News
News
ਟੀਵੀabp shortsABP ਸ਼ੌਰਟਸਵੀਡੀਓ
X

ਸੁਖਚੈਨ ਕਤਲ ਮਾਮਲਾ: 4 ਮੁਲਜ਼ਮ ਗ੍ਰਿਫਤਾਰ, ਪਰਿਵਾਰ ਦੀ ਅੰਤਿਮ ਸੰਸਕਾਰ ਤੋਂ ਨਾਂਹ

Share:
ਮਾਨਸਾ: ਪਿੰਡ ਘਰਾਂਗਣਾ 'ਚ 20 ਸਾਲਾ ਦਲਿਤ ਨੌਜਵਾਨ ਦੇ ਕਤਲ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ 'ਚ ਹਰਦੀਪ ਸਿੰਘ (ਮੁੱਖ ਮੰਤਰੀ ਬਾਦਲ ਦੇ ਡਰਾਈਵਰ ਦਾ ਰਿਸ਼ਤੇਦਾਰ), ਬਲਵੀਰ ਸਿੰਘ (ਜਿਸ ਦੇ ਘਰ ਤੋਂ ਸੁਖਚੈਨ ਦੀ ਲਾਸ਼ ਮਿਲੀ ਸੀ) ਬਵਰੀਕ ਸਿੰਘ ਤੇ ਸਾਧੂ ਸਿੰਘ ਸ਼ਾਮਲ ਹਨ। ਫਿਲਹਾਲ ਪੁਲਿਸ ਬਾਕੀ ਰਹਿੰਦੇ 2 ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਫਿਲਹਾਲ ਪੀੜਤ ਪਰਿਵਾਰ ਸੁਖਚੈਨ ਦੇ ਪੋਸਟਮਾਟਮ ਤੇ ਅੰਤਿਮ ਸੰਸਕਾਰ ਲਈ ਮੰਨਿਆ ਹੈ।ਪਰ ਅੰਤਿਮ ਸੰਸਕਾਰ ਲਈ ਪਰਿਵਾਰ ਅਜੇ ਵੀ ਨਹੀਂ ਮੰਨਿਆ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਪਰ ਇਹਨਾਂ ਦਾਅਵਾ ਕੀਤਾ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਇਹਨਾਂ ਦੇ ਘਰ ਹਮਲਾ ਕਰਨ ਆਇਆ ਸੀ। ਇਸ 'ਤੇ ਇਹਨਾਂ ਆਪਣੇ ਬਚਾਅ 'ਚ ਹੀ ਸੁਖਚੈਨ ਦਾ ਕਤਲ ਕੀਤਾ ਹੈ। ਮੁਲਜ਼ਮਾਂ ਮੁਤਾਬਕ ਇਹ ਦੋਨੇਂ ਧਿਰਾਂ ਨਜਾਇਜ ਸ਼ਰਾਬ ਦਾ ਧੰਦਾ ਕਰਦੀਆਂ ਸਨ। ਇਸੇ ਧੰਦੇ ਦੇ ਚੱਲਦਿਆਂ ਹੀ ਇਹਨਾਂ 'ਚ ਆਪਸੀ ਵਿਵਾਦ ਚੱਲ ਰਿਹਾ ਸੀ। Mansa murder file photo1 ਦਰਅਸਲ ਦੋ ਦਿਨ ਪਹਿਲਾਂ ਇੱਕ 20 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਮ੍ਰਿਤਕ ਦੇ ਕਈ ਅੰਗ ਤੱਕ ਕੱਟ ਦਿੱਤੇ ਹਨ। ਇਲਜ਼ਾਮ ਸਨ ਕਿ ਕਾਤਲ ਜਾਂਦੇ ਹੋਏ ਮ੍ਰਿਤਕ ਦੀ ਇੱਕ ਲੱਤ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਬਾਅਦ 'ਚ ਪੁਲਿਸ ਨੇ ਮ੍ਰਿਤਕ ਦੀ ਲੱਤ ਮੌਕਾ ਵਾਰਦਾਤ ਤੋਂ ਹੀ ਬਰਾਮਦ ਕਰ ਲਈ ਸੀ। ਪੁਲਿਸ ਨੇ ਮਾਮਲੇ ਦੀ ਗੰਭਾਰਤਾ ਨੂੰ ਦੇਖਦਿਆਂ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਦੇ 20 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦਾ ਕਤਲ ਸ਼ਰਾਬ ਮਾਫੀਆ ਦੇ ਝਗੜੇ ‘ਚ ਕੀਤਾ ਗਿਆ ਹੈ। ਸੁਖਚੈਨ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਂਹ ਵੱਡ ਦਿੱਤੀ ਗਈ। ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਦਾ ਇਲਜ਼ਾਮ ਹੈ ਕਿ ਬਲਵੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਬੇਰਹਿਮੀ ਵਾਲੇ ਕਾਰੇ ਨੂੰ ਅੰਜਾਮ ਦਿੱਤਾ ਹੈ।
Published at : 13 Oct 2016 10:30 AM (IST) Tags: mansa
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Jalandhar News: ਜਲੰਧਰ ਤੋਂ ਰੂਹ ਕੰਬਾਊ ਖਬਰ, ਖੂਹ 'ਚੋਂ ਮਿਲੀ ਕੁੜੀ ਦੀ ਲਾ*ਸ਼, ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੀਤਾ ਇਹ ਕਾਂਡ

