ਲਖਨਾਊ: ਉੱਤਰ ਪ੍ਰਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ’ਚ ਯੋਗੀ ਸਰਕਾਰ ਨੇ 17 ਮਈ ਤੱਕ ਕੋਰੋਨਾ ਕਰਫ਼ਿਊ ਵਧਾਉਣ ਦਾ ਫ਼ੈਸਲਾ ਕੀਤਾ ਹੈ। ਐਤਵਾਰ ਨੂੰ ਇਸ ਨਾਲ ਸਬੰਧਤ ਹੁਕਮ ਜਾਰੀ ਕਰ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਹਫ਼ਤੇ ਦੇ ਲੌਕਡਾਊਨ ਕਾਰਣ ਸੂਬੇ ਦੇ ਐਕਟਿਵ ਮਾਮਲਿਆਂ ਵਿੱਚ 60 ਹਜ਼ਾਰ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ। ਇਸੇ ਲਈ ਹੁਣ ਸਰਕਾਰ ਤੁਰੰਤ ਲੌਕਡਾਊਨ ’ਚ ਢਿੱਲ ਦੇ ਕੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ। ਇਸੇ ਲਈ ਸਰਕਾਰ ਨੇ ਮੌਜੂਦਾ ਪਾਬੰਦੀਆਂ ਨੂੰ 17 ਮਈ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।


 


· ਕੰਪਨੀ ਜਾਂ ਫ਼ੈਕਟਰੀ ’ਚ ਕੰਮ ਕਰਨ ਵਾਲੇ ਵਰਕਰ ਆਪਣਾ ਆਈ-ਕਾਰਡ ਵਿਖਾ ਕੇ ਆ-ਜਾ ਸਕਦੇ ਹਨ।


 


·  ਮੈਡੀਕਲ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਨਾਲ ਜੁੜੇ ਟ੍ਰਾਂਸਪੋਰਟੇਸ਼ਨ ਨੂੰ ਵੀ ਛੋਟ ਦਿੱਤੀ ਗਈ ਹੈ।


 


·  ਡਾਕਟਰ, ਨਰਸ, ਪੈਰਾ-ਮੈਡੀਕਲ ਸਟਾਫ਼, ਹਸਪਤਾਲ ਦੇ ਹੋਰ ਕਰਮਚਾਰੀ, ਮੈਡੀਕਲ ਦੁਕਾਨ ਤੇ ਕਾਰੋਬਾਰ ਨਾਲ ਜੁੜੇ ਲੋਕ।


 


· ਈ-ਕਾਮਰਸ ਆਪਰੇਸ਼ਨਜ਼ ਭਾਵ ਤੁਸੀਂ ਆਨਲਾਈਨ ਪੋਰਟਲ ਰਾਹੀਂ ਮਿਲੇ ਜ਼ਰੂਰੀ ਸਾਮਾਨ ਦੇ ਆਰਡਰ ਡਿਲਿਵਰ ਕਰ ਸਕਦੇ ਹੋ।


 


·  ਮੈਡੀਕਲ ਐਮਰਜੈਂਸੀ, ਦੂਰਸੰਚਾਰ ਸੇਵਾ, ਡਾਕ ਸੇਵਾ, ਪ੍ਰਿੰਟ, ਇਲੈਕਟ੍ਰੌਨਿਕ, ਇੰਟਰਨੈੱਟ ਮੀਡੀਆ ਨਾਲ ਜੁੜੇ ਕਰਮਚਾਰੀਆਂ ਨੂੰ ਈ-ਪਾਸ ਬਣਵਾਉਣ ਦੀ ਜ਼ਰੂਰਤ ਨਹੀਂ। ਉਹ ਆਪਣੇ ਸੰਸਥਾਨ ਦਾ ਆਈ-ਕਾਰਡ ਵਿਖਾ ਕੇ ਆ-ਜਾ ਸਕਦੇ ਹਨ।


 


·  ਉੱਤਰ ਪ੍ਰਦੇਸ਼ ’ਚ ਮਿੰਨੀ ਲੌਕਡਾਊਨ ਦੌਰਾਨ ਸਰਕਾਰ ਨੇ ਈ-ਪਾਸ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਜ਼ਰੂਰੀ ਵਸਤਾਂ ਦੀ ਆਵਾਜਾਈ ਪਾਸ ਜਾਰੀ ਹੋਵੇਗਾ। ਨਾਲ ਹੀ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਪਾਸ ਬਣਵਾਉਣਾ ਹੋਵੇਗਾ।


 


rahat.up.nic/epass ਉੱਤੇ ਜਾ ਕੇ ਆਨਲਾਈਨ ਪਾਸ ਲਈ ਅਰਜ਼ੀ ਦੇ ਸਕਦੇ ਹੋ। ਇਸ ਦੇ ਨਾਲ ਹੀ ਮੁੱਖ ਮੰਤਰੀ ਹੈਲਪਲਾਈਨ ਨੰਬਰ 1076 ਉੱਤੇ ਜ਼ਰੂਰੀ ਵਸਤਾਂ ਦੀ ਸੇਵਾ ਨਾ ਮਿਲਣ ਦੀ ਹਾਲਤ ਵਿੱਚ ਜਾਣਕਾਰੀ ਦੇ ਸਕਦੇ ਹਨ।


 


·  ਆਮ ਲੋਕਾਂ ਲਈ ਜ਼ਿਲ੍ਹਾ ਪੱਧਰੀ ਪਾਸ 1 ਦਿਨ ਲਈ ਤੇ ਅੰਤਰ ਜ਼ਿਲ੍ਹਾ ਪਾਸ 2 ਦਿਨਾਂ ਲਈ ਵੈਧ ਹੋਵੇਗਾ।


 


·   ਈ-ਪਾਸ ਪੋਰਟਲ ’ਚ ਸੰਸਥਾਗਤ ਪਾਸ ਦੀ ਵੀ ਵਿਵਸਥਾ ਹੈ। ਇਸ ਅਧੀਨ ਕੋਈ ਵੀ ਸੰਸਥਾ 5 ਕਰਮਚਾਰੀਆਂ ਲਈ ਅਰਜ਼ੀ ਦੇ ਸਕਦੀ ਹੈ। ਈ-ਪਾਸ ਦੀ ਇਲੈਕਟ੍ਰੌਨਿਕ ਕਾਪੀ ਵੀ ਲਾਗੂ ਹੋਵੇਗੀ।


 


·  ਤਹਿਸੀਲ ਦੀ ਸੀਮਾ ਨਾਲ ਅੰਤਰ-ਤਹਿਸੀਲ ਸੀਮਾ ਲਈ ਵੀ ਈ-ਪਾਸ ਜਾਰੀ ਹੋਣਗੇ।