ਪੜਚੋਲ ਕਰੋ

ਪਟਨਾ ਗੁਰੂਘਰ ਦੇ ਗੈਸਟ-ਹਾਊਸ ’ਚ Facebook ਲਾਈਵ ਹੋ ਸਿੱਖ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਾਲਾਂ ਦੇ ਪਿਆਰ ਤੋਂ ਬਾਅਦ, ਜਦੋਂ ਇੱਕ ਪ੍ਰੇਮੀ-ਪ੍ਰੇਮਿਕਾ ਵਿੱਚੋਂ ਕੋਈ ਪਿੱਛੇ ਹਟ ਜਾਂਦਾ/ਜਾਂਦੀ ਹੈ, ਤਾਂ ਜਿਊਣਾ ਮੁਹਾਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਐਤਵਾਰ ਨੂੰ ਪਟਨਾ ਸ਼ਹਿਰ ’ਚ ਗੁਰਦੁਆਰਾ ਸਾਹਿਬ ਦੇ ਗੈਸਟ ਹਾਊਸ ਵਿੱਚ ਹੋਇਆ।

ਪਟਨਾ: ਸਾਲਾਂ ਦੇ ਪਿਆਰ ਤੋਂ ਬਾਅਦ, ਜਦੋਂ ਇੱਕ ਪ੍ਰੇਮੀ-ਪ੍ਰੇਮਿਕਾ ਵਿੱਚੋਂ ਕੋਈ ਪਿੱਛੇ ਹਟ ਜਾਂਦਾ/ਜਾਂਦੀ ਹੈ, ਤਾਂ ਜਿਊਣਾ ਮੁਹਾਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਐਤਵਾਰ ਨੂੰ ਪਟਨਾ ਸ਼ਹਿਰ ’ਚ ਗੁਰਦੁਆਰਾ ਸਾਹਿਬ ਦੇ ਗੈਸਟ ਹਾਊਸ ਵਿੱਚ ਹੋਇਆ।

ਚੌਕ ਥਾਣਾ ਖੇਤਰ ਦੇ ਬਾਲ ਲੀਲਾ ਗੁਰਦੁਆਰਾ ਸਾਹਿਬ ਅਧੀਨ ਐਨਆਰਆਈ ਗੈਸਟ ਹਾਊਸ ਦੇ ਕਮਰਾ ਨੰਬਰ-107 ਵਿੱਚ ਫੇਸਬੁੱਕ ਲਾਈਵ ਕਰਨ ਤੋਂ ਬਾਅਦ, ਇੱਕ ਨੌਜਵਾਨ ਨੇ ਫਾਹਾ ਲੈ ਲਿਆ। ਕਾਰਨ ਇਹ ਸੀ ਕਿ ਉਸ ਦਾ ਪਿਆਰ ਅਧੂਰਾ ਰਹਿ ਗਿਆ ਸੀ। ਜਾਂਦੇ-ਜਾਂਦੇ ਵੀ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਹ ਵੀ ਕਿਹਾ ਕਿ ਆਪਣਾ ਖਿਆਲ ਰੱਖੀਂ ਤੇ ਦਵਾਈ ਲੈਂਦੀ ਰਹੀਂ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨੌਜਵਾਨ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਪੂਰੇ ਮਾਮਲੇ ਨੂੰ ਪ੍ਰੇਮ ਸਬੰਧ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਨਾਲੰਦਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਪਰਮਜੀਤ ਸਿੰਘ ਕਈ ਦਿਨਾਂ ਤੋਂ ਗੈਸਟ ਹਾਊਸ ਵਿੱਚ ਇੱਕ ਸੈਲਾਨੀ ਵਜੋਂ ਠਹਿਰਿਆ ਹੋਇਆ ਸੀ। ਉਹ ਬਾਲ ਲੀਲਾ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਗੁਰਬਾਣੀ ਕੀਰਤਨ ਵੀ ਕਰ ਰਿਹਾ ਸੀ।

