ਹੌਂਗ-ਕੌਂਗ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਡਾਕਟਰ ਮਾਈਕਲ ਚੈਨ ਚੀ-ਵਾਈ ਦੀ ਅਗਵਾਈ ਵਾਲੀ ਟੀਮ ਨੇ ਦੁਨੀਆ ਭਰ ਵਿੱਚ ਪਹਿਲਾ ਸਬੂਤ ਦਿੱਤਾ ਹੈ ਕਿ ਕੋਰੋਨੋ ਵਿਸ਼ਾਣੂ ਦੋ ਥਾਵਾਂ ਤੋਂ ਮਨੁੱਖਾਂ ਵਿੱਚ ਦਾਖਲ ਹੋ ਸਕਦਾ ਹੈ। ਖੋਜਕਰਤਾਵਾਂ ਦੀ ਇਹ ਰਿਪੋਰਟ ਦਿ ਲਾਂਸ ਰੈਸਪੇਰੀਅਲ ਮੈਡੀਸਨ ‘ਚ ਪ੍ਰਕਾਸ਼ਤ ਕੀਤੀ ਗਈ ਹੈ।
ਡਾ. ਮਾਈਕਲ ਚੈਨ ਨੇ ਕਿਹਾ:
ਸਾਨੂੰ ਆਪਣੀ ਖੋਜ ‘ਚ ਪਤਾ ਲੱਗਿਆ ਹੈ ਕਿ SARS-Cov-2 ਅੱਖਾਂ ਅਤੇ ਹਵਾ ਰਾਹੀਂ ਸਾਰਸ ਨਾਲੋਂ ਮਨੁੱਖਾਂ ਨੂੰ ਸੰਕਰਮਿਤ ਕਰਨ ‘ਚ ਬਹੁਤ ਜ਼ਿਆਦਾ ਕੁਸ਼ਲ ਹੈ। ਇਸ ‘ਚ ਵਾਇਰਸ ਦਾ ਪੱਧਰ ਲਗਭਗ 80 ਤੋਂ 100 ਗੁਣਾ ਉੱਚਾ ਹੈ। -
ਇਸ ਲਈ ਲੋਕਾਂ ਨੂੰ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਦੀ ਲਾਗ ਤੋਂ ਬਚਣ ਲਈ ਆਪਣੀਆਂ ਅੱਖਾਂ ਨੂੰ ਹੱਥ ਨਾ ਲਗਾਓ ਅਤੇ ਨਿਯਮਿਤ ਤੌਰ ਤੇ ਆਪਣੇ ਹੱਥ ਧੋਵੋ। ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਹਿਲਾਂ ਇਹ ਪਾਇਆ ਸੀ ਕਿ ਕੋਰੋਨਾਵਾਇਰਸ ਸਟੀਲ ਅਤੇ ਪਲਾਸਟਿਕ ਦੀ ਸਟੀਲ 'ਤੇ ਸੱਤ ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ।
ਡਾ. ਚੈਨ ਨੇ ਕਿਹਾ,
ਕੋਵਿਡ -19 ਮਹਾਂਮਾਰੀ ਹੁਣ ਹਾਂਗ ਕਾਂਗ ‘ਚ ਸਥਿਰ ਹੋ ਰਹੀ ਹੈ, ਪਰ ਹਾਲੇ ਵੀ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਸਥਿਤੀ ਨਾਜ਼ੁਕ ਹੈ। ਰੂਸ ਅਤੇ ਯੂਰਪ ਵਿੱਚ ਅਜੇ ਵੀ ਬਹੁਤ ਸਾਰੇ ਨਵੇਂ ਕੇਸ ਹਰ ਦਿਨ ਵਾਪਰਦੇ ਹਨ। ਸਾਨੂੰ ਅਜੇ ਵੀ ਬਚਾਅ ਦੀ ਜ਼ਰੂਰਤ ਹੈ।-
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