ਪੜਚੋਲ ਕਰੋ
(Source: ECI/ABP News)
5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾਉਣ ਦੀ ਧਮਕੀ, ਕੀ 26/11 ਦੁਹਰਾਉਣ ਦੀ ਹੋ ਰਹੀ ਸਾਜਿਸ਼?
ਦੇਸ਼ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਵਾਗਤ ਦੀਆਂ ਤੈਆਰੀਆਂ ਹੋ ਰਹੀਆਂ ਹਨ। ਇਸ ਦਰਮਿਆਨ ਹੁਣ ਮੁੰਬਈ ਦੇ ਤਿੰਨ ਵੱਡੇ 5 ਸਟਾਰ ਹੋਟਲਾਂ ਨੂੰ ਉੜਾੳਣ ਦੀ ਧਮਕੀ ਭਰਿਆ ਮੇਲ ਆਇਆ ਹੈ।
![5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾਉਣ ਦੀ ਧਮਕੀ, ਕੀ 26/11 ਦੁਹਰਾਉਣ ਦੀ ਹੋ ਰਹੀ ਸਾਜਿਸ਼? Threat to bomb Mumbai five-star hotels four hotels receive Emails 5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾਉਣ ਦੀ ਧਮਕੀ, ਕੀ 26/11 ਦੁਹਰਾਉਣ ਦੀ ਹੋ ਰਹੀ ਸਾਜਿਸ਼?](https://static.abplive.com/wp-content/uploads/sites/5/2020/02/20150702/hotel-warnning-latter.jpg?impolicy=abp_cdn&imwidth=1200&height=675)
ਮੁੰਬਈ: ਦੇਸ਼ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਵਾਗਤ ਦੀਆਂ ਤੈਆਰੀਆਂ ਹੋ ਰਹੀਆਂ ਹਨ। ਇਸ ਦਰਮਿਆਨ ਹੁਣ ਮੁੰਬਈ ਦੇ ਤਿੰਨ ਵੱਡੇ 5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾੳਣ ਦੀ ਧਮਕੀ ਭਰਿਆ ਮੇਲ ਆਇਆ ਹੈ। ਇਹ ਮੇਲ ਭੇਜਣ ਦਾ ਦਾਅਵਾ ਲਸ਼ਕਰ-ਏ-ਤੋਇਬਾ ਵਲੋਂ ਕੀਤਾ ਜਾ ਰਿਹਾ ਹੈ।
ਇਸ ਧਮਕੀ ਭਰੇ ਮੇਲ 'ਚ 100 ਬਿਟਕਵਾਇਨ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੇਲ 'ਚ ਹੋਟਲ ਦੇ ਆਪਰੇਸ਼ਨ ਨੂੰ ਬੰਦ ਕਰਨ ਤੇ ਹੋਟਲ ਸਟਾਫ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁੰਬਈ ਪੁਲਿਸ ਭੇਜੀ ਗਈ ਮੇਲ ਦੀ ਜਾਂਚ ਪੜਤਾਲ ਕਰ ਰਹੀ ਹੈ। ਇਹ ਮੇਲ 19 ਫਰਵਰੀ ਨੂੰ ਭੇਜਿਆ ਗਿਆ ਹੈ।
ਮੇਲ 'ਚ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਐਕਸਪਲੋਸਿਵ ਮੁੰਬਈ ਭੇਜਿਆ ਹੋਇਆ ਹੈ। ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੰਬਈ ਪੁਲਿਸ ਨੇ ਹੋਟਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਦੇ ਮਸ਼ਹੂਰ ਕੁੱਲ ਚਾਰ 5 ਸਟਾਰ ਹੋਟਲਾਂ ਸਮੇਤ ਸਾਬਕਾ ਬੀਜੇਪੀ ਵਿਧਾਇਕ ਨਰੇਂਦਰ ਮਹਿਤਾ ਦੇ ਹੋਟਲ ਨੂੰ ਵੀ ਧਮਕੀ ਭਰਿਆ ਮੇਲ ਭੇਜਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)