ਪੜਚੋਲ ਕਰੋ
Advertisement
(Source: ECI/ABP News/ABP Majha)
ਦਿੱਲੀ ਚੋਣਾਂ 'ਚ 75000 ਜਵਾਨ ਸੰਭਾਲਣਗੇ ਮੋਰਚਾ, ਕੈਚ-ਅਪ ਅਭਿਆਨ ਤੇਜ਼
ਦਿੱਲੀ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰਾਜ ਚੋਣ ਦਫਤਰ ਦੀ ਮਦਦ ਨਾਲ ਦਿੱਲੀ ਪੁਲਿਸ ਨੇ ਵੀ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰਾਜ ਚੋਣ ਦਫਤਰ ਦੀ ਮਦਦ ਨਾਲ ਦਿੱਲੀ ਪੁਲਿਸ ਨੇ ਵੀ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਵੋਟਿੰਗ ਦੌਰਾਨ ਸੁਰੱਖਿਆ ਦੇ ਨਾਲ-ਨਾਲ ਪੁਲਿਸ ਅਫਵਾਹਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਨਿਭਾਏਗੀ। ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਵੀ ਦਿੱਲੀ ਪੁਲਿਸ ਨੂੰ ਹੀ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਤੇ ਅਪਮਾਨਜਨਕ ਕੰਟੈਂਟ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ।
ਦਿੱਲੀ ਪੁਲਿਸ ਮੁਤਾਬਕ ਐਮਰਜੰਸੀ 'ਚ ਮਦਦ ਲਈ ਪੀੜਤ, ਚਸ਼ਮਦੀਦ ਜਾਂ ਸ਼ਿਕਾਇਕਰਤਾ ਹੈਲਪਲਾਈਨ ਨੰਬਰ 8130099105 'ਤੇ ਵੀ ਸੰਪਰਕ ਕਰ ਸਕਦੇ ਹਨ। ਸ਼ਿਕਾਇਤ ਲਈ ਪੁਲਿਸ ਨੇ ਨੋਡਲ ਅਧਿਕਾਰੀ ਦਾ 011-28031130 (ਫੈਕਸ) ਨੰਬਰ ਵੀ ਤੈਅ ਕਰ ਦਿੱਤਾ ਹੈ।
ਸੁਰੱਖਿਆ ਇੰਤਜ਼ਾਮਾਂ ਲਈ ਅਰਧ ਸੈਨਿਕ ਬਲ ਦੀ 190 ਕੰਪਨੀ ਤਾਇਨਾਤ ਹੋਣਗੇ। ਜਦਕਿ 40 ਹਜ਼ਾਰ ਦੇ ਕਰੀਬ ਦਿੱਲੀ ਪੁਲਿਸਕਰਮੀ ਸੁਰੱਖਿਆ ਕਰਨਗੇ। ਇਸ ਤਰ੍ਹਾਂ 19 ਹਜ਼ਾਰ ਹੋਮਗਾਰਡ ਦੇ ਜਵਾਨ ਵੀ ਚੋਣ ਪ੍ਰਕ੍ਰਿਆ 'ਚ ਸੁਰੱਖਿਆ ਇੰਤਜ਼ਾਮਾਂ 'ਚ ਮਦਦ ਕਰਨਗੇ।
ਪੁਲਿਸ ਮੁਤਾਬਕ ਸਭ ਤੋਂ ਵੱਧ ਇਸ ਗੱਲ ਵੱਲ ਧਿਆਨ ਰੱਖਿਆ ਜਾਵੇਗਾ ਕਿ ਨਾਜਾਇਜ਼ ਹਥਿਆਰ, ਸ਼ਰਾਬ ਤੇ ਸਮਾਜ ਵਿਰੋਧ ਅਨਸਰਾਂ ਨੂੰ ਕਿਸੇ ਤਰ੍ਹਾਂ ਜ਼ਿਲ੍ਹੇ ਦੀ ਸਰਹੱਦ 'ਚ ਦਾਖਲ ਨਾ ਹੋਣ ਦਿੱਤਾ ਜਾਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement