Russia-Ukraine War LIVE: ਰੂਸੀ ਫੌਜ ਵੱਲੋਂ ਯੂਕਰੇਨ 'ਤੇ ਜ਼ੋਰਦਾਰ ਹਮਲੇ, ਦਰਜਨਾਂ ਸੈਨਿਕ ਹਲਾਕ, ਸੈਂਕੜੇ ਜ਼ਖਮੀ
Russia-Ukraine War LIVE: ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ (Vladimir Putin) ਨੇ ਯੂਕਰੇਨ Ukraine) ਖਿਲਾਫ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ।
ਰੂਸ ਦਾ ਕਹਿਣਾ ਹੈ ਕਿ ਉਸ ਨੇ ਯੂਕਰੇਨ ਵਿੱਚ 70 ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਵਿੱਚ 11 ਏਅਰਫੀਲਡ ਵੀ ਹਨ। ਰੂਸ-ਯੂਕਰੇਨ 'ਚ ਜੰਗ ਸਿਖਰ 'ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਫੈਂਸ ਸਟ੍ਰੈਟਿਜਿਸਟ ਮੁਤਾਬਕ 100 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ। ਇਸ ਤੋਂ ਇਲਾਵਾ 7 ਰੂਸੀ ਜਹਾਜ਼ ਅਤੇ 3 ਹੈਲੀਕਾਪਟਰ ਵੀ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਰੂਸ ਨੇ ਹੇਨੀਚੇਸਕ ਅਤੇ ਨੋਵਾ ਕਾਹੋਵਕਾ 'ਤੇ ਕਬਜ਼ਾ ਕਰ ਲਿਆ ਹੈ।
Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਤਣਾਅ ਯੁੱਧ ਵਿੱਚ ਬਦਲ ਗਿਆ ਹੈ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਯੂਕਰੇਨ ਦਾ ਇੱਕ ਫੌਜੀ ਜਹਾਜ਼ ਕੀਵ ਨੇੜੇ ਕਰੈਸ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੌਜੀ ਜਹਾਜ਼ 'ਚ 14 ਲੋਕ ਸਵਾਰ ਸਨ।
ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕਰਦੇ ਹੋਏ, ਨਾਟੋ ਦੇ ਸਕੱਤਰ-ਜਨਰਲ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਰੂਸ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨ ਲਈ ਤਾਕਤ ਦੀ ਵਰਤੋਂ ਕਰ ਰਿਹਾ ਹੈ।ਰੂਸ ਨੇ ਯੂਕਰੇਨ 'ਤੇ "ਜੰਗ ਸ਼ੁਰੂ ਕਰ ਦਿੱਤੀ ਹੈ" ਅਤੇ ਯੂਰਪੀ ਮਹਾਂਦੀਪ 'ਤੇ ਸ਼ਾਂਤੀ ਨੂੰ ਭੰਗ ਕਰ ਦਿੱਤਾ
ਰੂਸ-ਯੂਕਰੇਨ ਜੰਗ ਦੇ ਵਿਚਕਾਰ ਯੂਕਰੇਨ ਨੇ ਸਾਰੇ ਨਾਗਰਿਕ ਜਹਾਜ਼ਾਂ ਲਈ ਹਵਾਈ ਖੇਤਰ (Air Space) ਬੰਦ ਕਰ ਦਿੱਤਾ ਹੈ। ਵਾਲ ਸਟਰੀਟ ਜਰਨਲ ਨੇ ਇਸ ਬਾਰੇ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਇਸ ਸਬੰਧੀ ਪਾਇਲਟਾਂ ਤੇ ਆਪਰੇਟਰਾਂ ਨੂੰ ਰਸਮੀ ਨੋਟਿਸ ਭੇਜਿਆ ਗਿਆ ਹੈ ਜਿਸ ਵਿੱਚ ਸੰਭਾਵੀ ਖ਼ਤਰੇ ਦੀ ਚੇਤਾਵਨੀ ਦਿੱਤੀ ਗਈ ਹੈ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਸਥਿਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਹ ਤਬਦੀਲੀ ਹਵਾਈ ਖੇਤਰ ਵਿੱਚ ਵੀ ਦਿਖਾਈ ਦੇ ਰਹੀ ਹੈ। ਲਾਈਵ ਫਲਾਈਟ ਟ੍ਰੈਕਿੰਗ ਪਲੇਟਫਾਰਮ Flightradar24 ਨੇ ਇਸ ਸੰਬੰਧੀ ਇੱਕ ਟਵੀਟ ਵੀ ਸਾਂਝਾ ਕੀਤਾ ਹੈ। ਇਹ ਟਵੀਟ ਯੁੱਧ ਤੋਂ ਬਾਅਦ ਯੂਕਰੇਨ ਦੇ ਹਵਾਈ ਖੇਤਰ ਵਿੱਚ ਬਦਲਾਅ ਨੂੰ ਦਰਸਾਉਂਦਾ ਹੈ।
