿੰਡ ਤੋਂ ਪੰਜ ਕਿਲੋਮੀਟਰ ਪਿੱਛੇ ਰੂੜੇਕੇ ਕਲਾਂ ’ਚ ਗੱਡੀ ਰੋਕ ਕੇ ਜਦੋਂ ਉਸ ਦੇ ਕੱਪੜੇ ਬਦਲਣ ਲੱਗੇ ਤਾਂ ਗੁਆਂਢੀ ਸਤਨਾਮ ਸਿੰਘ ਨੂੰ ਲੜਕੇ ਦੇ ਸਾਹ ਚੱਲਦੇ ਹੋਣ ਦਾ ਸ਼ੱਕ ਹੋਇਆ। ਇਸ ਮਗਰੋਂ ਪਿੰਡ ਦੇ ਕੈਮਿਸਟ ਨੂੰ ਬੁਲਾਇਆ ਤੇ ਉਸ ਨੇ ਬਲੱਡ ਪ੍ਰੈਸ਼ਰ ਚੈੱਕ ਕੀਤਾ, ਜੋ ਆਮ ਨਿੱਕਲਿਆ। ਇਸ ਮਗਰੋਂ ਲੜਕੇ ਨੇ ਅੱਖਾਂ ਵੀ ਖੋਲ੍ਹ ਲਈਆਂ। ਪਰ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਰਿਸ਼ਤੇਦਾਰ ਗੁਰਤੇਜ ਨੂੰ ਮਾਂ ਨਾਲ ਮਿਲਾਉਣ ਪਿੰਡ ਲੈ ਗਏ। ਉਸ ਨੇ ਮਾਂ ਵੱਲ ਦੇਖ ਕੇ ਪਛਾਣਿਆ ਤੇ ਮੁਸਕੁਰਾਇਆ ਵੀ। ਪਿੰਡ ਤੋਂ ਫਿਰ ਗੁਰਤੇਜ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਚੈੱਕਅਪ ਮਗਰੋਂ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ਭੇਜ ਦਿੱਤਾ ਹੈ। ਗੁਰਤੇਜ ਦੀ ਹਾਲਤ ਇਸ ਸਮੇਂ ਵੀ ਕਾਫੀ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ 'ਤੇ ਹੈ।

ਟਾਪ ਹੈਡਲਾਈਨ

ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ

ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ

Moga 'ਚ ਖਾਣਾ ਠੰਢਾ ਹੋਣ 'ਤੇ ਪਿਤਾ ਦਾ ਕਤਲ, ਪੁੱਤ ਨੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਇਲਾਜ ਦੌਰਾਨ ਤੋੜਿਆ ਦਮ 

Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ

ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੁਲਾਈ 2026

2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ

Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।

Embed widget