ਰੋਹਤਕ ਗੋਲੀਕਾਂਡ ਦਾ ਦੋਸ਼ੀ ਸੁਖਵਿੰਦਰ ਕੋਚ ਗ੍ਰਿਫਤਾਰ, ਪੰਜ ਲੋਕਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਰੋਹਤਕ ਗੋਲੀਕਾਂਡ ਦਾ ਦੋਸ਼ੀ ਸੁਖਵਿੰਦਰ ਕੋਚ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕੋਚ 'ਤੇ ਪੰਜ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਹੈ। ਦਿੱਲੀ ਪੁਲਿਸ ਨੇ ਸਮੈਪੁਰ ਬਾਦਲੀ ਇਲਾਕੇ 'ਚ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਵਲੋਂ ਇਤਲਾਹ ਕਰਨ 'ਤੇ ਦਿੱਲੀ ਪੁਲਿਸ ਨੇ ਇਹ ਐਕਸ਼ਨ ਲਿਆ।

ਰੋਹਤਕ: ਰੋਹਤਕ ਗੋਲੀਕਾਂਡ ਦਾ ਦੋਸ਼ੀ ਸੁਖਵਿੰਦਰ ਕੋਚ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕੋਚ 'ਤੇ ਪੰਜ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਹੈ। ਦਿੱਲੀ ਪੁਲਿਸ ਨੇ ਸਮੈਪੁਰ ਬਾਦਲੀ ਇਲਾਕੇ 'ਚ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਵਲੋਂ ਇਤਲਾਹ ਕਰਨ 'ਤੇ ਦਿੱਲੀ ਪੁਲਿਸ ਨੇ ਇਹ ਐਕਸ਼ਨ ਲਿਆ।
ਰੋਹਤਕ ਵਿਖੇ ਸ਼ਨੀਵਾਰ ਰਾਤ ਇਕ ਵਾਰਦਾਤ 'ਚ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਪਿੱਛੇ ਕਾਰਨ ਦੋ ਕੋਚਾਂ ਦਾ ਆਪਸੀ ਵਿਵਾਦ ਦੱਸਿਆ ਜਾ ਰਿਹਾ ਹੈ। ਦਰਅਸਲ ਕੁਝ ਦਿਨ ਪਹਿਲਾਂ ਇਕ ਕੋਚ ਖਿਲਾਫ ਇਕ ਮਹਿਲਾ ਖਿਡਾਰੀ ਦੇ ਪਰਿਵਾਰ ਦੀ ਸ਼ਿਕਾਇਤ ਮਿਲਣ ਮਗਰੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇੱਥੋਂ ਹੀ ਇਸ ਵਿਵਾਦ ਦੀ ਸ਼ੁਰੂਆਤ ਹੋਈ।
ਨੌਕਰੀ ਗਵਾਉਣ ਵਾਲੇ ਕੋਚ ਸੁਖਵਿੰਦਰ ਨੇ ਬੀਤੀ ਰਾਤ ਇਸ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ ਤੇ ਫਰਾਰ ਹੋ ਗਿਆ। ਕੋਚਾਂ ਤੇ ਕੁਸ਼ਤੀ ਖਿਡਾਰੀਆਂ ਦੀ ਹੱਤਿਆ ਦੇ ਮੁਲਜ਼ਮ ਕੋਚ ਸੁਖਵਿੰਦਰ 'ਤੇ ਹਰਿਆਣਾ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕੇ ਉਸ ਦੀ ਤਲਾਸ਼ ਲਈ SIT ਗਠਨ ਕੀਤਾ ਸੀ। DGP ਹਰਿਆਣਾ ਖੁਦ ਇਸ ਮਾਮਲੇ ਨੂੰ ਦੇਖ ਰਹੇ ਹਨ।
