ਨਵੀਂ ਦਿੱਲੀ: ਹੁਣ ਤੋਂ ਬਿਲਕੁਲ ਇਕ ਮਹੀਨੇ ਬਾਅਦ, ਟੋਕਿਓ ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣਗੀਆਂ। ਇਸ ਸਾਲ ਭਾਰਤ ਦੇ ਕਈ ਤਗਮੇ ਜਿੱਤਣ ਦੀ ਉਮੀਦ ਹੈ। ਇਸ ਦੌਰਾਨ ਰਾਜ ਸਰਕਾਰਾਂ ਨੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਇਨਾਮੀ ਰਾਸ਼ੀ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਆਉਣ ਵਾਲੇ ਟੋਕਿਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਨੂੰ 6 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

 

ਰਾਜ ਸਰਕਾਰ ਸਿਲਵਰ ਮੈਡਲ ਜੇਤੂਆਂ ਨੂੰ 4 ਕਰੋੜ ਰੁਪਏ ਅਤੇ ਬਰੌਂਜ਼ ਮੈਡਲ ਜੇਤੂਆਂ ਨੂੰ 2.50 ਕਰੋੜ ਰੁਪਏ ਦੇਵੇਗੀ। ਰਾਜ ਦੇ ਖੇਡ ਮੰਤਰੀ ਸੰਦੀਪ ਸਿੰਘ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਇਥੇ ਅੰਤਰਰਾਸ਼ਟਰੀ ਓਲੰਪਿਕ ਦਿਵਸ ਦੇ ਮੌਕੇ ਓਲੰਪਿਕ ਤਗਮਾ ਜੇਤੂਆਂ ਨਾਲ ਮੁਲਾਕਾਤ ਕੀਤੀ।