ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ਕਾਂਗਰਸ ਦੇ ਕਥਿਤ ਟੂਲਕਿਟ ਮਾਮਲੇ ਵਿੱਚ ਦਿੱਲੀ ਦੇ ਲਾਡੋਸਰਾਏ ਵਿੱਚ ਸਥਿਤ ਟਵਿੱਟਰ ਇੰਡੀਆ ਦੇ ਦਫਤਰ ਦੀ ਤਲਾਸ਼ੀ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਟੂਲਕਿਟ ਮਾਮਲੇ ਵਿੱਚ ਟਵਿੱਟਰ ਨੂੰ ਇੱਕ ਨੋਟਿਸ ਭੇਜਿਆ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਉਹ ਇਕ ਸ਼ਿਕਾਇਤ ‘ਤੇ ਜਾਂਚ ਕਰ ਰਹੀ ਹੈ।


 


ਪਿਛਲੇ ਦਿਨੀਂ ਟਵਿੱਟਰ ਨੇ ਕਾਂਗਰਸ ਦੇ ਕਥਿਤ ਟੂਲਕਿੱਟ ਨੂੰ ਭਾਜਪਾ ਲੀਡਰਾਂ ਵਲੋਂ ਟਵੀਟ ਕੀਤੇ ਜਾਣ 'ਤੇ ਟਵਿੱਟਰ ਨੇ ਇਸ ਨੂੰ ਮੈਨਿਊਪੁਲੇਟਿਡ ਮੀਡੀਆ (ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ) 'ਚ ਪਾ ਦਿੱਤਾ ਸੀ ਸੀ।



ਇਸ ਤੋਂ ਬਾਅਦ ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟਵਿੱਟਰ ਦੀ ਗਲੋਬਲ ਟੀਮ ਨੂੰ ਸਖਤ ਸ਼ਬਦਾਂ 'ਚ ਚਿੱਠੀ ਲਿਖੀ ਹੈ ਅਤੇ ਕੁਝ ਰਾਜਨੇਤਾਵਾਂ ਦੇ ਟਵੀਟ ਨਾਲ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ’ ਦੇ ਟੈਗ ‘ਤੇ ਇਤਰਾਜ਼ ਦਰਜ ਕੀਤਾ ਹੈ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੈਸਲਾ ਨਹੀਂ ਦੇ ਸਕਦਾ, ਉਹ ਵੀ ਉਦੋਂ ਜਦੋਂ ਕੇਸ ਦੀ ਜਾਂਚ ਚੱਲ ਰਹੀ ਹੋਵੇ।