ਟਵੀਟ ਸੱਤ ਦਿਨ ਪਹਿਲਾਂ ਤੇ ਹੁਣ ਤੋਂ ਹਵਾਈ ਆਵਾਜਾਈ ਨੂੰ ਦਰਸਾਉਂਦਾ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਫਿਲਹਾਲ ਇਕ ਵੀ ਫਲਾਈਟ ਯੂਕਰੇਨ ਦੇ ਹਵਾਈ ਖੇਤਰ 'ਚੋਂ ਨਹੀਂ ਲੰਘ ਰਹੀ ਹੈ। ਸੁਰੱਖਿਆ ਕਾਰਨ ਕਈ ਉਡਾਣਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ।
ਏਐਫਪੀ ਸਮਾਚਾਰ ਏਜੰਸੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ਨੇ ਰੂਸ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਨੇ ਕਿਹਾ ਕਿ ਰੂਸ ਨਾਲ ਜੰਗ ਵਿੱਚ ਉਸ ਦੇ 40 ਸੈਨਿਕ ਮਾਰੇ ਗਏ ਤੇ ਕਈ ਦਰਜਨ ਜ਼ਖਮੀ ਹੋ ਗਏ। ਇਹ ਜਾਣਕਾਰੀ ਨਿਊਜ਼ ਏਜੰਸੀ ਰਾਇਟਰਜ਼ ਤੋਂ ਸਾਹਮਣੇ ਆਈ ਹੈ।
ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਨਾਮੀ ਆ ਗਈ ਹੈ। ਅੱਜ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਜਿਸ ਵਿੱਚ ਦੁਪਹਿਰ ਬਾਅਦ ਫਿਰ ਤੋਂ ਭਾਰੀ ਗਿਰਾਵਟ ਆਈ। ਅੱਜ ਕਾਰੋਬਾਰ ਦੇ ਅੰਤ 'ਚ ਸੈਂਸੈਕਸ 2788 ਅੰਕ ਡਿੱਗ ਕੇ 54,445 'ਤੇ ਤੇ ਨਿਫਟੀ 842 ਅੰਕਾਂ ਦੀ ਗਿਰਾਵਟ ਨਾਲ 16,218 'ਤੇ ਬੰਦ ਹੋਇਆ।
ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਨੇ ਕਿਹਾ ਕਿ ਰਾਜਧਾਨੀ ਦੇ ਬਾਹਰੀ ਹਿੱਸੇ ਵਿੱਚ ਵੀ ਸਾਡੇ ਕੋਲ ਪਹਿਲੀ ਵਾਰ ਨਾਗਰਿਕਾਂ ਦੀ ਮੌਤ ਹੋਈ ਹੈ। ਕੁਝ ਇਲਾਕਿਆਂ ਵਿਚ ਲੜਾਈ ਹੋ ਰਹੀ ਹੈ। ਸਾਡੇ ਰੱਖਿਆ ਮੰਤਰਾਲੇ ਦੀ ਜਾਣਕਾਰੀ ਅਨੁਸਾਰ, ਯੂਕਰੇਨ ਨੇ 5 ਰੂਸੀ ਲੜਾਕੂ ਜਹਾਜ਼, 2 ਹੈਲੀਕਾਪਟਰ, 2 ਟੈਂਕ ਤੇ ਕਈ ਟਰੱਕ ਤਬਾਹ ਕਰ ਦਿੱਤੇ।
ਯੂਕਰੇਨ ਦੇ ਰਾਜਦੂਤ ਨੇ ਕਿਹਾ ਕਿ ਰਾਜਧਾਨੀ ਕੀਵ ਦੇ ਨੇੜੇ ਵੀ ਹਮਲੇ ਹੋਏ ਹਨ। ਰੂਸ ਯੂਕਰੇਨ 'ਤੇ ਹਮਲਾ ਕਰ ਰਿਹਾ ਹੈ। ਮੋਦੀ ਜੀ ਇਸ ਸਮੇਂ ਬਹੁਤ ਵੱਡੇ ਨੇਤਾ ਹਨ, ਅਸੀਂ ਉਨ੍ਹਾਂ ਨੂੰ ਮਦਦ ਦੀ ਅਪੀਲ ਕਰਦੇ ਹਾਂ। ਸਿਰਫ਼ ਭਾਰਤ ਹੀ ਦੁਨੀਆ ਵਿੱਚ ਤਣਾਅ ਨੂੰ ਘੱਟ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੂਸ ਦੇ 5 ਜਹਾਜ਼ਾਂ ਨੂੰ ਮਾਰ ਗਿਰਾਇਆ ਗਿਆ ਹੈ।
ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਇਗੋਰ ਪੋਲਖਾ ਨੇ ਕਿਹਾ ਹੈ ਕਿ ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੇ ਤਣਾਅ ਵਿੱਚ ਭਾਰਤ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਪੀਐਮ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਬਾਰੇ ਤੁਰੰਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨ।
ਯੂਕਰੇਨ 'ਚ ਰੂਸ ਦਾ ਹਮਲਾ ਲਗਾਤਾਰ ਜਾਰੀ ਹੈ ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਯੂਕਰੇਨ ਦੁਨੀਆ ਭਰ ਦੇ ਵੱਡੇ ਦੇਸ਼ਾਂ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਲਗਾਤਾਰ ਅਪੀਲ ਕਰ ਰਿਹਾ ਹੈ। ਹੁਣ ਯੂਕਰੇਨ ਦੀ ਤਰਫੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਨੇ ਇਸ ਮਾਮਲੇ ਵਿੱਚ ਪੀਐਮ ਮੋਦੀ ਦੇ ਦਖਲ ਦੀ ਮੰਗ ਕੀਤੀ ਹੈ।
ਰੂਸ ਦੀ ਫੌਜ ਯੂਕਰੇਨ ਵਿੱਚ ਦਾਖਲ ਹੋ ਗਈ ਹੈ। ਰਿਪੋਰਟ ਮੁਤਾਬਕ ਹੁਣ ਰੂਸ ਹੋਰ ਤਿੱਖਾ ਹਮਲਾ ਕਰ ਸਕਦਾ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਯੂਕਰੇਨ ਖਿਲਾਫ ਰੂਸ ਦੀ ਫੌਜੀ ਕਾਰਵਾਈ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ, 'ਫਰਾਂਸ ਜੰਗ ਨੂੰ ਖਤਮ ਕਰਨ ਲਈ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰੇਗਾ।' ਉਨ੍ਹਾਂ ਟਵਿੱਟਰ 'ਤੇ ਲਿਖਿਆ, 'ਰੂਸ ਨੂੰ ਤੁਰੰਤ ਆਪਣੀ ਫੌਜੀ ਕਾਰਵਾਈ ਬੰਦ ਕਰਨੀ ਚਾਹੀਦੀ ਹੈ।'
ਸੋਸ਼ਲ ਮੀਡੀਆ 'ਤੇ ਪੱਛਮੀ ਯੂਕਰੇਨ ਦੇ ਇਵਾਨੋ-ਫ੍ਰੈਂਕਿਵਸਕ 'ਚ ਕਥਿਤ ਤੌਰ 'ਤੇ ਇੱਕ ਹਵਾਈ ਅੱਡੇ 'ਤੇ ਮਿਜ਼ਾਈਲ ਹਮਲੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ।ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਮਿਜ਼ਾਈਲ ਹਵਾਈ ਅੱਡੇ 'ਤੇ ਆ ਡਿੱਗਦੀ ਹੈ ਜਿਸ ਮਗਰੋਂ ਧਮਾਕਾ ਹੁੰਦਾ ਹੈ।
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਆਸਟ੍ਰੇਲੀਆ ਨੇ ਵੀਰਵਾਰ ਨੂੰ ਰੂਸ 'ਤੇ ਪਾਬੰਦੀਆਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਦੂਜੇ ਪੜਾਅ ਵਿੱਚ ਕਈ ਪਾਬੰਦੀਆਂ ਲਾਈਆਂ ਗਈਆਂ ਹਨ।
ਰੂਸੀ ਹਮਲੇ ਕਾਰਨ ਯੂਕਰੇਨ ਵਿੱਚ ਮੌਤ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਰੂਸੀ ਹਮਲੇ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਲੋਕ ਜ਼ਖਮੀ ਹਨ।
