76 ਸਾਲ ਤੱਕ ਬਿਨ੍ਹਾਂ ਰੋਟੀ-ਪਾਣੀ ਦੇ ਜਿਉਂਦੇ ਰਹੇ ਯੋਗੀ ਦਾ ਦੇਹਾਂਤ, ਡਾਕਟਰ ਤੇ ਵਿਗਿਆਨੀ ਵੀ ਸੀ ਹੈਰਾਨ

ਏਬੀਪੀ ਸਾਂਝਾ Updated at: 27 May 2020 11:41 AM (IST)

ਚੁਨਰੀਵਾਲਾ ਮਾਤਾਜੀ ਵਜੋਂ ਜਾਣੇ ਜਾਂਦੇ ਯੋਗੀ ਪ੍ਰਹਿਲਾਦ ਜਾਨੀ 90 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਗੁਜਰਾਤ ਦੇ ਗਾਂਧੀਨਗਰ ਦੇ ਚਰੜਾ ਪਿੰਡ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਦੀ ਦੇਹ ਨੂੰ ਗੁਜਰਾਤ ਦੇ ਅੰਬਾਜੀ ਮੰਦਰ ਨੇੜੇ ਉਨ੍ਹਾਂ ਦੇ ਆਸ਼ਰਮ-ਸਹਿ-ਗੁਫਾ ਵਿੱਚ ਰੱਖਿਆ ਹੋਇਆ ਹੈ, ਜਿੱਥੇ ਉਨ੍ਹਾਂ ਨੂੰ ਦੋ ਦਿਨਾਂ ਵਿੱਚ ਸਮਾਧੀ ਦਿੱਤੀ ਜਾਵੇਗੀ। ਚੁਨਾਰੀਵਾਲਾ ਮਾਤਾ ਜੀ ਦਾ ਜੀਵਨ ਚਰਚਾ ਦਾ ਵਿਸ਼ਾ ਰਿਹਾ। ਵਿਗਿਆਨੀ ਤੇ ਡਾਕਟਰ ਉਨ੍ਹਾਂ ਦੀ ਵਿਲੱਖਣ ਹੋਂਦ ਤੋਂ ਪ੍ਰਭਾਵਤ ਸੀ।

NEXT PREV
ਨਵੀਂ ਦਿੱਲੀ: ਚੁਨਰੀਵਾਲਾ ਮਾਤਾਜੀ ਵਜੋਂ ਜਾਣੇ ਜਾਂਦੇ ਯੋਗੀ ਪ੍ਰਹਿਲਾਦ ਜਾਨੀ 90 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਗੁਜਰਾਤ ਦੇ ਗਾਂਧੀਨਗਰ ਦੇ ਚਰੜਾ ਪਿੰਡ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਦੀ ਦੇਹ ਨੂੰ ਗੁਜਰਾਤ ਦੇ ਅੰਬਾਜੀ ਮੰਦਰ ਨੇੜੇ ਉਨ੍ਹਾਂ ਦੇ ਆਸ਼ਰਮ-ਸਹਿ-ਗੁਫਾ ਵਿੱਚ ਰੱਖਿਆ ਹੋਇਆ ਹੈ, ਜਿੱਥੇ ਉਨ੍ਹਾਂ ਨੂੰ ਦੋ ਦਿਨਾਂ ਵਿੱਚ ਸਮਾਧੀ ਦਿੱਤੀ ਜਾਵੇਗੀ।


ਚੁਨਾਰੀਵਾਲਾ ਮਾਤਾ ਜੀ ਦਾ ਜੀਵਨ ਚਰਚਾ ਦਾ ਵਿਸ਼ਾ ਰਿਹਾ। ਵਿਗਿਆਨੀ ਤੇ ਡਾਕਟਰ ਉਨ੍ਹਾਂ ਦੀ ਵਿਲੱਖਣ ਹੋਂਦ ਤੋਂ ਪ੍ਰਭਾਵਤ ਸੀ।