ਫੇਸਬੁੱਕ ਲਾਈਵ ’ਚ ਕੀ ਕੀਤਾ
"ਮੈਂ ਦੁਨੀਆ ਵਿੱਚ ਕਿਸੇ ਚੀਜ਼ ਤੋਂ ਨਹੀਂ ਹਾਰਿਆ, ਪਰ ਇੱਕ ਅਜਿਹੀ ਚੀਜ਼ ਮੇਰਾ ਪਿਆਰ ਹੈ ਜੋ ਮੈਨੂੰ ਹਰਾ ਦਿੰਦਾ ਹੈ। ਸਭ ਕੁਝ ਠੀਕ ਚੱਲ ਰਿਹਾ ਸੀ। ਮੰਮੀ ਨੂੰ, ਘਰ ਵਿੱਚ ਸਭ ਨੂੰ ਪਤਾ ਸੀ। ਹਰ ਕੋਈ ਰਿਸ਼ਤੇ ਲਈ ਤਿਆਰ ਸੀ। ਗ਼ਲਤੀ ਕੇਵਲ ਇੰਨੀ ਸੀ ਕਿ ਕੁਝ ਦਿਨਾਂ ਲਈ ਥੋੜ੍ਹੀ ਦੂਰੀ ਬਣ ਗਈ ਸੀ। ਮੈਂ ਨਵੰਬਰ ਵਿੱਚ ਫੋਨ ਕੀਤਾ ਅਤੇ ਕਿਹਾ ਕਿ ਹੁਣ ਮੈਂ ਗੱਲ ਨਹੀਂ ਕਰ ਸਕਾਂਗਾ ਕਿਉਂਕਿ ਮੰਮੀ ਨੇ ਫੋਨ ਵੇਖ ਲਿਆ ਹੈ। ਮੰਮੀ ਨੇ ਇਨਕਾਰ ਕਰ ਦਿੱਤਾ ਹੈ। ਦਿਨ ਮਾਹੌਲ ਠੀਕ ਰਹੇਗਾ, ਪਰ ਉਸ ਤੋਂ ਬਾਅਦ ਉਸ ਦੀ ਕੋਈ ਕਾਲ ਨਹੀਂ ਆਈ। ਮੈਂ ਉਸ ਨੂੰ ਦਿਨ ਰਾਤ ਕਾਲ ਕਰਦਾ ਰਿਹਾ। ਜੇ ਤੁਸੀਂ ਕਾਲ ਸੂਚੀ ਵੇਖਦੇ ਹੋ, ਤਾਂ ਮੈਂ ਹਰ ਪੰਜ ਮਿੰਟ ਬਾਅਦ ਉਸ ਨੂੰ ਕਾਲ ਕਰਦਾ ਸੀ। ਉਸਨੇ ਮੇਰੀ ਇੱਕ ਵੀ ਕਾਲ ਨਹੀਂ ਚੁੱਕੀ। ਮੈਂ ਇੱਕ ਤਰੀਕ ਨੂੰ ਉਸ ਨੂੰ ਮਿਲਣ ਗਿਆ, ਪਰ ਉਹ ਨਹੀਂ ਆਈ। ਉਸ ਦੀ ਇੱਕ ਸਹੇਲੀ ਪ੍ਰੀਤੀ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਦੀਦੀ ਪੇਪਰ ਦੇਣ ਗਈ ਹੈ। ਜਦੋਂ ਉਹ 10 ਤਰੀਕ ਨੂੰ ਆਵੇਗੀ, ਤਾਂ ਮੈਂ ਗੱਲ ਕਰਾਵਾਂਗੀ। ਜਦੋਂ ਮੈਂ 10 ਤਰੀਕ ਨੂੰ ਫ਼ੋਨ ਕੀਤਾ, ਤਦ ਮੇਰੀ ਗੱਲ ਨਹੀਂ ਕਰਵਾਈ ਗਈ।’’

