ਪੜਚੋਲ ਕਰੋ
ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਨੂੰ ਮਨਜ਼ੂਰੀ, ਟਕਸਾਲੀਆਂ ਨਾਲ ਸੁਖਦੇਵ ਢੀਂਡਸਾ ਦੇ ਘਰ ਬੈਠਕ
ਬੀਤੇ ਦਿਨੀਂ ਅਕਾਲੀ ਦਲ ਨੂੰ ਵੱਡਾ ਝਟਕਾ ਉਦੋਂ ਲੱਗਿਆ ਪਰਮਿੰਦਰ ਢੀਂਡਸਾ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਦੀ ਮਨਜ਼ੂਰੀ ਤੋਂ ਬਾਅਦ ਅਗਲੇ ਹੀ ਦਿਨ ਟਕਸਾਲੀ ਅਕਾਲੀਆਂ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਬੈਠਕ ਕੀਤੀ।

ਚੰਡੀਗੜ੍ਹ: ਬੀਤੇ ਦਿਨੀਂ ਅਕਾਲੀ ਦਲ ਨੂੰ ਵੱਡਾ ਝਟਕਾ ਉਦੋਂ ਲੱਗਿਆ ਪਰਮਿੰਦਰ ਢੀਂਡਸਾ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਦੀ ਮਨਜ਼ੂਰੀ ਤੋਂ ਬਾਅਦ ਅਗਲੇ ਹੀ ਦਿਨ ਟਕਸਾਲੀ ਅਕਾਲੀਆਂ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਬੈਠਕ ਕੀਤੀ। ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਕਰਨੈਲ ਸਿੰਘ, ਪੀਰ ਮੁਹੰਮਦ, ਸੁਖਦੇਵ ਸਿੰਘ ਢੀਂਡਸਾ ਅਤੇ ਬੱਬੀ ਬਾਦਲ ਇਸ ਬੈਠਕ ਦਾ ਹਿੱਸਾ ਸੀ। ਹਾਲਾਂਕਿ ਇਸ ਬੈਠਕ ਤੋਂ ਬਾਅਦ ਟਕਸਾਲੀਆਂ ਨੇ ਆਪਣੀ ਰਣਨੀਤੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਦੇ 'ਚ ਪਰਮਿੰਦਰ ਢੀਂਡਸਾ ਵੀ ਬੈਠਕ ਦਾ ਹਿੱਸਾ ਹੋਣਗੇ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਹੁਣ ਇੱਕ ਵਿਆਹ 'ਚ ਇਕੱਠੇ ਜਾ ਰਹੇ ਹਨ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਬੈਠਕ ਕਦੋਂ ਰੱਖੀ ਜਾਏਗੀ।
ਹੋਰ ਪੜ੍ਹੋ























