ਲਖਨਊ: ਹਾਥਰਸ ਜਾ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਰਾਹੁਲ ਗਾਂਧੀ ਨੂੰ ਧਾਰਾ 188 ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਰਾਹੁਲ ਨੇ ਪੁਲਿਸ ਨੂੰ ਇਹ ਸਵਾਲ ਵੀ ਪੁੱਛਿਆ ਕਿ ਉਸ ਨੂੰ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹ ਇਕੱਲੇ ਜਾਣਾ ਚਾਹੁੰਦੇ ਹਨ ਤਾਂ ਵੀ ਧਾਰਾ 144 ਦੀ ਉਲੰਘਣਾ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ "ਹੁਣ ਪੁਲਿਸ ਵਾਲਿਆਂ ਨੇ ਮੈਨੂੰ ਡੰਡਿਆਂ ਨਾਲ ਮਾਰ ਕੇ ਹੇਠਾਂ ਸੁੱਟ ਦਿੱਤਾ, ਇਹ ਠੀਕ ਹੈ, ਮੈਂ ਕੁਝ ਨਹੀਂ ਕਹਿ ਰਿਹਾ, ਕੋਈ ਸਮੱਸਿਆ ਨਹੀਂ। ਕੀ ਇਸ ਭਾਰਤ ਵਿੱਚ ਸਿਰਫ ਆਰਐਸਐਸ ਤੇ ਭਾਜਪਾ ਦੇ ਲੋਕ ਹੀ ਚੱਲ ਸਕਦੇ ਹਨ? ਕੀ ਆਮ ਆਦਮੀ ਤੁਰ ਨਹੀਂ ਸਕਦਾ? ਕੀ ਇਸ ਦੇਸ਼ ਵਿੱਚ ਸਿਰਫ ਨਰਿੰਦਰ ਮੋਦੀ ਹੀ ਚੱਲ ਸਕਦੇ ਹਨ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