ਲੁਧਿਆਣਾ: ਲੁਧਿਆਣਾ ਵਿੱਚ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਉਮੀਦ ਸੀ ਕਿ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੇਗੀ ਪਰ ਸਮਾਰਟ ਸਿਟੀ 'ਚ ਕੁਝ ਘੰਟੇ ਪਏ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਪੂਰੇ ਸ਼ਹਿਰ 'ਚ ਜਲ ਥਲ ਇੱਕ ਹੋ ਗਿਆ। ਖਾਸ ਕਰਕੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਕਈ ਵਾਹਨ ਫਸ ਗਏ ਹਨ। 

 

ਘੰਟਾ ਘਰ, ਦਮੋਰੀਆ ਪੁਲ, ਜਲੰਧਰ ਬਾਈਪਾਸ ਅਤੇ ਨੇੜੇ ਤੇੜੇ ਦੇ ਇਲਾਕਿਆਂ 'ਚ 2-2 ਫੁਟ ਤੱਕ ਪਾਣੀ ਭਰ ਗਿਆ। ਰੇਲਵੇ ਸਟੇਸ਼ਨ ਅਤੇ ਨੇੜੇ ਤੇੜੇ ਦੇ ਇਲਾਕੇ 'ਚ ਵੀ ਪਾਣੀ ਭਰਨ ਨਾਲ ਆਮ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ। ਦੂਸਰੇ ਪਾਸੇ ਮੀਂਹ ਪੈਣ 'ਤੇ ਕਿਸਾਨਾਂ ਨੇ ਰਾਹਤ ਜ਼ਰੂਰ ਲਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਦੇ ਨਾਲ ਉਨ੍ਹਾਂ ਦੀ ਫਸਲ ਫਿਰ ਹਰੀ ਭਰੀ ਹੋ ਜਾਵੇਗੀ। 

 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬਿਜਲੀ ਦੇ ਕੱਟਾਂ ਕਰਕੇ ਕਿਸਾਨ ਝੋਨੇ ਦੀ ਫਸਲ ਸੁੱਕਣ ਕਾਰਨ ਕਾਫੀ ਪਰੇਸ਼ਾਨ ਸੀ। ਪਰ ਅੱਜ ਦਾ ਮੀਂਹ ਪੈਣ ਕਾਰਨ ਕਿਤੇ ਨਾ ਕਿਤੇ ਕਿਸਾਨ ਨੂੰ ਰਾਹਤ ਜ਼ਰੂਰ ਮਿਲੀ ਹੈ। ਜਿੱਥੇ ਸ਼ਹਿਰਾਂ ਵਿੱਚ ਸਰਕਾਰ ਦੀ ਤਰੱਕੀ ਦੀ ਪੋਲ ਇਸ ਮੀਂਹ ਨੇ ਖੋਲ੍ਹੀ, ਉੱਥੇ ਪਿੰਡਾਂ ਵਿੱਚ ਲੋਕਾਂ ਨੇ ਮੀਂਹ ਪੈਣ ਦੇ ਉੱਤੇ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ।