ਪੜਚੋਲ ਕਰੋ
Advertisement
ਰੈਫਰੈਂਡਮ 2020 ਵਾਲੇ ਪੰਨੂ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ, ਸਿੱਖ ਜਵਾਨਾਂ ਨੂੰ ਫੌਜ ਛੱਡਣ ਲਈ ਭੜਕਾਇਆ
‘ਰੈਫਰੈਂਡਮ 2020' ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ 'ਤੇ ਮੁਹਾਲੀ ਪੁਲਿਸ ਨੇ ਦੇਸ਼ਧ੍ਰੋਹ ਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਉਨ੍ਹਾਂ ਦੇ ਦੇਸ਼ ਵਿਰੁੱਧ ਭੜਕਾਉਣ ਲਈ ਮੁਕੱਦਮਾ ਦਰਜ ਕੀਤਾ ਹੈ।
ਚੰਡੀਗੜ੍ਹ: ‘ਰੈਫਰੈਂਡਮ 2020' ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਅਕਸਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਸਾਹਮਣੇ ਆਉਂਦਾ ਹੈ। ਹਮੇਸ਼ਾ ਕਿਸੇ ਨਾ ਕਿਸੇ ਮੁੱਦੇ 'ਤੇ ਸਿੱਖਾਂ ਨੂੰ ਭੜਕਾਉਣ ਵਾਲੇ ਪੰਨੂ ਨੇ ਹੁਣ ਸਿੱਖ ਫੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਲੈ ਕੇ ਉਸ 'ਤੇ ਮੁਹਾਲੀ ਪੁਲਿਸ ਨੇ ਦੇਸ਼ਧ੍ਰੋਹ ਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਉਨ੍ਹਾਂ ਦੇ ਦੇਸ਼ ਵਿਰੁੱਧ ਭੜਕਾਉਣ ਲਈ ਮੁਕੱਦਮਾ ਦਰਜ ਕੀਤਾ ਹੈ। ਕੇਸ ਦਰਜ ਕਰਨ ਦੀ ਪ੍ਰਕਿਰਿਆ ਸਦਰ ਥਾਣਾ ਕੁਰਾਲੀ ਵਿੱਚ ਹੋਈ।
ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਪ੍ਰੀ-ਰਿਕਾਰਡਿਡ ਮੈਸੇਜ ਮਿਲਿਆ ਹੈ। ਇਸ ‘ਚ ਪੰਨੂ ਭਾਰਤੀ ਫੌਜ ‘ਚ ਕੰਮ ਕਰ ਰਹੇ ਸਿੱਖ ਫੌਜੀਆਂ ਨੂੰ ਭੜਕਾ ਰਿਹਾ ਹੈ। ਸੰਦੇਸ਼ ‘ਚ ਉਸ ਨੇ ਸਿੱਖ ਸੈਨਿਕਾਂ ਨੂੰ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਆਪਣੀ ਜਾਨ ਇਸ ਦੇਸ਼ ਪ੍ਰਤੀ ਨਹੀਂ ਦੇਣੀ ਚਾਹੀਦੀ। ਉਸ ਨੇ ਉਨ੍ਹਾਂ ਨੂੰ ਭਾਰਤੀ ਹਥਿਆਰਬੰਦ ਸੈਨਾ ਛੱਡਣ ਲਈ ਵੀ ਕਿਹਾ। ਪੰਨੂ ਨੇ ਸਿੱਖ ਸੈਨਿਕਾਂ ਨੂੰ ਇੱਥੋਂ ਤਕ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਭਾਰਤੀ ਸੈਨਾ ‘ਚ ਮਿਲਣ ਵਾਲੀ ਤਨਖਾਹ ਨਾਲੋਂ ਪੰਜ ਹਜ਼ਾਰ ਰੁਪਏ ਹੋਰ ਦਿੱਤੇ ਜਾਣਗੇ।
ਪੰਜਾਬ ਵੱਲ ਆ ਗਿਆ ਮੌਨਸੂਨ, ਮਿਲੇਗੀ ਗਰਮੀ ਤੋਂ ਰਾਹਤ
ਪੰਨੂੰ ਨੇ ਸੋਸ਼ਲ ਮੀਡੀਆ 'ਤੇ ਪੱਤਰ ਭੇਜਿਆ ਹੈ ਜਿਸ ‘ਚ ਲੱਦਾਖ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਚੀਨ ਖਿਲਾਫ ਭਾਰਤ ਵਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਖਸ ਫਾਰ ਜਸਟਿਸ (ਐਸਐਫਜੇ) ਵੱਲੋਂ ਸ਼ਹੀਦ ਫੌਜੀਆਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਗਈ ਹੈ। ਆਈਜੀ ਰੋਪੜ ਰੇਂਜ ਅਮਿਤ ਪ੍ਰਸਾਦ ਨੇ ਪੰਨੂ ਖਿਲਾਫ ਭਾਰਤੀ ਸੈਨਿਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਪੰਨੂ ਵੱਲੋਂ ਕੀਤੇ ਜਾ ਰਹੇ ਨਕਾਰਾਤਮਕ ਏਜੰਡੇ ਵਿਰੁੱਧ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਤਕਨਾਲੌਜੀ
ਪੰਜਾਬ
Advertisement