ਪੜਚੋਲ ਕਰੋ
Advertisement
(Source: ECI/ABP News/ABP Majha)
ਮਾਰੇ ਗਏ ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਦਾ ਪੰਜਾਬ ਕੁਨੈਕਸ਼ਨ !
ਅਵੰਤੀਪੁਰਾ ਬੰਕਰ ਵਿੱਚ ਮਾਰੇ ਗਏ ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਦਾ ਪੰਜਾਬ ਕਨੈਕਸ਼ਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, ਹਿਜ਼ਬੁਲ ਦੇ ਕਮਾਂਡਰ ਰਿਆਜ਼ ਨੇ ਆਪਣੇ ਸਾਥੀ ਹਿਲਾਲ ਅਹਿਮਦ ਨੂੰ ਪੈਸੇ ਇਕੱਠੇ ਕਰਨ ਲਈ ਅੰਮ੍ਰਿਤਸਰ, ਪੰਜਾਬ ਭੇਜਿਆ ਸੀ।
ਚੰਡੀਗੜ੍ਹ: ਅਵੰਤੀਪੁਰਾ ਬੰਕਰ ਵਿੱਚ ਮਾਰੇ ਗਏ ਹਿਜ਼ਬੁਲ ਕਮਾਂਡਰ (Hizbul commander) ਰਿਆਜ਼ ਨਾਇਕੂ (Riyaz Ahmad Naikoo) ਦਾ ਪੰਜਾਬ ਕਨੈਕਸ਼ਨ (Punjab connectin) ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, ਹਿਜ਼ਬੁਲ ਦੇ ਕਮਾਂਡਰ ਰਿਆਜ਼ ਨੇ ਆਪਣੇ ਸਾਥੀ ਹਿਲਾਲ ਅਹਿਮਦ ਨੂੰ ਪੈਸੇ ਇਕੱਠੇ ਕਰਨ ਲਈ ਅੰਮ੍ਰਿਤਸਰ (Amritsar), ਪੰਜਾਬ ਭੇਜਿਆ ਸੀ। ਹਿਲਾਲ ਟਰੱਕ ਰਾਹੀਂ ਪੰਜਾਬ ਆਇਆ ਤੇ 25 ਅਪਰੈਲ ਨੂੰ ਉਹ ਅੰਮ੍ਰਿਤਸਰ ਮੈਟਰੋ ਮੱਲ ਨੇੜੇ ਫੜਿਆ ਗਿਆ। ਹਿਲਾਲ ਤੋਂ 29 ਲੱਖ ਰੁਪਏ ਬਰਾਮਦ ਹੋਏ। ਹਿਲਾਲ ਤੋਂ ਕੀਤੀ ਗਈ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਇਹ ਪੈਸਾ ਉਸ ਨੂੰ ਬਿਕਰਮ ਅਤੇ ਅੰਮ੍ਰਿਤਸਰ ਦੇ ਮਨਿੰਦਰ ਨੇ ਦਿੱਤਾ ਸੀ।
ਪੁਲਿਸ ਮੁਤਾਬਕ, ਇਹ ਦੋਵੇਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਤਸਕਰ ਹਨ। ਬਿਕਰਮ ਅਤੇ ਮਨਿੰਦਰ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਕੋਲੋਂ 32 ਲੱਖ ਰੁਪਏ ਨਕਦ ਅਤੇ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਕੇਂਦਰ ਸਰਕਾਰ ਨੇ ਹਿਜਬੁਲ ਮੁਜਾਹਿਦੀਨ ਦੇ ਅੰਤਰਰਾਜੀ ਨੈੱਟਵਰਕ ਦੇ ਮੱਦੇਨਜ਼ਰ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ। ਪੰਜਾਬ ਸਰਹੱਦ ਤੋਂ ਪਾਕਿਸਤਾਨ ਸਮਗਲਰਾਂ ਦਾ ਹਿਜ਼ਬੁਲ ਨੈੱਟਵਰਕ ਵੀ ਬੇਨਕਾਬ ਹੋਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement