ਪੜਚੋਲ ਕਰੋ
Advertisement
ਬਾਦਲ ਨੇ ਗੁਰਧਾਮਾਂ ਦੇ ਸੋਨੇ ਤੇ ਹੋਰ ਕੀਮਤੀ ਵਸਤਾਂ ਨੂੰ ਦੱਸਿਆ ਸਿੱਖਾਂ ਦਾ ਸਾਂਝਾ ਸਰਮਾਇਆ
ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਸਰਮਾਇਆ ਸਰਕਾਰਾਂ ਨੂੰ ਵਰਤਣ ਦੀ ਪੇਸ਼ਕਸ਼ ਸਬੰਧੀ ਬਿਆਨ ਕਾਰਨ ਕਾਫੀ ਵਿਵਾਦ ਹੋਇਆ ਸੀ।
ਨਵੀਂ ਦਿੱਲੀ: ਗੁਰੂ ਘਰਾਂ ਦੇ ਸਰਮਾਏ 'ਤੇ ਸਰਕਾਰੀ ਹੱਕ ਸਬੰਧੀ ਕਥਿਤ ਵਿਵਾਦਿਤ ਬਿਆਨ ਕਾਰਨ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਧਾਮਾਂ ’ਤੇ ਲੱਗੇ ਸੋਨੇ ਤੇ ਹੋਰ ਮੁੱਲਵਾਨ ਵਸਤਾਂ ਨੂੰ ਸਿੱਖ ਕੌਮ ਦਾ ਸਾਂਝਾ ਸਰਮਾਇਆ ਦੱਸਿਆ ਹੈ।
ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਇਨ੍ਹਾਂ ਸਾਂਝੀਆਂ ਤੇ ਕੀਮਤੀ ਚੀਜ਼ਾਂ ਨੂੰ ਕੋਈ ਵਿਅਕਤੀ ਜਾਂ ਸੰਸਥਾ ਕਿਸੇ ਵੀ ਕੰਮ ਲਈ, ਇਸ ਸਰਮਾਏ ਦਾ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚ ਨਹੀਂ ਸਕਦੀ, ਬੇਸ਼ੱਕ ਉਹ ਕਾਰਜ ਕਿੰਨਾ ਵੀ ਮਨੁੱਖਤਾਵਾਦੀ ਤੇ ਨੇਕ ਹੀ ਕਿਉਂ ਨਾ ਹੋਵੇ। ਬਾਦਲ ਨੇ ਕਿਹਾ ਕਿ ਬੇਹੱਦ ਇਤਿਹਾਸਕ ਅਤੇ ਵਿਰਾਸਤੀ ਮੁੱਲ ਰੱਖਣ ਵਾਲੇ ਇਸ ਸਰਮਾਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਸਰਮਾਇਆ ਸਰਕਾਰਾਂ ਨੂੰ ਵਰਤਣ ਦੀ ਪੇਸ਼ਕਸ਼ ਸਬੰਧੀ ਬਿਆਨ ਕਾਰਨ ਕਾਫੀ ਵਿਵਾਦ ਹੋਇਆ ਸੀ। ਇਸ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਿਰਸਾ ਦਾ ਬਚਾਅ ਕਰਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਉਨ੍ਹਾਂ ਇਸ ਬਿਆਨ ਬਾਰੇ ਮੁਆਫੀ ਮੰਗ ਕੇ ਵਿਵਾਦ ਖ਼ਤਮ ਕਰ ਦਿੱਤਾ ਹੈ। ਸੁਖਬੀਰ ਨੇ ਇਹ ਵੀ ਕਿਹਾ ਕਿ ਸਿੱਖ ਸਰਮਾਏ ਦੇ ਕਿਸੇ ਨਿੱਕੇ ਜਿਹੇ ਭਾਗ ਬਾਰੇ ਵੀ ਆਏ ਕਿਸੇ ਸੁਝਾਅ ਜਾਂ ਇਸ ਨਾਲ ਜੁੜੇ ਕਿਸੇ ਸਵਾਲ ਦਾ ਜੁਆਬ ਦੇਣ ਵੇਲੇ ਵਿਅਕਤੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥ ਦੋਖੀਆਂ ਦੀਆਂ ਸਾਜ਼ਿਸ਼ਾਂ ਤੇ ਚਾਲਾਂ ਤੋਂ ਸਦਾ ਸੁਚੇਤ ਰਹਿਣਾ ਚਾਹੀਦਾ ਹੈ, ਜੋ ਅਜਿਹੇ ਵਿਸ਼ਿਆਂ ’ਤੇ ਕਿਸੇ ਸਿੱਖ ਆਗੂ ਦੀ ਤਿਲ੍ਹਕੀ ਜ਼ੁਬਾਨ ਦਾ ਹਮੇਸ਼ਾ ਫਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੇ ਹਨ। ਹੋਰ ਖ਼ਬਰਾਂ-Gold & other valuables at Sikh shrines are the sacred & collective treasure of the entire Sikh sangat. No one can even think of donating it for any cause. @mssirsa did well to end the controversy by apologising for his inadvertent but unacceptable response to such a suggestion.
— Sukhbir Singh Badal (@officeofssbadal) May 21, 2020
- ਅਮਰੀਕਾ ਦੇ ਸਿੱਖਾਂ ਵੱਲੋਂ ਮਨਜਿੰਦਰ ਸਿਰਸਾ ਦਾ ਬਾਈਕਾਟ, ਗੁਰੂ ਘਰਾਂ ਦੇ ਵਸੀਲੇ ਸਰਕਾਰ ਨੂੰ ਸੌਂਪਣ ਦਾ ਵਿਰੋਧ
- ਤਾਲਾਬੰਦੀ ਦੌਰਾਨ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
- ਕਾਂਗਰਸ ਦੀ ਵੱਡੀ ਕਾਰਵਾਈ, ਨਵਾਂ ਸ਼ਹਿਰ ਦੇ MLA ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ 'ਚੋਂ ਮੁਅੱਤਲ
- ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਸੱਚ ਜਾਣਨ ਲਈ ਪਤੀ ਨੇ 4 ਲੋਕਾਂ ਨੂੰ ਲਵਾਇਆ 'ਕੋਰੋਨਾ' ਵਾਲਾ ਟੀਕਾ
- ਵਿਆਹਾਂ 'ਤੇ ਲੱਖਾਂ ਲਾਉਣ ਵਾਲੇ ਪੰਜਾਬੀਆਂ ਨੂੰ ਕੋਰੋਨਾ ਨੇ ਸਿਖਾਇਆ ਚੰਗਾ ਸਬਕ
- ਵਾਹ ਸਰਕਾਰ! ਮਾਸਟਰਾਂ ਨੂੰ ਸਕੂਲਾਂ 'ਚੋਂ ਕੱਢ ਸ਼ਰਾਬ ਦੀਆਂ ਫੈਕਟਰੀਆਂ 'ਚ ਤਾਇਨਾਤ ਕਰਨ ਦੇ ਹੁਕਮ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement