ਪੜਚੋਲ ਕਰੋ
Advertisement
ਮਸਜਿਦ 'ਚ ਨਮਾਜ਼ ਦੌਰਾਨ ਚਾਕੂ ਨਾਲ ਹਮਲਾ, ਦੋਸ਼ੀ ਗ੍ਰਿਫ਼ਤਾਰ
ਵੀਰਵਾਰ ਦੁਪਹਿਰ ਕੇਂਦਰੀ ਲੰਡਨ 'ਚ ਰੀਜੈਂਟਸ ਪਾਰਕ ਮਸਜਿਦ ਵਿਖੇ ਚਾਕੂ ਨਾਲ ਹਮਲਾ ਹੋਇਆ। ਇਸ 'ਚ 70 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੰਡਨ: ਵੀਰਵਾਰ ਦੁਪਹਿਰ ਕੇਂਦਰੀ ਲੰਡਨ 'ਚ ਰੀਜੈਂਟਸ ਪਾਰਕ ਮਸਜਿਦ ਵਿਖੇ ਚਾਕੂ ਨਾਲ ਹਮਲਾ ਹੋਇਆ। ਇਸ 'ਚ 70 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਖ਼ਮੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਹੁਣ ਠੀਕ ਹੈ। ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਗਵਾਹਾਂ ਮੁਤਾਬਕ ਹਮਲਾਵਰ ਨੇ ਮੁਜੱਜੀਨ (ਅਜਾਨ ਪੜ੍ਹਣ ਵਾਲੇ) 'ਤੇ ਚਾਕੂ ਨਾਲ ਹਮਲਾ ਕੀਤਾ। ਹਮਲਾਵਰ ਉਨ੍ਹਾਂ ਦੇ ਪਿੱਛੇ ਖੜ੍ਹਾ ਸੀ। ਉਸ ਨੇ ਪੀੜਤ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਨੇ ਕਿਹਾ- ਇੱਕ 29 ਸਾਲਾ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ 'ਚ ਕੇਂਦਰੀ ਲੰਡਨ ਪੁਲਿਸ ਸਟੇਸ਼ਨ ਲਿਆਂਦਾ ਗਿਆ ਹੈ। ਹਾਲਾਂਕਿ ਪੁਲਿਸ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨ ਰਹੀ।
ਹਾਦਸੇ ਵਾਲੀ ਥਾਂ ਤੋਂ ਮਿਲੀ ਫੁਟੇਜ 'ਚ ਕੁਰਸੀ ਦੇ ਹੇਠਾਂ ਚਾਕੂ ਦਿਖਾਉਂਦੀ ਦੇ ਰਿਹਾ ਹੈ। ਫੜਿਆ ਗਿਆ ਜਵਾਨ ਲਾਲ ਰੰਗ ਦੀ ਹੁੱਡੀ 'ਚ ਨਜ਼ਰ ਆ ਰਿਹਾ ਹੈ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਗਵਾਹਾਂ ਮੁਤਾਬਕ ਘਟਨਾ ਦੇ ਸਮੇਂ ਮਸਜਿਦ 'ਚ 100 ਦੇ ਕਰੀਬ ਲੋਕ ਸੀ। ਕੁਝ ਲੋਕਾਂ ਨੇ ਕਿਹਾ ਕਿ ਹਮਲਾਵਰ ਪਿਛਲੇ ਕਈ ਦਿਨਾਂ ਤੋਂ ਮਸਜਿਦ ਦਾ ਦੌਰਾ ਕਰ ਰਿਹਾ ਸੀ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ - ਮੈਨੂੰ ਇਸ ਘਟਨਾ ਤੋਂ ਬਹੁਤ ਦੁੱਖ ਹੈ। ਪੂਜਾ ਸਥਾਨ 'ਤੇ ਅਜਿਹਾ ਅਪਰਾਧ ਨੂੰ ਅੰਜਾਮ ਦਿੱਤਾ ਗਿਆ। ਇਹ ਚਿੰਤਾਜਨਕ ਹੈ। ਜ਼ਖ਼ਮੀ ਅਤੇ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਮੇਰੀ ਹਮਦਰਦੀ ਹੈ।I'm deeply saddened to hear of the attack at the London Central Mosque. It's so awful that this should happen, especially in a place of worship. My thoughts are with the victim and all those affected.
— Boris Johnson (@BorisJohnson) February 20, 2020
ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਿਹਾ- ਲੰਡਨ ਦਾ ਹਰ ਨਾਗਰਿਕ ਆਪਣੇ ਪ੍ਰਾਰਥਨਾ ਸਥਾਨ 'ਤੇ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ। ਮੈਂ ਲੰਡਨ ਦੇ ਹਰੇਕ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਸ਼ਹਿਰ ਵਿੱਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।I'm deeply concerned by this incident at London Central Mosque. Every Londoner is entitled to feel safe in their place of worship & I want to reassure London's communities that acts of violence in our city will not be tolerated. The Met are providing extra resources in the area. https://t.co/iljzPrJ4fm
— Sadiq Khan (@SadiqKhan) February 20, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement