ਬਰਨਾਲਾ: ਬਰਨਾਲਾ ਵਿਖੇ ਧੁੰਦ ਹੋਣ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ 'ਚ ਇਕ ਭਾਰਤੀ ਫੌਜ ਦਾ ਜਵਾਨ ਵੀ ਸ਼ਾਮਲ ਸੀ। ਮ੍ਰਿਤਕ ਜਵਾਨ 10 ਦਿਨਾਂ ਦੀ ਛੁੱਟੀ 'ਤੇ ਪਿੰਡ ਆਇਆ ਹੋਇਆ ਸੀ ਅਤੇ ਉਸ ਨੇ 5 ਦਿਨਾਂ ਬਾਅਦ ਵਾਪਸ ਜਾਣਾ ਸੀ।
ਇਸ ਹਾਦਸੇ 'ਚ ਸੈਨਾ ਦੇ ਜਵਾਨ ਸਣੇ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 1 ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਥੇ ਹੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ ਦੇ 1 ਵਜੇ ਦੇ ਕਰੀਬ ਇਹ ਸੜਕ ਹਾਦਸਾ ਵਾਪਰਿਆ। ਜਿਸ 'ਚ ਤਿੰਨ ਨੌਜਵਾਨ ਕਾਰ 'ਤੇ ਸਵਾਰ ਸੀ। ਇਨ੍ਹਾਂ ਤਿੰਨਾਂ 'ਚੋਂ ਰਵਿੰਦਰ ਸਿੰਘ ਫੌਜੀ ਛੁੱਟੀ 'ਤੇ ਆਇਆ ਸੀ।
ਉਹ ਆਪਣੇ ਦੋਸਤ ਨਿਰਮਲ ਸਿੰਘ ਅਤੇ ਰਾਜਵਿੰਦਰ ਸਿੰਘ ਨਾਲ ਇੱਕ ਹੋਰ ਦੋਸਤ ਨੂੰ ਮਿਲਣ ਗਿਆ ਸੀ। ਉਸ ਦੀ ਕਾਰ ਬਰਨਾਲਾ ਦੇ ਕਪਿਲ ਪੈਲੇਸ ਨੇੜੇ ਦਰੱਖਤ ਨਾਲ ਟਕਰਾ ਗਈ। ਜਿਸ 'ਚ ਰਵਿੰਦਰ ਸਿੰਘ ਅਤੇ ਨਿਰਮਲ ਸਿੰਘ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ।