ਅੰਮ੍ਰਿਤਸਰ: ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਸਵਿੱਗੀ ਤੇ ਜੋਮੇਟੋ ਦੀ ਡਿਊਟੀ ਲਾਈ ਸੀ ਕਿ ਉਹ ਲੋਕਾਂ ਨੂੰ ਉਨ੍ਹਾਂ ਦਾ ਮਨਪਸੰਦ ਖਾਣਾ ਡਿਲੀਵਰ ਕਰਨ, ਤਾਂ ਜੋ ਲੋਕ ਘਰਾਂ 'ਚੋਂ ਬਾਹਰ ਨਾ ਨਿਕਲਣ। ਹੁਣ ਕੰਪਨੀ ਵਲੋਂ ਮੁਲਾਜ਼ਮਾਂ ਦੇ ਪੈਸੇ 'ਚ ਕਟੌਤੀ ਕਰ ਦਿੱਤੀ ਗਈ ਹੈ। ਮੁਲਾਜ਼ਮਾਂ ਮੁਤਾਬਕ ਕੰਪਨੀ ਉਨ੍ਹਾਂ ਨੂੰ 0 ਇਨਕਮ ਦੇ ਰਹੀ ਹੈ ਤੇ ਗਾਹਕ ਤੋਂ 70 ਪ੍ਰਤੀਸ਼ਤ ਤੱਕ ਡਿਲੀਵਰੀ ਚਾਰਜ ਤੇ ਰੈਸਟੋਰੈਂਟ ਤੋਂ ਵੀ ਡਿਲੀਵਰੀ ਚਾਰਜ ਲੈ ਰਹੀ ਹੈ। ਉਨ੍ਹਾਂ ਨੂੰ ਇੱਕ ਕਿਲੋਮੀਟਰ ਲਈ ਸਿਰਫ 4 ਰੁਪਏ ਦਿੱਤੇ ਜਾ ਰਿਹਾ ਹਨ ਤੇ ਉਨ੍ਹਾਂ ਨੂੰ ਕੰਪਨੀ ਨੂੰ ਪਿਕਅਪ ਤੇ ਡਰਾਪ ਦੇਣਾ ਵੀ ਬੰਦ ਕਰ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਇਸ ਨਾਲ ਤਾਂ ਪੈਟਰੋਲ ਤੇ ਮੋਟਰਸਾਈਕਲ ਦਾ ਖਰਚਾ ਵੀ ਨਹੀਂ ਨਿਕਲ ਰਿਹਾ। ਜੇ ਉਹ ਰੋਜ਼ 65 ਕਿਲੋਮੀਟਰ ਸਫ਼ਰ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਰਫ 250 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੇ ਖਾਤੇ ਕੰਪਨੀ ਵੱਲੋਂ ਬੰਦ ਕਰ ਦਿੱਤੇ ਗਏ ਹਨ ਤੇ ਨਵੇਂ ਮੁਲਾਜ਼ਮ ਰੱਖਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਰਡਰ ਲਈ 25 ਰੁਪਏ ਤੇ 1 ਕਿਲੋਮੀਟਰ ਲਈ 8 ਰੁਪਏ ਦਿੱਤੇ ਜਾਂਦੇ ਸੀ, ਪਰ ਹੁਣ ਸਭ ਕੁਝ ਬੰਦ ਹੋ ਗਿਆ ਹੈ।

ਸਿੱਧੂ ਮੂਸੇਵਾਲਾ ਖ਼ਿਲਾਫ਼ ਇੱਕ ਹੋਰ ਕੇਸ, 'ਸੰਜੂ' ਗਾਣੇ ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ

ਉਨ੍ਹਾਂ ਕਿਹਾ ਰੇਟ ਵਧਾਇਆ ਜਾਵੇ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਸ ਨਾਲ ਤਾਂ ਘਰ ਦਾ ਖਰਚਾ ਵੀ ਨਹੀਂ ਨਿਕਲਦਾ। ਇੱਕ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ 1000 ਤੋਂ 1500 ਰੁਪਏ ਦੀ ਬਚਤ ਹੁੰਦੀ ਹੈ, ਜਦੋਂ ਉਨ੍ਹਾਂ ਅਵਾਜ਼ ਉਠਾਈ ਤਾਂ ਸਵਿਗੀ ਤੇ ਜੋਮੇਟੋ ਨੇ ਉਨ੍ਹਾਂ ਨੂੰ ਕੱਢ ਦਿੱਤਾ ਤੇ ਉਹ ਸੜਕਾਂ 'ਤੇ ਆ ਗਏ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