ਚੁਨਾਰੀਵਾਲਾ ਮਾਤਾਜੀ ਬਾਰੇ ਕਿਹਾ ਜਾਂਦਾ ਹੈ ਕਿ 14 ਸਾਲ ਦੀ ਉਮਰ ‘ਚ, ਉਨ੍ਹਾਂ 76 ਸਾਲ ਖਾਧਾ ਜਾਂ ਪਾਣੀ ਨਹੀਂ ਪੀਤਾ। ਯੋਗੀ ਇਹ ਦਾਅਵਾ ਕਰਦੇ ਕਿ ਦੇਵੀ ਅੰਬਾ ਉਨ੍ਹਾਂ ਦੀ ਦੇਖਭਾਲ ਕਰਦੀ ਹੈ ਤੇ ਉਨ੍ਹਾਂ ਨੂੰ ਬਚਣ ਲਈ ਭੋਜਨ ਤੇ ਪਾਣੀ ਦੀ ਜ਼ਰੂਰਤ ਨਹੀਂ। ਕਥਿਤ ਤੌਰ 'ਤੇ, ਯੋਗੀ ਮਲ ਤਿਆਗ ਨਹੀਂ ਕਰਦੇ ਸੀ।

ਮਈ 2010 ‘ਚ ਡਿਫੈਂਸ ਇੰਸਟੀਚਿਊਟ ਆਫ ਫਿਜ਼ੀਓਲੋਜੀ ਐਂਡ ਅਲਾਈਡ ਸਾਇੰਸਜ਼ ਦੇ ਡਾਕਟਰਾਂ ਦੀ ਟੀਮ ਨੇ ਵੀ 15 ਦਿਨਾਂ ਲਈ ਉਨ੍ਹਾਂ ਦੇ ਦਾਅਵੇ ਦੀ ਜਾਂਚ ਕੀਤੀ। ਉਨ੍ਹਾਂ ਨੂੰ ਵੇਖਣ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ

ਉਹ ਸਿਰਫ ਗਰਾਰੇ ਕਰਨ ਤੇ ਨਹਾਉਂਦੇ ਸਮੇਂ ਪਾਣੀ ਦੇ ਸੰਪਰਕ ‘ਚ ਆਉਂਦੇ ਸੀ।-


ਗਰਮੀ ਨੇ ਤੋੜੇ ਰਿਕਾਰਡ, 50 ਡਿਗਰੀ ਤੱਕ ਪਹੁੰਚਿਆ ਪਾਰਾ, ਮੌਸਮ ਵਿਭਾਗ ਦੀ ਚੇਤਾਵਨੀ

ਕੁਝ ਦਿਨ ਪਹਿਲਾਂ ਹੀ ਚੂਨਰੀਵਾਲਾ ਮਾਤਾ ਜੀ ਨੇ ਆਪਣੇ ਜੱਦੀ ਪਿੰਡ ਚਰਾੜਾ ਲਿਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਉਹ ਉਥੇ ਕੁਝ ਸਮਾਂ ਬਿਤਾਉਣਾ ਚਾਹੁੰਦੇ ਸੀ। ਅਧਿਆਤਮਕ ਤਜ਼ਰਬੇ ਨੂੰ ਪ੍ਰਾਪਤ ਕਰਨ ਲਈ ਚੁਨਰੀਵਾਲਾ ਮਾਤਾ ਜੀ ਨੇ ਬਹੁਤ ਛੋਟੀ ਉਮਰੇ ਹੀ ਆਪਣਾ ਜੱਦੀ ਘਰ ਛੱਡ ਦਿੱਤਾ ਤੇ ਅੰਬਾਜੀ ਮੰਦਰ ਦੇ ਨੇੜੇ ਇਕ ਛੋਟੀ ਜਿਹੀ ਗੁਫਾ ਬਣਾਈ ਜਿਸ ‘ਚ ਉਹ ਰਹਿੰਦੇ ਸੀ।

ਕੋਰੋਨਾ ਮਗਰੋਂ ਹੁਣ ਟਿੱਡੀ ਦਲ ਦਾ ਭਿਆਨਕ ਹਮਲਾ, ਪੰਜਾਬ ਸਣੇ ਕਈ ਸੂਬਿਆਂ ‘ਚ ਹਾਈ ਅਲਰਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.