ਪੜਚੋਲ ਕਰੋ
Advertisement
ਟਰਾਂਸਪੋਰਟਰਾਂ ਨੇ ਦਿੱਤੀ ਪੰਜਾਬ ਸਰਕਾਰ ਨੂੰ ਚੇਤਾਵਨੀ, 31 ਅਕਤੂਬਰ ਨੂੰ ਲਿਆ ਜਾਵੇਗਾ ਐਕਸ਼ਨ
ਅੱਜ ਹੁਸ਼ਿਆਰਪੁਰ ਵਿਖੇ ਜਿਲ੍ਹਾ ਟਰਾਂਸਪੋਰਟਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੀ ਮੌਜੂਦਾ ਟਰਾਂਸਪੋਰਟਰਾਂ ਖਿਲਾਫ ਸਖਤ ਕਾਰਜਸ਼ੈਲੀ ਦੀ ਨਿਖੇਧੀ ਕੀਤੀ ਗਈ।
ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਵਿਖੇ ਜਿਲ੍ਹਾ ਟਰਾਂਸਪੋਰਟਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੀ ਮੌਜੂਦਾ ਟਰਾਂਸਪੋਰਟਰਾਂ ਖਿਲਾਫ ਸਖਤ ਕਾਰਜਸ਼ੈਲੀ ਦੀ ਨਿਖੇਧੀ ਕੀਤੀ ਗਈ। ਉਥੇ ਹੀ ਮੱਧ ਵਰਗ ਦੇ ਟਰਾਂਸਪੋਰਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਮੰਤਰੀ ਰਾਜਾ ਵੜਿੰਗ ਨੇ ਸਾਡੇ ਕੇਸਾਂ ਦਾ ਹੱਲ ਨਾ ਕੀਤਾ ਤਾਂ 31 ਅਕਤੂਬਰ ਤੋਂ ਬਾਅਦ ਮੱਧ ਵਰਗਾ ਦੇ ਟਰਾਂਸਪੋਰਟਰ ਆਪਣੀਆਂ ਬੱਸਾਂ ਰੋਕ ਕੇ ਡੀਸੀ ਅਤੇ ਜੀਐਮ ਰੋਡਵੇਜ਼ ਨੂੰ ਬੱਸ ਦੀਆਂ ਚਾਬੀਆਂ ਸੌਂਪਣਗੇ।
ਜਦੋਂ ਤੋਂ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ ਹਨ ਅਤੇ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹਨ, ਉਦੋਂ ਤੋਂ ਹੀ ਸਰਕਾਰ ਬੱਸ ਟਰਾਂਸਪੋਰਟ ਨਾਲ ਜੁੜੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆ ਰਹੀ ਹੈ, ਯਾਨੀ ਕਿ ਇਸ ਨਾਲ ਜੁੜੇ ਲੋਕਾਂ ਦਾ ਹੁਸ਼ਿਆਰਪੁਰ ਬੱਸ ਟਰਾਂਸਪੋਰਟ ਦੇ ਨਾਲ ਅੱਜ ਹੁਸ਼ਿਆਰਪੁਰ ਵਿਖੇ ਉਕਤ ਟਰਾਂਸਪੋਰਟ ਨਾਲ ਸਬੰਧਤ ਕਾਰੋਬਾਰੀਆਂ ਦੀ ਮੀਟਿੰਗ ਹੋਈ। ਉਨ੍ਹਾਂ ਕਿਹਾ ਜੇਕਰ ਨੀਤੀ ਨਾ ਬਣੀ ਤਾਂ 31 ਅਕਤੂਬਰ ਨੂੰ ਸਾਰੇ ਜ਼ਿਲ੍ਹਿਆਂ ਦੇ ਮੱਧਵਰਗੀ ਟਰਾਂਸਪੋਰਟਰ ਆਪਣੀਆਂ ਬੱਸਾਂ ਟਰਾਂਸਪੋਰਟ ਵਿਭਾਗ ਦੇ ਜੀਐਮ ਸਮੁੱਚੀ ਟਰਾਂਸਪੋਰਟ ਬੰਦ ਕਰ ਦੇਵੇਗੀ, ਕਿਉਂਕਿ ਕੋਰੋਨਾ ਦੇ ਦੌਰ 'ਚ ਵੀ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਕਾਰਨ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜਨਵਰੀ 2021 ਤੋਂ 31 ਮਾਰਚ 2022 ਤੱਕ ਉਨ੍ਹਾਂ ਦਾ ਟੈਕਸ ਮੁਆਫ਼ ਹੋਵੇਗਾ ਪਰ ਸਰਕਾਰ ਖੁਦ ਹੀ ਪਿੱਛੇ ਹਟ ਗਈ ਹੈ।
ਉਨ੍ਹਾਂ ਕਿਹਾ ਸਰਕਾਰ ਬੱਸ ਟਰਾਂਸਪੋਰਟਰਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਉਹ ਬੱਸ ਸਟੈਂਡ ਨੂੰ ਵੀ ਬੰਦ ਕਰਨਗੇ, ਜਿਸ ਦੀ ਜ਼ਿੰਮੇਵਾਰੀ ਖੁਦ ਸਰਕਾਰ ਦੀ ਹੋਵੇਗੀ। ਇਸ ਮੌਕੇ MD ਜਸਵੀਰ ਸਿੰਘ ਰਾਜਾ ਐਕਸਪ੍ਰੈਸ ਬੱਸ, ਦੁਆਬਾ ਬੱਸ MD ਕੁਲਵਿੰਦਰ ਸਿੰਘ, ਦੁਆਬਾ ਟਰਾਂਸਪੋਰਟ ਬਲਵਿੰਦਰ ਸਿੰਘ, ਗੌਰਵ ਟਰਾਂਸਪੋਰਟ, ਸੰਜੀਵ, ਨਰਵਾਲ ਬੱਸ ਗੋਲਡੀ, ਕਰਤਾਰ ਦਸੂਹਾ ਬੱਸ ਜਸਵੀਰ ਸਿੰਘ, ਅਤੇ ਕੁਲਵਿੰਦਰ ਸਿੰਘ, ਸੰਦੀਪ ਸ਼ਰਮ, ਜਰਨੈਲ ਸਿੰਘ ਵੀ ਮੌਜੂਦ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement