ਤਰਨ ਤਾਰਨ: ਤਰਨ ਤਾਰਨ ਵਿਖੇ ਇੱਕ ਵਿਅਕਤੀ ਵੱਲੋਂ ਸਹੁਰੇ ਦੇ ਸਿਰ 'ਤੇ ਡਾਂਗ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਖੇਮਕਰਨ ਦੇ ਦਲੇਰ ਸਿੰਘ ਦੀ ਲੜਕੀ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਦੇ ਸਤਨਾਮ ਸਿੰਘ ਨਾਲ ਹੋਇਆ ਸੀ।
ਧੀ ਦੇ ਸਹੁਰੇ ਘਰ ਚੱਲਦੇ ਝਗੜੇ ਦਾ ਨਿਬੇੜਾ ਜਦੋਂ ਪੰਚਾਇਤ 'ਚ ਨਾ ਹੋਇਆ ਤਾਂ ਉਹ ਆਪਣੀ ਲੜਕੀ ਨੂੰ ਆਪਣੇ ਘਰ ਲਿਆ ਰਹੇ ਸੀ। ਇਸ ਦੌਰਾਨ ਸਤਨਾਮ ਨੇ ਉਨ੍ਹਾਂ ਦਾ ਆਪਣੇ ਸਾਥੀਆਂ ਸਮੇਤ ਪਿੱਛਾ ਕਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੇ ਸਾਲੇ ਤੇ ਸੱਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇੰਨਾ ਹੀ ਨਹੀਂ ਸਹੁਰੇ ’ਤੇ ਕੀਤੇ ਹਮਲੇ ਦੌਰਾਨ ਬੇਕਾਬੂ ਹੋ ਕੇ ਮੋਟਰਸਾਈਕਲ ਰੇਹੜੀ 'ਚ ਜਾ ਵੱਜਿਆ ਜਿਸ ਨਾਲ ਉਸ ਦਾ ਆਪਣਾ ਇੱਕ ਸਾਲ ਦਾ ਬੱਚਾ ਤੇ ਪਤਨੀ ਵੀ ਜ਼ਖ਼ਮੀ ਹੋ ਗਏ। ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਚਾਰ ਲੋਕਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।