ਪੜਚੋਲ ਕਰੋ

ਬੋਨੀ ਲਈ ਸੁਖਬੀਰ ਨੇ ਮਜੀਠੀਆ ਨੂੰ ਵੀ ਮਨਾਇਆ, ਬੁੱਧਵਾਰ ਦੋ ਵਾਰ ਹੋਈ ਮੀਟਿੰਗ

ਕਈ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਸੁਖਬੀਰ ਸਿੰਘ ਬਾਦਲ, ਟਕਸਾਲੀਆਂ ਨੂੰ ਝਟਕਾ ਦੇਣ 'ਚ ਸਫ਼ਲ ਹੋ ਹੀ ਗਏ। ਅੱਜ ਸੁਖਬੀਰ ਬਾਦਲ ਵੱਲੋਂ ਰਾਜਾਸਾਂਸੀ 'ਚ ਕਰਵਾਈ ਜਾ ਰਹੀ ਰੈਲੀ 'ਚ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾ ਲਿਆ।

ਅੰਮ੍ਰਿਤਸਰ: ਕਈ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਸੁਖਬੀਰ ਸਿੰਘ ਬਾਦਲ, ਟਕਸਾਲੀਆਂ ਨੂੰ ਝਟਕਾ ਦੇਣ 'ਚ ਸਫ਼ਲ ਹੋ ਹੀ ਗਏ। ਅੱਜ ਸੁਖਬੀਰ ਬਾਦਲ ਵੱਲੋਂ ਰਾਜਾਸਾਂਸੀ 'ਚ ਕਰਵਾਈ ਜਾ ਰਹੀ ਰੈਲੀ 'ਚ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾ ਲਿਆ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅਜਨਾਲਾ ਦੇ ਘਰ ਤੋਂ ਉਸ ਨੂੰ ਖੁਦ ਜਾ ਕੇ ਲੈ ਕੇ ਆਏ। ਬੀਤੇ ਦਿਨ ਅੰਮ੍ਰਿਤਸਰ ਪੁੱਜੇ ਸੁਖਬੀਰ ਬਾਦਲ ਅਤੇ ਬੋਨੀ ਅਜਨਾਲਾ ਦੀ ਦੋ ਵਾਰ ਗੁਪਤ ਤੌਰ 'ਤੇ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਬੋਨੀ ਅਜਨਾਲਾ ਦੀ ਘਰ ਵਾਪਸੀ ਦਾ ਰਸਤਾ ਤੈਅ ਹੋਇਆ। ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਅੱਜ ਸਵੇਰੇ ਅਜਨਾਲਾ ਪਰਿਵਾਰ ਨੂੰ ਮਿਲਣ ਪੁੱਜੇ ਅਤੇ ਡਾ. ਰਤਨ ਸਿੰਘ ਅਜਨਾਲਾ ਅਤੇ ਅਮਰਪਾਲ ਬੋਨੀ ਨਾਲ ਮਿਲਕੇ ਤਕਰੀਬਨ 40 ਮਿੰਟ ਬੰਦ ਕਮਰੇ 'ਚ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਤੇ ਰਤਨ ਸਿੰਘ ਅਜਨਾਲਾ ਟਕਸਾਲੀ ਅਕਾਲੀ ਦਲ ਦੇ ਗਠਨ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨਾਲ ਚਲੇ ਗਏ ਸੀ। ਇਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸ ਕਰਕੇ ਟਕਸਾਲੀ ਅਕਾਲੀ ਦਲ ਦਾ ਗਠਨ ਕੀਤਾ ਸੀ। ਟਕਸਾਲੀ ਦਾ ਗਠਨ ਕਰਨ ਤੋਂ ਬਾਅਦ ਬੋਨੀ ਅਜਨਾਲਾ 'ਤੇ ਬਾਕੀ ਟਕਸਾਲੀਆਂ ਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖਿਲਾਫ ਰੱਜ ਕੇ ਭੜਾਸ ਕੱਢੀ ਸੀ ਅਤੇ ਹਮੇਸ਼ਾ ਸੇਖਵਾਂ, ਬ੍ਰਹਮਪੁਰਾ ਤੇ ਬੋਨੀ ਅਜਨਾਲਾ ਮਜੀਠੀਆ 'ਤੇ ਅਕਾਲੀ ਦਲ 'ਤੇ ਕਬਜ਼ਾ ਕਰਨ ਦੇ ਦੋਸ਼ ਲਾਉਂਦੇ ਰਹੇ। ਢੀਡਸਿਆਂ ਦੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦੇਣ ਲਈ ਅਜਨਾਲਾ ਪਰਿਵਾਰ ਨਾਲ ਸੰਪਰਕ ਕਰਨ ਦੇ ਉਪਰਾਲੇ ਤੇਜ਼ ਕੀਤੇ। ਉਹ ਬੋਨੀ ਅਜਨਾਲਾ ਨੂੰ ਮਨਾਉਣ 'ਚ ਸਫਲ ਹੋ ਗਏ ਅਤੇ ਬਿਕਰਮ ਮਜੀਠੀਆ ਨੂੰ ਵੀ ਸੁਖਬੀਰ ਬਾਦਲ ਨੇ ਮਨਾ ਲਿਆ, ਕਿਉੰਕਿ ਬਿਕਰਮ, ਬੋਨੀ ਅਜਨਾਲਾ ਤੋਂ ਕਾਫੀ ਨਾਰਾਜ਼ ਸੀ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਬਿਕਰਮ ਅਤੇ ਬੋਨੀ ਦਾ 36 ਦਾ ਅੰਕੜਾ ਰਿਹਾ। ਇਸ ਰੈਲੀ 'ਚ ਅਕਾਲੀ ਦਲ ਦੇ ਨਿਸ਼ਾਨੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਰਹੇ। ਰੈਲੀ 'ਚ ਮਜੀਠੀਆ ਨੇ ਕਿਹਾ ਕਿ ਬਿੱਟੂ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੈਲੇਂਜ ਕਰ ਰਿਹਾ ਹੈ। ਇੰਦਰਾ ਗਾਂਧੀ ਦੇ ਕਦਮਾਂ 'ਤੇ ਚੱਲਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਬ ਨੂੰ ਚੁਣੌਤੀ ਦੇ ਰਿਹਾ ਹੈ, ਜਿਸ ਦਾ ਅਕਾਲੀ ਦਲ ਵਿਰੋਧ ਕਰੇਗਾ ਤੇ ਜਵਾਬ ਦੇਵੇਗਾ।

ਟਾਪ ਹੈਡਲਾਈਨ

Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Air india Flight : ਨਸ਼ੇ 'ਚ ਜਹਾਜ਼ ਉਡਾ ਰਿਹਾ ਸੀ ਪਾਇਲਟ ! ਦੋਵੇਂ ਡੋਪ ਟੈਸਟ ਪਾਜ਼ੀਟਿਵ; ਦਿੱਲੀ-ਫੁਕੇਟ ਮਾਮਲੇ 'ਚ ਵੱਡਾ ਖੁਲਾਸਾ
Air india Flight : ਨਸ਼ੇ 'ਚ ਜਹਾਜ਼ ਉਡਾ ਰਿਹਾ ਸੀ ਪਾਇਲਟ ! ਦੋਵੇਂ ਡੋਪ ਟੈਸਟ ਪਾਜ਼ੀਟਿਵ; ਦਿੱਲੀ-ਫੁਕੇਟ ਮਾਮਲੇ 'ਚ ਵੱਡਾ ਖੁਲਾਸਾ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget