ਪੜਚੋਲ ਕਰੋ
Advertisement
ਅਮਰੀਕਾ ‘ਚ ਐਮਰਜੰਸੀ ਦਾ ਐਲਾਨ, 10 ਕਰੋੜ ਅਮਰੀਕੀ ਲੌਕਡਾਊਨ
ਅਮਰੀਕੀ ਰਾਸ਼ਟਰਪਤੀ ਡੋਲਨਡ ਟਰੰਪ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅੱਧਾ ਦਰਜਨ ਤੋਂ ਵੱਧ ਸੂਬਿਆਂ ‘ਚ ਪਬਲਿਕ ਹੈਲਥ ਦੇ ਖੇਤਰਾਂ ‘ਚ ਪੂਰੀ ਤਰ੍ਹਾਂ ਨਾਲ ਐਮਰਜੰਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਾਈਟ ਹਾਊਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਟਰੰਪ ਨੇ ਨਿਊਯਾਰਕ, ਕੈਲੇਫਾਰਨੀਆ, ਵਾਸ਼ਿੰਗਟਨ, ਆਯੋਵਾ, ਲੁਇਸਿਆਨਾ, ਉੱਤਰੀ ਕੈਲੀਫਾਰਨੀਆ, ਟੈਕਸਾਸ ਤੇ ਫਲੋਰੀਡਾ ਲਈ ਐਮਰਜੰਸੀ ਨੂੰ ਮਨਜ਼ੂਰੀ ਦਿੱਤੀ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਲਨਡ ਟਰੰਪ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅੱਧਾ ਦਰਜਨ ਤੋਂ ਵੱਧ ਸੂਬਿਆਂ ‘ਚ ਪਬਲਿਕ ਹੈਲਥ ਦੇ ਖੇਤਰਾਂ ‘ਚ ਪੂਰੀ ਤਰ੍ਹਾਂ ਨਾਲ ਐਮਰਜੰਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਾਈਟ ਹਾਊਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਟਰੰਪ ਨੇ ਨਿਊਯਾਰਕ, ਕੈਲੇਫਾਰਨੀਆ, ਵਾਸ਼ਿੰਗਟਨ, ਆਯੋਵਾ, ਲੁਇਸਿਆਨਾ, ਉੱਤਰੀ ਕੈਲੀਫਾਰਨੀਆ, ਟੈਕਸਾਸ ਤੇ ਫਲੋਰੀਡਾ ਲਈ ਐਮਰਜੰਸੀ ਨੂੰ ਮਨਜ਼ੂਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ 10 ਕਰੋੜ ਅਮਰੀਕੀ ਨਾਗਗਰਿਕ ਲੌਕਡਾਊਨ ਦੀ ਸਥਿਤੀ ‘ਚ ਰਹਿ ਰਹੇ ਹਨ, ਜਿਸ ਦਾ ਦੇਸ਼ ਦੀ ਅਰਥਵਿਵਸਥਾ ‘ਤੇ ਮਾੜਾ ਪ੍ਰਭਾਵ ਪਵੇਗਾ। ਇਸ ਦਰਮਿਆਨ ਅਮਰੀਕੀ ਸੈਨੇਟ ਤੇ ਵਾਈਟ ਹਾਊਸ ਨੇ 20 ਖਰਬ ਡਾਲਰ ਪੈਕੇਜ ‘ਤੇ ਸਹਿਮਤੀ ਜਤਾਈ ਹੈ। ਅਮਰੀਕਾ ਦੇ ਪ੍ਰਭਾਵਿਤ ਇਲਾਕਿਆਂ ‘ਚ ਨਿਊਯਾਰਕ ਸ਼ਹਿਰ ਦੀ ਸਥਿਤੀ ਸਭ ਤੋਂ ਖਰਾਬ ਹੈ।
ਨਿਊਯਾਰਕ ‘ਚ ਲਗਾਤਾਰ ਵਿਗੜਦੀ ਜਾ ਰਹੀ ਹੈ। ਇੱਥੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 6500 ਤੋਂ ਪਾਰ ਹੈ, ਜਦਕਿ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਵਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਨਿਊਯਾਰਕ ਸ਼ਹਿਰ ‘ਚ ਚੁਣੌਤੀ ਨਾਲ ਲੜਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ, ਪਰ ਅਸੀਂ ਇਸ ਚੁਣੌਤੀ ਨਾਲ ਲੜਣ ਦੇ ਸਮਰੱਥ ਹਾਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement