ਪਾਨੀਪਤ: ਪਾਨੀਪਤ ਦੇ ਪਿੰਡ ਰਿਸ਼ਪੁਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੂੰ ਪਿਛਲੇ ਤਿੰਨ ਸਾਲ ਤੋਂ ਬਾਥਰੂਮ 'ਚ ਬੰਦ ਕਰਕੇ ਰੱਖਿਆ ਹੋਇਆ ਸੀ। ਔਰਤ ਦਿਮਾਗੀ ਤੌਰ 'ਤੇ ਬਿਮਾਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਤਿੰਨ ਬੱਚਿਆਂ ਤੇ ਪਤੀ ਨੇ ਉਸ ਨੂੰ ਇਸ ਹਾਲਤ 'ਚ ਬਾਥਰੂਮ 'ਚ ਬੰਦ ਕੀਤਾ ਸੀ। ਕਿਸੇ ਵਿਅਕਤੀ ਵੱਲੋਂ ਇਸ ਸਭ ਦੀ ਜਾਣਕਾਰੀ ਪ੍ਰੋਟੈਕਸ਼ਨ ਅਧਿਕਾਰੀ ਰਜਨੀ ਗੁਪਤਾ ਨੂੰ ਦਿੱਤੀ ਗਈ ਜਿਨ੍ਹਾਂ ਆਪਣੀ ਪੂਰੀ ਟੀਮ ਨਾਲ ਪਹੁੰਚ ਕੇ ਉਸ ਔਰਤ ਨੂੰ ਬਾਹਰ ਕੱਢਿਆ।


ਜਾਣਕਾਰੀ ਅਨੁਸਾਰ ਉਸ ਦਾ ਇਹ ਹਾਲ ਆਪਣੇ ਪਿਤਾ ਤੇ ਭਰਾ ਨੂੰ ਗਵਾ ਦੇਣ ਦੇ ਗਮ 'ਚ ਹੋ ਗਿਆ। ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਹ ਦਿਮਾਗੀ ਤੌਰ 'ਤੇ ਬਿਮਾਰ ਸੀ, ਬਹੁਤ ਸਾਰੀਆਂ ਥਾਵਾਂ 'ਤੇ ਉਸ ਦਾ ਇਲਾਜ ਕਰਵਾਇਆ ਗਿਆ ਪਰ ਜਦੋਂ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੋਈ, ਤਾਂ ਉਸ ਨੂੰ ਇੱਥੇ ਰੱਖਿਆ ਗਿਆ।

ਕਿਸਾਨਾਂ ਦਾ ਮੁੱਕਿਆ ਫਿਕਰ! ਪੰਜਾਬ 'ਚ ਨਹੀਂ ਆਏਗੀ ਯੂਰੀਆ ਖਾਦ ਦੀ ਦਿੱਕਤ, ਸਰਕਾਰ ਨੇ ਲੱਭਿਆ ਰਾਹ

ਜਾਂਚ ਅਧਿਕਾਰੀ ਸੁਭਾਸ਼ ਨੇ ਦੱਸਿਆ ਕਿ ਪ੍ਰੋਟੈਕਸ਼ਨ ਅਫਸਰ ਰਜਨੀ ਗੁਪਤਾ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਤੇ ਸ਼ਿਕਾਇਤ ਕੀਤੀ ਸੀ ਕਿ ਨਰੇਸ਼ ਕੁਮਾਰ ਨੇ ਆਪਣੀ ਪਤਨੀ ਨੂੰ ਪਿਛਲੇ ਡੇਢ ਸਾਲ ਤੋਂ ਟਾਇਲਟ 'ਚ ਬੰਦ ਕੀਤਾ ਹੋਇਆ ਹੈ। ਮੌਕੇ ‘ਤੇ ਪਹੁੰਚ ਕੇ ਪਤਨੀ ਨੂੰ ਟਾਇਲਟ 'ਚੋਂ ਕੱਢਿਆ ਗਿਆ।

29 ਜਥੇਬੰਦੀਆਂ ਦੀ ਮੀਟਿੰਗ ਦਾ ਕੀ ਨਿਕਲਿਆ ਸਿੱਟਾ ?

ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਜਨੀ ਗੁਪਤਾ ਨੇ ਕਿਹਾ ਕਿ ਔਰਤ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਲੱਗ ਰਹੀ ਹੈ। ਇਸ ਸਬੰਧੀ ਜਾਂਚ ਕਰਕੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਜਾਵੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