ਪੜਚੋਲ ਕਰੋ
Advertisement
ਆਈਆਰਸੀਟੀਸੀ ਦੀ ਵੈੱਬਸਾਈਟ ਨਹੀਂ ਖੁੱਲ੍ਹ ਰਹੀ, ਲੋਕ ਹੋ ਰਹੇ ਪ੍ਰੇਸ਼ਾਨ, ਜਾਣੋ ਆਖਰ ਕਦੋਂ ਕਰ ਸਕਣਗੇ ਰੇਲ ਟਿਕਟ ਦੀ ਬੁਕਿੰਗ
ਰੇਲਵੇ ਮੁਤਾਬਕ, ਸਿਰਫ ਕੰਫਰਮ ਹੋਈਆਂ ਟਿਕਟਾਂ ਹੀ IRCTC ਬੁੱਕ ਕਰੇਗੀ ਤੇ ਇਸ ਦੇ ਨਾਲ ਹੀ ਸਿਰਫ 7 ਦਿਨਾਂ ਦੀ ਐਡਵਾਂਸ ਯਾਤਰਾ ਹੀ ਬੁਕਿੰਗ ਹੀ ਕੀਤੀ ਜਾ ਸਕਦੀ ਹੈ।
ਨਵੀਂ ਦਿੱਲੀ: ਰੇਲਵੇ ਮੰਤਰਾਲੇ (Ministry of Railways) ਨੇ ਲੌਕਡਾਊਨ (Lockdown) ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ 15 ਰੇਲ ਗੱਡੀਆਂ ਨੂੰ ਦਿੱਲੀ ਤੋਂ ਵੱਖ-ਵੱਖ ਥਾਂਵਾਂ ‘ਤੇ ਰਵਾਨਾ ਕਰਨ ਦਾ ਫੈਸਲਾ ਕੀਤਾ ਹੈ। 11 ਮਈ, 2020 ਨੂੰ IRCTC ਦੀ ਵੈੱਬਸਾਈਟ ਅਤੇ ਰੇਲ ਕਨੈਕਟ ਐਪ ਤੋਂ ਸ਼ਾਮ 4 ਵਜੇ ਟਿਕਟਾਂ ਬੁੱਕ ਕੀਤੀਆਂ ਜਾਣਗੀਆਂ, ਪਰ ਹੁਣ ਬੁਕਿੰਗ ਦਾ ਸਮਾਂ ਬਦਲ ਗਿਆ ਹੈ। ਹੁਣ ਟਿਕਟਾਂ ਦੀ ਬੁਕਿੰਗ ਅੱਜ ਯਾਨੀ 11 ਮਈ ਨੂੰ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਬੁਕਿੰਗ ਦੇ ਸਮੇਂ ‘ਚ ਤਬਦੀਲੀ ਆਈਆਰਸੀਟੀਸੀ ਦੀ ਵੈੱਬਸਾਈਟ ਅਤੇ ਰੇਲ ਕਨੈਕਟ ਐਪ 'ਤੇ ਦਿੱਤੀ ਜਾ ਰਹੀ ਹੈ।
ਇਸ ਤੋਂ ਬਾਅਦ ਹੁਣ ਕੁਝ ਸਮਾਂ ਪਹਿਲਾਂ ਹੀ ਰੇਲਵੇ ਨੇ ਟਵੀਟ ਕਰ 12 ਮਈ ਤੋਂ ਲਾਗੂ ਹੋਣ ਵਾਲੀਆਂ 30 ਵਿਸ਼ੇਸ਼ ਰੇਲ ਗੱਡੀਆਂ ਦਾ ਸਮਾਂ ਜਾਰੀ ਕੀਤਾ ਹੈ।
ਰੇਲਵੇ ਨੇ ਵੈਬਸਾਈਟ ਨਾ ਖੋਲ੍ਹਣ 'ਤੇ ਅਫਸੋਸ ਜ਼ਾਹਰ ਕੀਤਾ ਹੈ। ਰੇਲਵੇ ਨੇ ਟਵੀਟ ਕਰਕੇ ਕਿਹਾ, “ਵਿਸ਼ੇਸ਼ ਰੇਲ ਗੱਡੀਆਂ ਨਾਲ ਸਬੰਧਿਤ ਡੇਟਾ ਆਈਆਰਸੀਟੀਸੀ ਦੀ ਵੈੱਬਸਾਈਟ ਵਿੱਚ ਫੀਡ ਕੀਤਾ ਜਾ ਰਿਹਾ ਹੈ। ਟ੍ਰੇਨ ਦੀ ਟਿਕਟ ਬੁਕਿੰਗ ਜਲਦੀ ਹੀ ਉਪਲਬਧ ਹੋ ਜਾਵੇਗੀ। ਕਿਰਪਾ ਕਰਕੇ ਉਡੀਕ ਕਰੋ ਅਸੁਵਿਧਾ ਲਈ ਮੁਆਫ ਕਰਨਾ।”
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੇਲ ਯਾਤਰਾ ਲਈ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐਸਓਪੀ) ਜਾਰੀ ਕੀਤੀ ਸੀ। ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ ਉਹੀ ਲੋਕ ਸਫ਼ਰ ਕਰ ਸਕਦੇ ਹਨ ਜਿਨ੍ਹਾਂ ਕੋਲ ਟਿਕਟ ਕੰਫਰਮ ਟਿਕਟਾਂ ਹੁੰਦੀਆਂ ਹਨ ਅਤੇ ਜਿਨ੍ਹਾਂ ਨੂੰ ਸੰਕਰਮਣ ਦੇ ਸੰਕੇਤ ਨਹੀਂ ਹੋਣਗੇ।
ਨਾਲ ਹੀ ਭਾਰਤੀ ਰੇਲਵੇ ਨੇ ਕਿਹਾ-
- ਖਾਸ ਰੇਲ ਗੱਡੀਆਂ ‘ਚ ਸਿਰਫ ਏਅਰ ਕੰਡੀਸ਼ਨਡ ਕਲਾਸ ਕੋਚ ਹੋਣਗੇ, ਕਿਰਾਇਆ ਆਮ ਰਾਜਧਾਨੀ ਟ੍ਰੇਨ ਮੁਤਾਬਕ ਹੋਵੇਗਾ।
- ਥਰਮਲ ਸਕ੍ਰੀਨਿੰਗ ਲਈ ਯਾਤਰੀਆਂ ਨੂੰ ਰੇਲਵੇ ਸਟੇਸ਼ਨ 'ਤੇ ਘੱਟੋ ਘੱਟ ਡੇਢ ਘੰਟੇ ਪਹਿਲਾਂ ਪਹੁੰਚਣਾ ਹੋਵੇਗਾ।
- ਸਾਰੇ ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਅਤੇ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
- ਯਾਤਰੀ ਆਪਣੀਆਂ ਚਾਦਰਾਂ, ਭੋਜਨ ਅਤੇ ਪਾਣੀ ਨਾਲ ਲੈ ਕੇ ਆਉਣ, ਯਾਤਰਾ ਦੌਰਾਨ ਰੇਲਵੇ ਉਨ੍ਹਾਂ ਨੂੰ ਸਿਰਫ ਖਾਣ-ਪੀਣ-ਲਈ ਰੈਡੀ-ਟੂ-ਡ੍ਰਾਈ ਭੋਜਨ ਅਤੇ ਗਰਮ ਪਾਣੀ ਦੇਵੇਗਾ, ਜਿਸਦਾ ਉਨ੍ਹਾਂ ਨੂੰ ਭੁਗਤਾਨ ਕਰਨਾ ਪਏਗਾ।
- ਟੀਟੀਈ ਨੂੰ ਰੇਲ ਗੱਡੀ ‘ਚ ਕੋਈ ਟਿਕਟ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
-ਟ੍ਰੇਨ ਨੂੰ ਰਵਾਨਾ ਹੋਣ ਤੋਂ 24 ਘੰਟੇ ਪਹਿਲਾਂ ਤੱਕ ਟਿਕਟ ਰੱਦ ਕੀਤਾ ਜਾ ਸਕਦਾ ਹੈ, ਰੱਦ ਕਰਨ ਦੀ ਫੀਸ ਕਿਰਾਏ ਦੇ 50 ਪ੍ਰਤੀਸ਼ਤ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement