ਪੜਚੋਲ ਕਰੋ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸਟੂਡੈਂਟ ਫ਼ਾਰ ਸੁਸਾਇਟੀ (ਐਸਐਫਐਸ) ਸਭ ਤੋਂ ਵੱਡੀ ਦਾਅਵੇਦਾਰ ਵਜੋਂ ਸਾਹਮਣੇ ਆ ਰਹੀ ਹੈ। ਐਸਐਫਐਸ ਦੇ ਬੁਲਾਰੇ ਹਰਮਨ ਤੇ ਰਵਿੰਦਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉਨ੍ਹਾਂ ਦੀ ਜਥੇਬੰਦੀ ਦੂਜੀਆਂ ਜਥੇਬੰਦੀਆਂ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕਰੇਗੀ। ਉੱਥੇ ਹੀ ਅੰਦਰੂਨੀ ਕਲੇਸ਼ ਕਾਰਨ ਜੂਝ ਰਹੀ ਐਨਐਸਯੂਆਈ ਫ਼ਿਲਹਾਲ ਦੂਜੇ ਤੇ ਪਿਛਲੇ ਸਾਲ ਦੀ ਜੇਤੂ ਪੁਸੂ ਤੀਜੇ ਨੰਬਰ 'ਤੇ ਹੈ। download (2) ਚੋਣਾਂ ਦੀ ਤਿਆਰੀ ਲਈ ਐਸਐਫਐਸ ਦੀ ਜਰਨਲ ਬਾਡੀ ਮੀਟਿੰਗ ਕੁੱਲ 23 ਸੰਗਠਨਾਂ ਵਿੱਚ ਕਈ ਤਾਂ ਅਜਿਹੇ ਹਨ ਜਿਨ੍ਹਾਂ ਦੀ ਹੋਂਦ ਚੋਣ ਮੁਹਾਂਦਰੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ। ਇਨ੍ਹਾਂ ਵਿੱਚ ਸੋਪੂ, ਵਾਈਓਆਈ, ਸੇਪ ਤੇ ਐਚਐਸਓ ਵਰਗੇ ਸੰਗਠਨ ਹਨ। ਇਨ੍ਹਾਂ ਵਿੱਚੋਂ ਕਿਸੇ ਕੋਲ ਬਾਮੁਸ਼ਕਲ 50 ਤੇ ਕਿਸੇ ਕੋਲ 100 ਵੋਟਾਂ ਹਨ। ਇਨ੍ਹਾਂ ਦਾ ਹੋਣਾ ਜਾਂ ਨਾ ਹੋਣਾ ਬਰਾਬਰ ਹੈ। ਪਿਛਲੇ ਸਾਲ ਦੇ ਲੇਖੇ ਜੋਖੋ ਵਿੱਚ ਐਸਐਫਐਸ ਜ਼ਮੀਨੀ ਪੱਧਰ 'ਤੇ ਵਿਦਿਆਰਥੀਆਂ ਦੀਆਂ ਮੰਗਾਂ-ਮਸਲੇ ਚੁੱਕਣ ਵਿੱਚ ਸਭ ਤੋਂ ਮੋਹਰੀ ਰਹੀ ਹੈ। ਐਸਐਫਐਸ ਚੋਣ ਸਰਗਰਮੀਆਂ ਵਿੱਚ ਵਿਦਿਆਰਥੀ ਦੂਜੀਆਂ ਜਥੇਬੰਦੀਆਂ ਦੇ ਮੁਕਾਬਲੇ ਵੱਧ ਹਿੱਸਾ ਲੈ ਰਹੀ ਹੈ। ਬੀਤੇ ਦਿਨ ਇਸ ਦੀ ਹੋਈ ਜਰਨਲ ਬਾਡੀ ਮੀਟਿੰਗ ਵਿੱਚ ਵਿਦਿਆਰਥੀਆਂ ਦਾ ਸ਼ਾਨਦਾਰ ਇਕੱਠ ਹੋਇਆ। ਇਸ ਮੀਟਿੰਗ ਵਿੱਚ ਐਸਐਫਐਸ ਨੇ ਆਪਣੀ ਜਿੱਤੇ ਦੇ ਮੱਦੇਨਜ਼ਰ ਪਹਿਲੀ ਵਾਰ ਸਾਰੇ ਅਹੁਦਿਆਂ 'ਤੇ ਲੜਨ ਦਾ ਦਾਅਵਾ ਕੀਤਾ ਹੈ। ਐਸਐਫਐਸ ਜਿੱਤ ਦੇ ਕਿਉਂ ਕਰ ਰਹੀ ਦਾਅਵੇ- ਅਸਲ ਵਿੱਚ ਇਸ ਜਥੇਬੰਦੀ ਨਾਲ ਜ਼ਿਆਦਾਤਰ ਆਮ ਵਰਗ ਦੇ ਵਿਦਿਆਰਥੀ ਜੁੜੇ ਹੋਏ ਹਨ। ਇਹ ਇਸ ਦੀ ਵੱਡੀ ਪ੍ਰਾਪਤੀ ਹੈ ਕਿਉਂਕਿ ਯੂਟੀ ਦੇ ਇਤਿਹਾਸ ਵਿੱਚ ਯੂਨੀਵਰਸਿਟੀ ਚੋਣਾਂ ਕਾਕਿਆਂ ਦਾ ਕਲਚਰ ਰਿਹਾ ਹੈ। ਇਸ ਜਥੇਬੰਦੀ ਨੇ ਰੱਜੇ-ਪੁੱਜੇ ਘਰਾਂ ਤੇ ਰੁਮਾਂਸਵਾਦ ਨੂੰ ਤੋੜ ਕੇ ਵਿਦਿਆਰਥੀ ਚੋਣਾਂ ਨੂੰ ਸੰਘਰਸ਼ ਦਾ ਅਖਾੜਾ ਬਣਾਇਆ ਹੈ। ਇਸੇ ਵਜ੍ਹਾ ਕਾਰਨ ਇਹ ਪਿਛਲੇ ਸਾਲ ਯੂਨਵਰਸਿਟੀ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪ੍ਰਧਾਨਗੀ ਦੇ ਅਹੁਦੇ ਲਈ 2494 ਵੋਟਾਂ ਹਾਸਲ ਕਰਕੇ ਸਿੰਗਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। ਇਸ ਸਾਲ ਐਸਐਫਐਸ ਦਾ ਘੇਰਾ ਹੋਰ ਹੋਇਆ ਵਿਸ਼ਾਲ- ਪਿਛਲੇ ਸਮੇਂ ਵਿੱਚ ਇਸ ਦੀ ਕਮੇਟੀਆਂ ਤੇ ਮੈਂਬਰਸ਼ਿਪ ਦਾ ਘੇਰਾ ਵਿਸ਼ਾਲ ਹੋਇਆ ਹੈ। ਇਸ ਨੇ ਵਿਦਿਆਰਥੀਆਂ ਦੇ ਹੱਕਾਂ ਲਈ ਜ਼ਮੀਨੀ ਪੱਧਰ 'ਤੇ ਸੰਘਰਸ਼ ਲੜੇ। ਇਸ ਦੀ ਮਿਸਾਲ ਇਸ ਸਾਲ ਅਪ੍ਰੈਲ ਵਿੱਚ ਟਿਊਸ਼ਨ ਫ਼ੀਸ ਦੇ ਵਾਧੇ ਖ਼ਿਲਾਫ਼ ਸੰਘਰਸ਼ ਵਿੱਚ ਐਸਐਫਐਸ ਦੀ ਵੱਡੀ ਭੂਮਿਕਾ ਰਹੀ। ਸੰਘਰਸ਼ ਦੌਰਾਨ 68 ਵਿਦਿਆਰਥੀਆਂ 'ਤੇ ਪਰਚੇ ਦਰਜ ਹੋਏ, ਜਿਨ੍ਹਾਂ ਵਿੱਚੋਂ 50 ਦੇ ਕਰੀਬ ਸਿਰਫ਼ ਐਸਐਫਐਸ ਦੇ ਸਮਰਥਕ ਸਨ। ਇਸ ਸੰਘਰਸ਼ ਵਿੱਚ ਇਸ ਜਥੇਬੰਦੀ ਨੇ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਰਿਸਰਚ ਸਕਾਲਰਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਸ ਸੰਘਰਸ਼ ਵਿੱਚ ਪੰਜਾਬ ਦੀਆਂ 42 ਦੇ ਕਰੀਬ ਜਨਤਕ ਜਥੇਬੰਦੀਆਂ ਨੇ ਵੀ ਖੱਲ੍ਹ ਕੇ ਸਮਰਥਨ ਕੀਤਾ। ਲੜਕੀਆਂ ਵਿੱਚ ਐਸਐਫਐਸ ਦਾ ਵੱਡਾ ਵੋਟ ਬੈਂਕ- ਜਥੇਬੰਦੀ ਨਾਲ ਲੜਕੀਆਂ ਆਗੂ ਸੰਘਰਸ਼ ਲੜਦੀਆਂ ਰਹੀਆਂ ਹਨ। ਇਸ ਦੇ ਉਦਾਹਰਨ ਟਿਊਸ਼ਨ ਫ਼ੀਸ ਵਾਧੇ ਖ਼ਿਲਾਫ਼ ਵਿੱਚ ਖੁੱਲ੍ਹ ਕੇ ਅੱਗੇ ਆ ਕੇ ਸੰਘਰਸ਼ ਕਰਨਾ ਹੈ। ਜਥੇਬੰਦੀ ਲੜਕੀਆਂ ਦੇ ਜ਼ਮੀਨੀ ਪੱਧਰ ਦੇ ਮੁੱਦੇ ਮਸਲੇ ਚੁੱਕ ਰਹੀ ਹੈ। ਇਸ ਕਰਕੇ ਲੜਕੀਆਂ ਵੱਲੋਂ ਇਸ ਦੀਆਂ ਸਰਗਰਮੀਆਂ ਵਿੱਚ ਖੁੱਲ੍ਹ ਕੇ ਹਿੱਸਾ ਲਿਆ ਹੈ। ਜਥੇਬੰਦੀ ਲੜਕੀਆਂ ਨਾਲ ਛੇੜਖ਼ਾਨੀ, ਯੂਨੀਵਰਸਿਟੀ ਵਿੱਚ ਗੱਡੀ-ਕਾਕਾਸ਼ਾਹੀ ਸਭਿਆਚਾਰ ਨੂੰ ਖ਼ਤਮ ਕਰਨ, ਕੁੜੀਆਂ ਲਈ ਰਾਤ ਨੂੰ ਲਾਇਬਰੇਰੀ, ਹੋਸਟਲ ਟਾਈਮ ਵਧਾਉਣ ਵਾਲਾ ਆਦਿ ਚੁੱਕਦੀ ਰਹੀ ਹੈ। download (1) ਯੂਨੀਵਰਸਿਟੀ ਤੋਂ ਬਾਹਰੀ ਸਮਰਥਨ-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਟਿਊਸ਼ਨ ਫ਼ੀਸ ਵਾਧੇ ਖਿਲਾਫ ਸੰਘਰਸ਼ ਐਸਐਫਐਸ ਦੇ ਮੋਹਰੀ ਰੋਲ ਕਾਰਨ ਯੂਟੀ ਦੇ ਹੋਰ ਕਾਲਜਾਂ ਵਿੱਚ ਵੀ ਇਸ ਦੇ ਸਮਰਥਕਾਂ ਵਿੱਚ ਵੱਡਾ ਵਾਧਾ ਹੋਇਆ ਹੈ। ਸੱਭਿਆਚਾਰਕ ਵਿੰਗ- ਇਸ ਜਥੇਬੰਦੀਆਂ ਦਾ ਸਭਿਆਚਾਰਕ ਵਿੰਗ ਬਹੁਤ ਸਰਗਰਮ ਹੈ ਜਿਹੜਾ ਮਾਸ ਪੱਧਰ 'ਤੇ ਨਾਟਕ, ਲੋਕ ਪੱਖੀ ਸਭਿਾਚਰਰ ਗੀਤਾਂ ਆਦਿ ਦੇ ਪ੍ਰੋਗਰਾਮ ਕਰਦਾ ਹੈ। 14446096_1269654176398343_7246428972137802683_n ਵਿਦਿਆਰਥੀ ਚੇਤਨਾ- ਵਿਦਿਆਰਥੀਆਂ ਵਿੱਚ ਰਾਜਨੀਤਕ ਚੇਤਨਾ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ। ਇਹ ਸਮੇਂ-ਸਮੇਂ ਸਮਾਜਿਕ ,ਆਰਥਿਕ ਤੇ ਰਾਜਨੀਤਕ ਮੁੱਦਿਆਂ ਬਾਰੇ ਕਨਵੈਨਸ਼ਨਾਂ ਕਰਾਉਂਦੀ ਹੈ। ਇਸਦੇ ਨਾਲ ਹੀ ਵਿਦਿਆਰਥੀ ਮੰਗਾ ਤੋਂ ਹੱਟਕੇ ਇਹ ਜੱਥੇਬੰਧੀ ਘੱਟ ਗਿਣਤੀ, ਦਲਿਤ ਤੇ ਪਛੜੇ ਵਰਗਾਂ ਦੇ ਮਸਲੇ ਚੁੱਕਦੇ ਰਹੀ ਹੈ। 20708039_1596849377012153_3485034431905277826_n ਜਥੇਬੰਦੀ ਸਿਆਸਤ- ਮੁੱਖ ਦਾਅਵੇਦਾਰ ਸੰਗਠਨ ਸਿਆਸੀ ਪਾਰਟੀਆਂ ਤੋਂ ਜਾਂ ਤਾਂ ਪ੍ਰੇਰਿਤ ਹਨ ਜਾਂ ਫਿਰ ਉਨ੍ਹਾਂ ਨੂੰ ਇਨ੍ਹਾਂ ਪਾਰਟੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਐਨਐਸਯੂਆਈ ਕਾਂਗਰਸ ਦਾ ਵਿਦਿਆਰਥੀ ਵਿੰਗ ਹੈ। ਏਬੀਵੀਪੀ ਭਾਜਪਾ ਦਾ ਵਿਦਿਆਰਥੀ ਸੰਗਠਨ ਹੈ। ਐਚਪੀਐਸਯੂ ਤੇ ਹਿੰਮਸੂ ਹਿਮਾਚਲ ਪ੍ਰਦੇਸ ਕਾਂਗਰਸ ਤੋਂ ਪ੍ਰੇਰਿਤ ਹਨ। ਉੱਥੇ ਹੀ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਕਿਸੇ ਚੋਣਾਵੀ ਸਿਆਸੀ ਪਾਰਟੀਆਂ ਦਾ ਹਿੱਸਾ ਨਾ ਹੋ ਕੇ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਦਾ ਦਾਅਵਾ ਕਰਦੀ ਹੈ।

ਟਾਪ ਹੈਡਲਾਈਨ

CM ਮਾਨ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
CM ਮਾਨ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ABP Sanjha Top 10, 31 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 31 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ਦਿੱਲੀ-NCR 'ਚ 5 ਤੋਂ 20 ਨਵੰਬਰ ਤੱਕ ਰਹਿਣਗੀਆਂ ਆਹ ਪਾਬੰਦੀਆਂ, ਵਰਕ ਫਰਾਮ ਹੋਮ ਦਾ ਫੁਰਮਾਨ ਜਾਰੀ
ਦਿੱਲੀ-NCR 'ਚ 5 ਤੋਂ 20 ਨਵੰਬਰ ਤੱਕ ਰਹਿਣਗੀਆਂ ਆਹ ਪਾਬੰਦੀਆਂ, ਵਰਕ ਫਰਾਮ ਹੋਮ ਦਾ ਫੁਰਮਾਨ ਜਾਰੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! NC 'ਚ ਬਗਾਵਤ! 18 ਵਿਧਾਇਕਾਂ ਦੀ ਗੁਪਤ ਬੈਠਕ, ਕੈਬਨਿਟ ਫੇਰਬਦਲ ਨੂੰ ਲੈਕੇ...
ਸਿਆਸੀ ਜਗਤ ਤੋਂ ਵੱਡੀ ਖ਼ਬਰ! NC 'ਚ ਬਗਾਵਤ! 18 ਵਿਧਾਇਕਾਂ ਦੀ ਗੁਪਤ ਬੈਠਕ, ਕੈਬਨਿਟ ਫੇਰਬਦਲ ਨੂੰ ਲੈਕੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Embed widget