ਲਖਨਾਊ: ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਚ ਮਿਲੀ ਹਾਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਤਮ ਮੰਥਨ ਕੀਤਾ ਹੈ। ਵੀਡੀਓ ਕਾਨਫ਼ਰੰਸਿੰਗ ਰਾਹੀਂ ਪੰਚਾਇਤੀ ਚੋਣਾਂ ਦੀ ਸਮੀਖਿਆ ਬੈਠਕ ਵਿੱਚ ਭਾਜਪਾ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ, ਜਨਰਲ ਸਕੱਤਰ ਸੁਨੀਲ ਬਾਂਸਲ, ਖੇਤਰੀ ਪ੍ਰਧਾਨ ਤੇ ਪੰਚਾਇਤ ਚੋਣਾਂ ਨਾਲ ਜੁੜੇ ਅਹੁਦੇਦਾਰ ਮੌਜੂਦ ਰਹੇ। ਇਸ ਦੌਰਾਨ ਪੰਚਾਇਤ ਚੋਣਾਂ ’ਚ ਪਾਰਟੀ ਨੂੰ ਮਿਲੀ ਹਾਰ ਲੈ ਕੇ ਮੰਥਨ ਕੀਤਾ ਗਿਆ। ਮੰਥਨ ’ਚ ਭਾਜਪਾ ਦੀ ਹਾਰ ਦੇ ਇਹ ਤਿੰਨ ਕਾਰਨ ਸਾਹਮਣੇ ਹਨ।
ਇਹ ਹਨ ਤਿੰਨ ਕਾਰਨ:
1. ਕੋਰੋਨਾ ਦੇ ਚੱਲਦਿਆਂ ਲੋਕ ਨੁਮਾਇੰਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਬਾਹਰ ਨਹੀਂ ਨਿਕਲ ਸਕੇ; ਇਸ ਦਾ ਨੁਕਸਾਨ ਪਾਰਟੀ ਨੂੰ ਉਠਾਉਣਾ ਪਿਆ।
2. ਗ੍ਰਾਮ ਪ੍ਰਧਾਨ (ਸਰਪੰਚ) ਦੇ ਨਾਲ-ਨਾਲ ਜ਼ਿਲ੍ਹਾ ਪੰਚਾਇਤ ਮੈਂਬਰਾਂ ਦੀ ਚੋਣ ਇੱਕੋ ਵਾਰ ’ਚ ਹੋਣ ਦਾ ਨੁਕਸਾਨ ਪਾਰਟੀ ਨੂੰ ਉਠਾਉਣਾ ਪਿਆ।
3. ਪਾਰਟੀ ਦੇ ਜਿਹੜੇ ਬੁਨਿਆਦੀ ਕਾਰਕੁਨ ਸਨ, ਉਹ ਆਪਣੀ ਚੋਣ ਵਿੱਚ ਪ੍ਰਧਾਨ ਬੀਡੀਸੀ ’ਚ ਲੱਗੇ ਰਹੇ; ਜਿਸ ਕਾਰਨ ਜ਼ਿਲ੍ਹਾ ਪੰਚਾਇਤ ਵਾਰਡ ਦੇ ਉਮੀਦਵਾਰ ਦੇ ਪ੍ਰਚਾਰ ਵਿੱਚ ਸਰਗਰਮੀ ਨਹੀਂ ਵਿਖਾ ਸਕੇ।
ਇਸ ਤੋਂ ਇਲਾਵਾ ਬੈਠਕ ਵਿੱਚ ਕੁਝ ਖੇਤਰੀ ਪ੍ਰਧਾਨਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਕਿਤੇ ਨਾ ਕਿਤੇ ਆਤਮ-ਵਿਸ਼ਵਾਸ ਕਾਰਨ ਨੁਕਸਾਨ ਉਠਾਉਣਾ ਪਿਆ ਹੈ ਕਿਉਂਕਿ ਕਾਰਕੁਨਾਂ ਤੇ ਉਮੀਦਵਾਰਾਂ ਨੂੰ ਲੱਗ ਰਿਹਾ ਸੀ ਕਿ ਸਰਕਾਰ ਹੋਣ ਦਾ ਫ਼ਾਇਦਾ ਮਿਲੇਗਾ ਤੇ ਇਸ ਲਈ ਕਈ ਥਾਵਾਂ ਉੱਤੇ ਉਮੀਦਵਾਰਾਂ ਨੇ ਚੋਣ ਨੂੰ ਹਲਕੇ ’ਚ ਲਿਆ ਤੇ ਜਿਸ ਦਾ ਨਤੀਜਾ ਇਹ ਹੋਇਆ ਕਿ ਚੋਣਾਂ ’ਚ ਹਾਰ ਮਿਲੀ।
ਭਾਵੇਂ ਬੈਠਕ ਵਿੱਚ ਇਸ ਗੱਲ ਉੱਤੇ ਖ਼ੁਸ਼ੀ ਵੀ ਪ੍ਰਗਟਾਈ ਕਿ ਗ੍ਰਾਮ ਪ੍ਰਧਾਨ (ਸਰਪੰਚ) ਦੇ ਅਹੁਦਿਆਂ ਉੱਤੇ ਜ਼ਿਆਦਾਤਰ ਪਿੰਡਾਂ ਵਿੱਚ ਭਾਜਪਾ ਦੇ ਆਮ ਕਾਰਕੁਨਾਂ ਨੇ ਹੀ ਜਿੱਤ ਦਰਜ ਕੀਤੀ ਹੈ। ਇਸ ਦਾ ਫ਼ਾਇਦਾ ਪਾਰਟੀ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਪ੍ਰੀਸ਼ਦ ਚੋਣਾਂ ’ਚ ਜ਼ਰੂਰ ਮਿਲੇਗਾ।
ਭਾਜਪਾ ਨੇ ਇਹ ਵੀ ਰਣਨੀਤੀ ਤੈਅ ਕੀਤੀ ਹੈ ਕਿ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਜਾ ਸਕੇ। ਹੁਣ ਪਾਰਟੀ ਪਹਿਲਾਂ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਉਮੀਦਵਾਰਾਂ ਦੀ ਚੋਣ ਕਰੇਗੀ ਤੇ ਉਸ ਤੋਂ ਬਾਅਦ ਸੂਬੇ ਦੇ 826 ਬਲਾਕ ਵਿੱਚ ਹੋਣ ਵਾਲੇ ਬਲਾਕ ਮੁਖੀ ਦੇ ਅਹੁਦੇ ਉੱਤੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।