ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮ 'ਤੇ ਚਲਾਈਆਂ ਗੋਲੀਆਂ, ਹਸਪਤਾਲ 'ਚ ਜੇਰੇ ਇਲਾਜ ਦਾਖਿਲ
ਸ਼ੱਕ ਦੇ ਆਧਾਰ ਉੱਤੇ ਜਦੋਂ ਦੋ ਮੋਟਰਸਾਇਕਿਲ ਸਵਾਰ ਆਦਮੀਆਂ ਨੂੰ ਮੋਗਾ ਪੁਲਿਸ ਨੇ ਨਾਕੇ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੋਟਰਸਾਇਕਿਲ ਸਵਾਰ ਆਦਮੀਆਂ ਵਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ।
ਮੋਗਾ: ਸ਼ੱਕ ਦੇ ਆਧਾਰ ਉੱਤੇ ਜਦੋਂ ਦੋ ਮੋਟਰਸਾਇਕਿਲ ਸਵਾਰ ਆਦਮੀਆਂ ਨੂੰ ਮੋਗਾ ਪੁਲਿਸ ਨੇ ਨਾਕੇ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੋਟਰਸਾਇਕਿਲ ਸਵਾਰ ਆਦਮੀਆਂ ਵਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਮੋਗਾ ਪੁਲਿਸ ਦਾ ਇੱਕ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਜਖ਼ਮੀ ਹੋ ਗਿਆ। ਉਹ ਮੋਗਾ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਿਲ ਹਨ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਮੋਗਾ ਫਿਰੋਜਪੁਰ ਹਾਈਵੇਅ 'ਤੇ ਸਥਿਤ ਤਲਵੰਡੀ ਭਰੇ ਦੇ ਕੋਲ ਮੋਗਾ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਅਤੇ ਇਸ ਨਾਕੇ 'ਤੇ ਖੜੇ ਪੁਲਿਸ ਮੁਲਾਜ਼ਮਾਂ ਨੇ ਜਦੋਂ ਦੋ ਮੋਟਰਸਾਇਕਿਲ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੋਨਾਂ ਮੋਟਰਸਾਇਕਿਲ ਸਵਾਰ ਆਦਮੀਆਂ ਨੇ ਪੁਲਿਸ 'ਤੇ ਹੀ ਫਾਇਰਿੰਗ ਕਰ ਦਿੱਤੀ।
ਇਸ ਵਿੱਚ ਮੋਗਾ ਪੁਲਿਸ ਦੇ ਇੱਕ ਹੈਡ ਕਾਂਸਟੇਬਲ ਪਰਮਜੀਤ ਸਿੰਘ ਦੇ ਗੋਲੀ ਲੱਗ ਗਈ। ਉਹ ਜਖ਼ਮੀ ਹੋ ਗਏ। ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਇਆ ਗਿਆ ਹੈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋਨਾਂ ਆਰੋਪੀਆਂ ਨੂੰ ਮੋਗਾ ਪੁਲਿਸ ਨੇ 3 ਕਿਲੋਮੀਟਰ ਅੱਗੇ ਜਾਕੇ ਗ੍ਰਿਫਤਾਰ ਕਰ ਲਿਆ।
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ

