"ਸਭ ਕੁਝ ਇਸ ਤਰ੍ਹਾਂ ਚਲਦਾ ਰਿਹਾ, ਮੈਂ ਫਿਰ ਵੀ ਫੋਨ ਕਰਦਾ ਰਿਹਾ, ਸਮਝਿਆ ਕਿ ਕੋਈ ਮਜਬੂਰੀ ਹੋਵੇਗੀ। 1 ਫਰਵਰੀ ਨੂੰ, ਇੱਕ ਛੋਟੀ ਜਿਹੀ ਗੱਲ ਹੋਈ। ਬਸ ਇੰਨਾ ਕਿਹਾ ਕਿ ਆਪਣਾ ਖਿਆਲ ਰੱਖੀਂ ਅਤੇ ਫ਼ੋਨ ਕੱਟ ਦਿੱਤਾ। ਇਸ ਤੋਂ ਬਾਅਦ ਵੀ ਮੈਂ ਗੱਲ ਕਰਨੀ ਚਾਹੁੰਦਾ ਰਿਹਾ। ਪਰ ਮੇਰੀ ਨਹੀਂ ਸੁਣੀ ਗਈ। ਮੈਂ ਇਸ ਦੌਰਾਨ ਮਰਨ ਤੋਂ ਵੀ ਬਚਿਆ ਪਰ ਕੋਈ ਕਾਲ ਨਹੀਂ ਆਈ। ਮੈਂ ਰੋਜ਼ ਰੋਦਾ ਰਿਹਾ। ਮੈਂ ਦੂਜਿਆਂ ਨੂੰ ਆਪਣਾ ਹੱਸਦਾ ਚਿਹਰਾ ਦਿਖਾ ਕੇ ਰੋਜ਼ ਰੋਦਾ ਰਿਹਾ। ਮੈਂ ਉਸ ਨੂੰ ਮਿਲਣ ਗਿਆ। ਉਸਦੇ ਲਈ ਬਹੁਤ ਕੁਝ ਕਰ ਰਿਹਾ ਹਾਂ। ਦੋ-ਦੋ ਦਿਨ ਆਸਨਸੋਲ ਰਿਹਾ ਕਿ ਸ਼ਾਇਦ ਉਹ ਚੋਰੀ-ਛਿਪੇ ਆਵੇਗੀ। ਸਕੂਲ-ਕਾਲਜ ਆਉਣ ਸਮੇਂ ਮਿਲੇਗੀ ਪਰ ਉਹ ਨਹੀਂ ਆਈ। ਮੈਨੂੰ ਪਤਾ ਲੱਗਿਆ ਕਿ ਉਹ ਦੁਰਗਾਪੁਰ ਹੈ, ਫਿਰ ਉੱਥੇ ਗਿਆ। ਉਸ ਦਾ ਚਿਹਰਾ ਬੱਸ ਮੈਂ ਇੱਕ ਵਾਰ ਵੇਖਣਾ ਚਾਹੁੰਦਾ ਸਾਂ। ਅੱਜ ਮੈਨੂੰ ਪਤਾ ਲੱਗਿਆ ਕਿ ਉਹ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਆਈ ਹੈ। ਪਰ ਉਸ ਨੇ ਮੁੜ ਕੇ ਵੀ ਨਹੀਂ ਤੱਕਿਆ। ਕੋਈ ਗੱਲ ਨਹੀਂ ਕੀਤੀ ਅਤੇ ਆਖ ਦਿੱਤਾ ਕਿ ਹੁਣ ਕੋਈ ਰਿਸ਼ਤਾ ਨਹੀਂ ਰੱਖਣਾ, ਘਰ ਵਸਾ ਲਵੀਂ। ਬਹੁਤ ਕੁਝ ਹੋਵੇਗਾ ਤੇਰੇ ਕੋਲ। ਪੈਸਾ, ਪੜ੍ਹਾਈ-ਲਿਖਾਈ ਬਹੁਤ ਉਚੇਰੀ ਕਰ ਰਹੀ ਹੈਂ। ਆਪਣੀ ਜ਼ਿੰਦਗੀ ਵਿੱਚ ਖੁਸ਼ੀ ਨਾਲ ਜੀਵੀਂ। ਆਖਰ ’ਚ ਮੈਂ ਸਿਰਫ ਇਹੋ ਕਹਿਣਾ ਹੈ ਕਿ ਪਿਆਰ ਵਿੱਚ ਕਦੇ ਨਾ ਪੈਣਾ, ਯਾਰ। ਆਪਣਾ ਖਿਆਲ ਰੱਖਣਾ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਹਾ ਵੀ ਪਿਆਰ ਹੈ ਮੈਂ ਤੁਹਾਨੂੰ ਅੱਜ ਵੀ ਪਿਆਰ ਕਰਾਂਗਾ ਅਤੇ ਮਰਨ ਤੋਂ ਬਾਅਦ ਵੀ। ਮੇਰੀ ਸਿਮਰਨ ਨੂੰ ਕੋਈ ਕੁਝ ਨਹੀਂ ਕਹੇਗਾ। ਬਾਬੂ ਆਪਣਾ ਖਿਆਲ ਰੱਖੋ। ਦਵਾਈ ਲੈਂਦੀ ਰਹੀਂ।”

ਟਾਪ ਹੈਡਲਾਈਨ

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਵਿਧਾਨ ਸਭਾ 2027 ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਕੀ BJP ਨਾਲ ਮੁੜ ਗਠਜੋੜ? ਹੱਦਬੰਦੀ ਬਿੱਲ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ...
ਵਿਧਾਨ ਸਭਾ 2027 ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਕੀ BJP ਨਾਲ ਮੁੜ ਗਠਜੋੜ? ਹੱਦਬੰਦੀ ਬਿੱਲ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ...
ABP Sanjha Top 10, 9 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
ABP Sanjha Top 10, 9 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
ABP Sanjha Top 10, 8 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening
ABP Sanjha Top 10, 8 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Evening

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Embed widget