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਅਮਰੀਕਾ, ਫਰਾਂਸ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਰੂਸ ਨੂੰ ਹਮਲਾ ਰੋਕਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਹੁਣ ਭਾਰਤ ਵੱਲੋਂ ਵੀ ਪ੍ਰਤੀਕਿਰਿਆ ਆਈ ਹੈ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਡਾ: ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਭਾਰਤ ਦਾ ਨਿਰਪੱਖ ਸਟੈਂਡ ਹੈ।
ਪੱਛਮੀ ਯੂਕਰੇਨ ਦੇ ਇਵਾਨੋ-ਫ੍ਰੈਂਕਿਵਸਕ ਦੇ ਹਵਾਈ ਅੱਡੇ 'ਤੇ ਮਿਜ਼ਾਈਲ ਹਮਲੇ ਦਾ ਵੀਡੀਓ ਸਾਹਮਣੇ ਆਇਆ ਹੈ।
ਰੂਸ ਦੇ ਹਮਲੇ 'ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਇੰਗਲੈਂਡ ਤੇ ਉਸ ਦੇ ਸਹਿਯੋਗੀ ਦੇਸ਼ ਇਸ ਹਮਲੇ ਦਾ ਸਖ਼ਤ ਜਵਾਬ ਦੇਣਗੇ।
ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਹੈ। ਹਮਲੇ ਨੂੰ ਬੇਇਨਸਾਫ਼ੀ ਦੱਸਦਿਆਂ, ਉਨ੍ਹਾਂ ਕਿਹਾ, "ਅਸੀਂ ਏਕਤਾ ਤੇ ਦ੍ਰਿੜਤਾ ਨਾਲ ਤੁਰੰਤ ਜਵਾਬ ਦੇਣ ਲਈ ਯੂਰਪੀਅਨ ਤੇ ਨਾਟੋ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਾਂ"।
ਰੂਸੀ ਹਮਲੇ ਤੋਂ ਬਾਅਦ ਨਾਟੋ ਰੂਸ ਖਿਲਾਫ ਸਖ਼ਤ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਮੁਤਾਬਕ ਨਾਟੋ ਦੇ 30 ਮੈਂਬਰ ਦੇਸ਼ਾਂ 'ਚੋਂ ਰੂਸ 'ਤੇ ਹਮਲਾ ਕਰਨ ਦੀ ਗੱਲ ਚੱਲ ਰਹੀ ਹੈ। ਨਾਟੋ ਆਰਟੀਕਲ-4 ਦੀ ਵਰਤੋਂ ਰੂਸ ਵਿਰੁੱਧ ਕਰ ਸਕਦਾ ਹੈ।
ਰੂਸੀ ਹਮਲੇ ਤੋਂ ਯੂਕਰੇਨ ਵਿੱਚ ਲਗਾਤਾਰ ਨੁਕਸਾਨ ਦੀਆਂ ਰਿਪੋਰਟਾਂ ਦੇ ਵਿਚਕਾਰ ਨਾਟੋ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ।
ਰੂਸੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨੀ ਨੈਸ਼ਨਲ ਗਾਰਡ ਦੇ ਹੈੱਡਕੁਆਰਟਰ ਨੂੰ ਤਬਾਹ ਕਰ ਦਿੱਤਾ ਹੈ। ਯੂਕਰੇਨ ਦੀ ਫੌਜ ਦਾ ਕਾਫੀ ਜਾਨੀ ਨੁਕਸਾਨ ਹੋਇਆ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ 'ਤੇ ਫੌਜੀ ਕਾਰਵਾਈ ਦਾ ਐਲਾਨ ਕਰਨ ਤੋਂ ਬਾਅਦ ਵੀਰਵਾਰ ਨੂੰ ਦੱਖਣੀ ਰੂਸ ਦੇ ਸ਼ਹਿਰਾਂ ਨੂੰ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਿਨ੍ਹਾਂ ਸ਼ਹਿਰਾਂ ਤੋਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਕ੍ਰਾਸਨੋਦਰ, ਸੋਚੀ ਤੇ ਅਨਾਪਾ ਸ਼ਾਮਲ ਹਨ।