Jalandhar News: ਜਲੰਧਰ ਤੋਂ ਰੂਹ ਕੰਬਾਊ ਖਬਰ, ਖੂਹ 'ਚੋਂ ਮਿਲੀ ਕੁੜੀ ਦੀ ਲਾ*ਸ਼, ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੀਤਾ ਇਹ ਕਾਂਡ

Crime News: ਤਰਨਤਾਰਨ 'ਚ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਭੁੰਨਿਆ ਆੜ੍ਹਤੀਆ, ਅੱਤਵਾਦੀ ਲਖਬੀਰ ਲੰਡਾ ਦਾ ਗੁਆਂਢੀ ਸੀ ਮ੍ਰਿਤਕ

Crime News: ਤਰਨਤਾਰਨ 'ਚ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਭੁੰਨਿਆ ਆੜ੍ਹਤੀਆ, ਅੱਤਵਾਦੀ ਲਖਬੀਰ ਲੰਡਾ ਦਾ ਗੁਆਂਢੀ ਸੀ ਮ੍ਰਿਤਕ

Punjab Weather: ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਅਗਲੇ 24 ਘੰਟਿਆਂ 'ਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ

Punjab Weather: ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਅਗਲੇ 24 ਘੰਟਿਆਂ 'ਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ

Punjab News: SSF ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ, CM ਮਾਨ ਨੇ 2 ਕਰੋੜ ਦੇ ਮੁਆਵਜ਼ੇ ਦਾ ਕੀਤਾ ਐਲਾਨ, ਪੰਜਾਬੀਆਂ ਦੇ ਨਾਂਅ ਕੀਤੀ ਅਪੀਲ

Punjab News: SSF ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ, CM ਮਾਨ ਨੇ 2 ਕਰੋੜ ਦੇ ਮੁਆਵਜ਼ੇ ਦਾ ਕੀਤਾ ਐਲਾਨ, ਪੰਜਾਬੀਆਂ ਦੇ ਨਾਂਅ ਕੀਤੀ ਅਪੀਲ

Farmer Protest: ਖਨੌਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਦੀ ਮੌਤ, 10 ਮਹੀਨਿਆਂ ਤੋਂ ਅੰਦੋਲਨ 'ਚ ਸੀ ਸ਼ਾਮਲ, ਸਰਹੱਦ 'ਤੇ ਦਿੱਤੀ ਜਾਵੇਗੀ ਸ਼ਰਧਾਂਜਲੀ

Farmer Protest: ਖਨੌਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਦੀ ਮੌਤ, 10 ਮਹੀਨਿਆਂ ਤੋਂ ਅੰਦੋਲਨ 'ਚ ਸੀ ਸ਼ਾਮਲ, ਸਰਹੱਦ 'ਤੇ ਦਿੱਤੀ ਜਾਵੇਗੀ ਸ਼ਰਧਾਂਜਲੀ

ਪ੍ਰਮੁੱਖ ਖ਼ਬਰਾਂ

Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !

Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !

ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?

ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?

IPL 2025 Date Announced: IPL 2025 ਸੀਜ਼ਨ ਦੀ ਤਾਰੀਖ਼ ਦਾ ਐਲਾਨ... 23 ਮਾਰਚ ਤੋਂ ਹੋਵੇਗਾ ਸ਼ੁਰੂ , AGM 'ਚ ਲਏ ਗਏ ਕਈ ਫੈਸਲੇ

IPL 2025 Date Announced: IPL 2025 ਸੀਜ਼ਨ ਦੀ ਤਾਰੀਖ਼ ਦਾ ਐਲਾਨ... 23 ਮਾਰਚ ਤੋਂ ਹੋਵੇਗਾ ਸ਼ੁਰੂ , AGM 'ਚ ਲਏ ਗਏ ਕਈ ਫੈਸਲੇ

ਸਰ੍ਹੋਂ ਦੇ ਤੇਲ ਨੇ ਪਤੀ-ਪਤਨੀ ਵਿੱਚ ਪਾਇਆ ਕਲੇਸ਼! ਤਲਾਕ ਤੱਕ ਪਹੁੰਚੀ ਤੜਕੇ ਦੀ ਤਕਰਾਰ, ਮਾਮਲਾ ਹੋਇਆ ਵਾਇਰਲ

ਸਰ੍ਹੋਂ ਦੇ ਤੇਲ ਨੇ ਪਤੀ-ਪਤਨੀ ਵਿੱਚ ਪਾਇਆ ਕਲੇਸ਼! ਤਲਾਕ ਤੱਕ ਪਹੁੰਚੀ ਤੜਕੇ ਦੀ ਤਕਰਾਰ, ਮਾਮਲਾ ਹੋਇਆ ਵਾਇਰਲ