ਮੋਗਾ: ਮੋਗਾ ਵਿੱਚ ਇੱਕ 19 ਸਾਲਾ ਲੜਕੀ ਨੇ ਦੋ ਲੁਟੇਰਿਆਂ ਨੂੰ ਕਰੀਬ ਦੋ ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ। ਲੜਕੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਮੋਗਾ ਦੇ ਡੀਐਮ ਕਾਲਜ ਦੇ ਪ੍ਰੋਫੈਸਰ ਜਤਿੰਦਰ ਸ਼ਰਮਾ ਹਨ। ਲੜਕੀ ਕੱਲ੍ਹ ਆਪਣੀ ਮਾਂ ਦੀ ਦਵਾਈ ਲੈਣ ਲਈ ਗਈ ਸੀ।
ਇਸ ਦੌਰਾਨ ਦੋ ਬਾਈਕ ਸਵਾਰਾਂ ਨੇ ਉਸ ਦਾ ਮੋਬਾਈਲ ਖੋਹ ਲਿਆ। ਉਸ ਲੜਕੀ ਨੇ ਬਹਾਦਰੀ ਨਾਲ ਉਨ੍ਹਾਂ ਦੋ ਲੁਟੇਰਿਆਂ ਦਾ ਦੋ ਕਿਲੋਮੀਟਰ ਤੱਕ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇੱਥੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਥੰਮ੍ਹ ਨਾਲ ਬੰਨ੍ਹਿਆ ਤੇ ਉਨ੍ਹਾਂ ਦੀ ਕਾਫ਼ੀ ਕੁਟਮਾਰ ਕੀਤੀ। ਕੁੱਟਮਾਰ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।
3 ਦਸੰਬਰ ਨੂੰ ਹੱਲ ਹੋਵੇਗਾ ਕਿਸਾਨੀ ਮਸਲਾ! ਕੇਂਦਰ ਨੇ ਬੁਲਾਈ ਦੂਜੇ ਗੇੜ ਦੀ ਮੀਟਿੰਗ
ਸੀਸੀਟੀਵੀ 'ਕੈਮਰੇ ਚ ਵੀ ਲੁੱਟ ਦੀ ਵਾਰਦਾਤ ਕੈਦ ਹੋ ਗਈ। ਸਾਰੇ ਸ਼ਹਿਰ ਵਿੱਚ ਇਹ ਚਰਚਾ ਹੈ ਕਿ ਕਿਵੇਂ ਇੱਕ 19 ਸਾਲਾਂ ਦੀ ਲੜਕੀ ਨੇ ਦੋ ਕਿਲੋਮੀਟਰ ਤੱਕ ਦੋਨੋਂ ਲੁਟੇਰਿਆਂ ਦਾ ਪਿੱਛਾ ਕੀਤਾ। ਉਸ ਨੂੰ ਇਸ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਲੜਕੀ ਨੇ ਕਿਹਾ ਕਿ ਇਸ ਸਭ ਦਾ ਹੌਂਸਲਾ ਉਸ ਨੂੰ ਆਪਣੇ ਭਰਾ ਤੋਂ ਮਿਲਦਾ ਹੈ ਜੋ ਇਸ ਸਮੇਂ ਇੰਡੀਆ ਨੇਵੀ 'ਚ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