ਸੂਤਰਾਂ ਮੁਤਾਬਕ ਸੁਖਵਿੰਦਰ ਖਿਲਾਫ ਕੁਝ ਦਿਨ ਪਹਿਲਾਂ ਸ਼ਿਕਾਇਤ ਮਿਲਣ ਤੇ ਹੈੱਡ ਕੋਚ ਮਨੋਜ ਮਲਿਕ ਨੇ ਉਸ ਨੂੰ ਜਿਮਨੇਜ਼ੀਅਅਅਮ ਹਾਲ 'ਚ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਗੱਲ 'ਤੇ ਮਨੋਜ ਦੇ ਨਾਲ ਸੁਖਵਿੰਦਰ ਰੰਜਿਸ਼ ਪੈਦਾ ਕਰ ਬੈਠਾ ਸੀ ਤੇ ਸ਼ੁੱਕਰਵਾਰ ਦੇਰ ਸ਼ਾਮ ਸੁਖਵਿੰਦਰ ਜਿਮਨੇਜੀਅਮ ਹਾਲ ਪਹੁੰਚਿਆ ਸੀ। ਜਿੱਥੇ ਕੋਚ ਮਨੋਜ ਕੁਮਾਰ ਤੋਂ ਇਲਾਵਾ ਕੁਸ਼ਤੀ ਦੀ ਕੌਮੀ ਖਿਡਾਰਨ ਰਹੀ ਉਨ੍ਹਾਂ ਦੀ ਪਤਨੀ ਸਾਕਸ਼ੀ, 3 ਸਾਲ ਦਾ ਬੇਟਾ ਸਰਤਾਜ, ਕੁਸ਼ਤੀ ਕੋਚ ਸਤੀਸ਼ ਦਲਾਲ, ਕੋਚ ਪ੍ਰਦੀਪ ਮਲਿਕ, ਕੁਸ਼ਤੀ ਖਿਡਾਰੀ ਮਥੁਰਾ ਨਿਵਾਸੀ ਪੂਜਾ ਤੇ ਰੇਸਲਿੰਗ ਕੋਚ ਅਮਰਜੀਤ ਮੌਜੂਦ ਸਨ।
ਇਸ ਦਰਮਿਆਨ ਵਿਵਾਦ ਨੂੰ ਨਿਪਟਾਉਣ ਲਈ ਸਾਰਿਆਂ 'ਚ ਗੱਲਬਾਤ ਚੱਲ ਰਹੀ ਸੀ ਕਿ ਅਚਾਨਕ ਕੋਚ ਸੁਖਵਿੰਦਰ ਗੁੱਸੇ 'ਚ ਆ ਗਿਆ ਤੇ ਹਥਿਆਰ ਕੱਢ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਪਹਿਲਾਂ ਡੀਪੀਈ ਮਨੋਜ ਕੁਮਾਰ ਨੂੰ ਮਾਰਿਆ। ਉਨ੍ਹਾਂ ਨੂੰ ਬਚਾਉਣ ਅੱਗੇ ਆਈ ਉਨ੍ਹਾਂ ਦੀ ਪਤਨੀ ਸਾਕਸ਼ੀ, ਖਿਡਾਰੀ ਪੂਜੀ ਤੇ ਦੂਜੇ ਕੋਚ ਸਤੀਸ਼ ਦਲਾਲ, ਪ੍ਰਦੀਪ ਮਲਿਕ ਤੋਂ ਇਲਾਵਾ ਅਮਰਜੀਤ ਕੋਚ ਦੇ ਨਾਲ ਮਨੋਜ ਦੇ ਤਿੰਨ ਸਾਲ ਦੇ ਬੱਚੇ ਸਰਤਾਜ ਨੂੰ ਵੀ ਗੋਲ਼ੀਆਂ ਮਾਰ ਦਿੱਤੀਆਂ। ਇਸ ਘਟਨਾ 'ਚ ਕੋਚ ਅਮਰਜੀਤ ਤੇ ਬੱਚੇ ਸਰਤਾਜ ਨੂੰ ਛੱਡ ਕੇ ਬਾਕੀ ਪੰਜ ਜਣਿਆਂ ਦੀ ਮੌਤ ਹੋ ਗਈ। ਜਿੰਨ੍ਹਾਂ ਦਾ ਅੱਜ ਪੋਸਟ ਮਾਰਟਮ ਕੀਤਾ ਗਿਆ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