ਰੂਸ ਦੇ ਰਾਸ਼ਟਰਪਤੀ ਦੁਆਰਾ ਯੂਕਰੇਨ ਦੇ ਵਿਰੁੱਧ ਫੌਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ 'ਚ ਫਸੇ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੂਮੂਰਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਜਾਣਕਾਰੀ ਸਾਂਝਾ ਕੀਤੀ ਹੈ ਕਿ ਵਿਦਿਆਰਥੀਆਂ ਦੀ ਵਾਪਸੀ ਦਾ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਰੂਸ ਦੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਹਮਲੇ 'ਚ ਹੋਣ ਵਾਲੀਆਂ ਮੌਤਾਂ ਤੇ ਤਬਾਹੀ ਲਈ ਰੂਸ ਹੀ ਜ਼ਿੰਮੇਵਾਰ ਹੋਵੇਗਾ।
ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਨੇੜੇ ਕਰੀਬ 2 ਲੱਖ ਸੈਨਿਕ ਤਾਇਨਾਤ ਕੀਤੇ ਹਨ। ਇਧਰ ਯੂਕਰੇਨ ਦੀ ਰਾਜਧਾਨੀ ਕੀਵ 'ਚ ਧਮਾਕੇ ਦੀਆਂ ਕਈ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਯੂਕਰੇਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਕ੍ਰੇਮਟੋਰਸਕ ਤੇ ਓਡੇਸਾ ਵਿੱਚ ਧਮਾਕੇ ਦੀ ਆਵਾਜ਼ ਸੁਣੀ ਜਾ ਸਕਦੀ ਹੈ।
AFP ਮੁਤਾਬਕ ਪੁਤਿਨ ਨੇ ਯੂਕਰੇਨ 'ਤੇ ਫੌਜੀ ਕਾਰਵਾਈ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਰੂਸ ਦਾ ਇਸ 'ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਪਰ ਜੇਕਰ ਕੋਈ ਬਾਹਰੀ ਖਤਰਾ ਹੈ, ਤਾਂ ਉਸ ਦਾ ਤੁਰੰਤ ਜਵਾਬ ਦਿੱਤਾ ਜਾਵੇਗਾ।
ਯੂਕਰੇਨ-ਰੂਸ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ।
ਯੂਕਰੇਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੂਸ ਦੇ ਹਮਲੇ ਨਾਲ ਦੇਸ਼ ਦੀ ਜਲ ਸੈਨਾ ਨੂੰ ਕਾਫੀ ਨੁਕਸਾਨ ਹੋਇਆ ਹੈ। ਮਿਜ਼ਾਈਲ ਤੇ ਰਾਕੇਟ ਹਮਲਿਆਂ ਨਾਲ ਕੀਵ ਤੇ ਖਾਰਕੀਵ ਵਿੱਚ ਯੂਕਰੇਨੀ ਫੌਜੀ ਕਮਾਂਡ ਪੋਸਟਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਹਮਲਿਆਂ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਸ ਦੇ ਨਾਲ ਹੀ ਨਾਟੋ ਦੇ ਮੁਖੀ ਜੇਂਸ ਸਟੋਲਟਨਬਰਗ ਨੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ ਬੇਲੋੜਾ ਹਮਲਾ ਦੱਸਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਅਣਗਿਣਤ ਜਾਨਾਂ ਖਤਰੇ ਵਿੱਚ ਪੈ ਜਾਣਗੀਆਂ। ਉਨ੍ਹਾਂ ਕਿਹਾ, 'ਮੈਂ ਯੂਕਰੇਨ 'ਤੇ ਰੂਸ ਦੇ ਲਾਪ੍ਰਵਾਹੀ ਤੇ ਬਿਨਾਂ ਉਕਸਾਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਸਾਡੇ ਬਹੁਤ ਸਾਰੇ ਯਤਨਾਂ ਤੇ ਚੇਤਾਵਨੀਆਂ ਦੇ ਬਾਵਜੂਦ, ਰੂਸ ਨੇ ਹਮਲਾਵਰ ਰਾਹ ਚੁਣਿਆ ਜੋ ਸਹੀ ਨਹੀਂ ਹੈ।
