NEET aspirant Death: ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਦੇ ਇੱਕ ਪਿੰਡ ਦੇ 19 ਸਾਲਾ ਲੜਕੇ ਨੇ ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ (NEET) ਤੋਂ ਕੁਝ ਘੰਟੇ ਪਹਿਲਾਂ ਐਤਵਾਰ ਨੂੰ ਖੁਦਕੁਸ਼ੀ ਕਰ ਲਈ। ਉਹ ਤੀਜੀ ਵਾਰ ਇਸ ਪ੍ਰੀਖਿਆ ਵਿੱਚ ਬੈਠਣ ਵਾਲਾ ਸੀ। ਮੇਤੂਰ ਰੇਂਜ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, "ਲੜਕੇ ਦੀ ਮਾਂ ਨੇ ਉਸ ਨੂੰ ਸਵੇਰੇ ਕਰੀਬ 3.45 ਵਜੇ ਘਰ ਵਿੱਚ ਫਾਹਾ ਲਾ ਕੇ ਲਟਕਿਆ ਪਾਇਆ ਅਤੇ ਉਸਦੇ ਬਾਅਦ ਪਰਿਵਾਰ ਨੇ ਸਾਨੂੰ ਸੂਚਿਤ ਕੀਤਾ।"


 


ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਮਿਲਿਆ ਹੈ, ਤਾਂ ਪੁਲਿਸ ਅਧਿਕਾਰੀ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਲੜਕਾ ਤੀਜੀ ਵਾਰ ਇਮਤਿਹਾਨ ਦੇਣ ਵਾਲਾ ਸੀ ਕਿਉਂਕਿ ਉਹ ਇਸ ਤੋਂ ਪਹਿਲਾਂ ਦੋ ਵਾਰ ਪਾਸ ਨਹੀਂ ਕਰ ਸਕਿਆ ਸੀ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਦਾ ਪ੍ਰੀਖਿਆ ਕੇਂਦਰ ਮੇਚੇਰੀ ਦੇ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਸੀ। ਹਾਲਾਂਕਿ ਉਹ ਪ੍ਰੀਖਿਆ ਦੇਣ ਬਾਰੇ ਚਿੰਤਤ ਸੀ ਅਤੇ ਪਾਸ ਹੋਣ ਬਾਰੇ ਚਿੰਤਤ ਸੀ। ਉਹ ਤੀਜੀ ਵਾਰ ਇਸ ਪ੍ਰੀਖਿਆ ਵਿੱਚ ਬੈਠਣ ਵਾਲਾ ਸੀ। 


 


ਮ੍ਰਿਤਕ ਧਨੁਸ਼ ਦੇ ਭਰਾ, ਜੋ ਕਿ ਇੱਕ ਇੰਜੀਨੀਅਰ ਗ੍ਰੈਜੂਏਟ ਹੈ, ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਧਨੁਸ਼ ਗੰਭੀਰ ਹੋ ਕੇ ਪ੍ਰੀਖਿਆ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਉਸ ਨੇ ਕਿਹਾ ਕਿ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਇਮਤਿਹਾਨ ਅਤੇ ਇਸ ਨੂੰ ਪਾਸ ਕਰਨ ਬਾਰੇ ਡਰ ਰਿਹਾ ਸੀ। ਉਸ ਨੇ ਦੱਸਿਆ ਕਿ ਕੋਝਯੂਰ ਪਿੰਡ ਦੇ ਵਸਨੀਕ ਧਨੁਸ਼ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ।


 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904