ਯੂਕਰੇਨ ਵਿੱਚ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਯੂਕਰੇਨ ਦੇ ਨੇਤਾ ਜ਼ੇਲੇਨਸਕੀ ਨੇ ਕਿਹਾ ਕਿ ਉਨ੍ਹਾਂ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਫੋਨ ਕਾਲ ਸ਼ੁਰੂ ਕੀਤੀ ਪਰ ਕ੍ਰੈਮਲਿਨ ਤੋਂ ਕੋਈ ਜਵਾਬ ਨਹੀਂ ਮਿਲਿਆ।
ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਲਈ ਆਪਣੀ ਤਿਆਰੀ ਕਰੋ। ਯੂਕਰੇਨ 'ਤੇ ਰੂਸ ਦੇ ਹਮਲੇ ਤੇ ਜੰਗ ਦੀ ਸੰਭਾਵਨਾ ਕਾਰਨ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਸਤੰਬਰ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਿਆ ਹੈ।
ਘਰੇਲੂ ਸ਼ੇਅਰ ਬਾਜ਼ਾਰ ਅੱਜ ਅਜਿਹੀ ਸ਼ੁਰੂਆਤ ਨਾਲ ਖੁੱਲ੍ਹਿਆ ਜਿਸ ਵਿੱਚ ਚਾਰੇ ਪਾਸੇ ਲਾਲ ਨਿਸ਼ਾਨ ਨਜ਼ਰ ਆ ਰਿਹਾ ਹੈ। ਸੈਂਸੈਕਸ 1813 ਅੰਕਾਂ ਦੀ ਜ਼ਬਰਦਸਤ ਗਿਰਾਵਟ ਨਾਲ 55,418 'ਤੇ ਖੁੱਲ੍ਹਿਆ। ਨਿਫਟੀ 514 ਅੰਕਾਂ ਦੀ ਗਿਰਾਵਟ ਨਾਲ 16,548 'ਤੇ ਖੁੱਲ੍ਹਿਆ ਹੈ।
ਯੂਕਰੇਨ ਤੇ ਰੂਸ ਵਿਚਾਲੇ ਜੰਗ ਦੀ ਖਬਰ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ 'ਚ ਕੋਹਰਾਮ ਮੱਚ ਗਿਆ। ਬਾਜ਼ਾਰ 'ਚ ਚਾਰੇ ਪਾਸੇ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਪ੍ਰੀ-ਓਪਨਿੰਗ 'ਚ ਹੀ ਬਾਜ਼ਾਰ 3 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ। ICICI ਬੈਂਕ ਦੇ ਸ਼ੇਅਰ ਖੁੱਲ੍ਹਦੇ ਹੀ 4 ਫੀਸਦੀ ਹੇਠਾਂ ਆ ਗਏ। ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦੇ ਲਾਲ ਨਿਸ਼ਾਨ ਵਿੱਚ ਹਨ।
ਯੂਕਰੇਨ-ਰੂਸ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ।
ਯੂਕਰੇਨ ਸੰਕਟ ਨੂੰ ਲੈ ਕੇ ਫਿਲਹਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ 'ਤੇ ਐਂਮਰਜੈਸੀ ਸੈਸ਼ਲ ਚਲਾ ਰਿਹਾ ਹੈ। ਇਸ ਹਫਤੇ 'ਚ ਇਹ ਦੂਜੀ ਹੋਵੇਗੀ ਜਦੋਂ ਯੂਕਰੇਨ 'ਤੇ ਚਰਚਾ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੈਠਕ ਹੋ ਰਹੀ ਹੈ।
ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਯੂਕਰੇਨ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਪਰ ਰੂਸ ਕਿਸੇ ਵੀ ਬਾਹਰੀ ਖਤਰੇ ਦਾ ਤੁਰੰਤ ਜਵਾਬ ਦੇਵੇਗਾ। ਸੰਕਟ 'ਚ ਯੂਕਰੇਨ ਨੇ ਬੁੱਧਵਾਰ ਨੂਮ ਦੇਸ਼ਵਿਆਪੀ ਐਂਮਰਜੈਸੀ ਦਾ ਐਲਾਨ ਕਰ ਦਿੱਤਾ ਹੈ।
ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ (Vladimir Putin) ਨੇ ਯੂਕਰੇਨ Ukraine) ਖਿਲਾਫ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਦਿੱਤੀ ਹੈ।
ਪਿਛੋਕੜ
Russia-Ukraine War LIVE: ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ (Vladimir Putin) ਨੇ ਯੂਕਰੇਨ Ukraine) ਖਿਲਾਫ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਦਿੱਤੀ ਹੈ। ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਯੂਕਰੇਨ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਪਰ ਰੂਸ ਕਿਸੇ ਵੀ ਬਾਹਰੀ ਖਤਰੇ ਦਾ ਤੁਰੰਤ ਜਵਾਬ ਦੇਵੇਗਾ। ਸੰਕਟ 'ਚ ਯੂਕਰੇਨ ਨੇ ਬੁੱਧਵਾਰ ਨੂਮ ਦੇਸ਼ਵਿਆਪੀ ਐਂਮਰਜੈਸੀ ਦਾ ਐਲਾਨ ਕਰ ਦਿੱਤਾ ਹੈ।
ਯੂਕਰੇਨ ਸੰਕਟ ਨੂੰ ਲੈ ਕੇ ਫਿਲਹਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ 'ਤੇ ਐਂਮਰਜੈਸੀ ਸੈਸ਼ਲ ਚਲਾ ਰਿਹਾ ਹੈ। ਇਸ ਹਫਤੇ 'ਚ ਇਹ ਦੂਜੀ ਹੋਵੇਗੀ ਜਦੋਂ ਯੂਕਰੇਨ 'ਤੇ ਚਰਚਾ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੈਠਕ ਹੋ ਰਹੀ ਹੈ।
ਯੂਕਰੇਨ-ਰੂਸ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ।
ਯੂਕਰੇਨ ਵਿੱਚ ਇਸ ਸਮੇਂ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ, ਕਿਉਂਕਿ ਯੂਕਰੇਨ ਵਿੱਚ ਰੂਸ ਵੱਲੋਂ ਸਖ਼ਤ ਰਵੱਈਆ ਦਿਖਾਇਆ ਜਾ ਰਿਹਾ ਹੈ। ਜਿਸ ਕਾਰਨ ਭਾਰਤ ਤੋਂ ਪੜ੍ਹਨ ਗਏ ਵਿਦਿਆਰਥੀ ਵਾਪਸ ਭਾਰਤ ਆਉਣਾ ਚਾਹੁੰਦੇ ਹਨ। ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਏਅਰਲਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਕਈ ਵਿਦਿਆਰਥੀਆਂ ਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਮਿਲ ਰਹੀਆਂ ਹਨ ਅਤੇ ਨਾ ਹੀ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ।
ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਹਰ ਚੀਜ਼ ਦੁੱਗਣੀ ਕੀਮਤ 'ਤੇ ਮਿਲ ਰਹੀ ਹੈ। ਅਜਿਹੇ ਹਾਲਾਤਾਂ ਨੂੰ ਦੇਖ ਕੇ ਭਾਰਤ ਦਾ ਹਰ ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਜਲਦੀ ਤੋਂ ਜਲਦੀ ਭਾਰਤ ਵਾਪਸ ਆਵੇ। ਅਜਿਹਾ ਹੀ ਇੱਕ ਵਿਦਿਆਰਥੀ ਜਿਸਦਾ ਨਾਂਅ ਹੈ ਮਨਪ੍ਰੀਤ ਸਿੰਘ ਯੂਕਰੇਨ ਤੋਂ ਵਾਪਸ ਜਲੰਧਰ ਆਇਆ ਹੈ।
- - - - - - - - - Advertisement - - - - - - - - -