ਪੜਚੋਲ ਕਰੋ
Advertisement
ਟਰੰਪ ਨੇ ਚੁੱਕਿਆ ਚੀਨ ਖ਼ਿਲਾਫ਼ ਵੱਡਾ ਕਦਮ, ਤਾਂ ਚੀਨ ਨੇ ਅੱਗਿਓਂ ਦਿੱਤੀ ਸਖ਼ਤ ਚੇਤਾਵਨੀ
ਹੁਣ ਰਾਸ਼ਟਰਪਤੀ ਟਰੰਪ ਨੇ ਅਮਰੀਕਾ ‘ਚ ਚੀਨੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਲਈ ਸਖਤ ਕਦਮ ਚੁੱਕੇ ਹਨ।
ਨਵੀਂ ਦਿੱਲੀ: ਚੀਨ ਤੋਂ ਆਏ ਕੋਰੋਨਾ ਨੇ ਅਮਰੀਕਾ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ. ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਚੀਨ 'ਤੇ ਹਮਲੇ ਕਰਦੇ ਨਜ਼ਰ ਆ ਰਹੇ ਹਨ। ਟਰੰਪ ਤੋਂ ਕੋਰੋਨਾ ਵਿਸ਼ਾਣੂ ਨੂੰ 'ਚੀਨੀ ਵਾਇਰਸ' ਕਹਿੰਦੇ ਵੀ ਸੁਣਿਆ ਗਿਆ।
ਇਸ ਪਾਬੰਦੀ ਦਾ ਕੀ ਹੈ ਕਾਰਨ?
ਟਰੰਪ ਦਾ ਕਹਿਣਾ ਹੈ ਕਿ
ਟਰੰਪ ਨੇ ਕਿਹਾ ਕਿ ਚੀਨ ਦਾ ਪੀਐਲਏ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਬੌਧਿਕ ਜਾਇਦਾਦ ਅਤੇ ਤਕਨਾਲੋਜੀ ਹਾਸਲ ਕਰਨ ਲਈ ਵਰਤ ਰਿਹਾ ਸੀ। ਇਸ ਤੋਂ ਬਚਾਅ ਲਈ ਉਨ੍ਹਾਂ ਸਖਤ ਕਦਮ ਚੁੱਕਿਆ ਹੈ।
ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਤੋਂ ਆਏ ਕੋਰੋਨਾ ਮਹਾਂਮਾਰੀ, ਹਾਂਗਕਾਂਗ ਵਿੱਚ ਬੀਜਿੰਗ ਦੀ ਕਾਰਵਾਈ ਅਤੇ ਵਿਵਾਦਿਤ ਦੱਖਣੀ ਚੀਨ ਸਾਗਰ ਵਿੱਚ ਚੀਨ ਦੀ ਵੱਧ ਰਹੀ ਸੈਨਿਕ ਗਤੀਵਿਧੀਆਂ ਬਾਰੇ ਅਮਰੀਕਾ ਬਹੁਤ ਨਾਰਾਜ਼ ਹੈ। ਇਸ ਤੋਂ ਤੰਗ ਆ ਕੇ ਡੋਨਲਡ ਟਰੰਪ ਨੇ ਇਹ ਕਦਮ ਚੁੱਕਿਆ ਹੈ।
ਸ਼ੁੱਕਰਵਾਰ ਨੂੰ ਇਹ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ,
ਅਮਰੀਕੀ ਰਾਸ਼ਟਰਪਤੀ ਅਨੁਸਾਰ ਚੀਨ ਦੀਆਂ ਇਨ੍ਹਾਂ ਨੀਤੀਆਂ ਨੂੰ ਰੋਕਣਾ ਜ਼ਰੂਰੀ ਹੈ, ਜੇ ਅਜਿਹਾ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਅਮਰੀਕਾ ਨੂੰ ਆਰਥਿਕ ਸ਼ਕਤੀ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਦੁੱਖ ਝੱਲਣਾ ਪੈ ਸਕਦਾ ਹੈ।
ਉਨ੍ਹਾਂ ਅਨੁਸਾਰ ਚੀਨ ਦਾ ਪੀਐਲਏ ਬੁੱਧੀਜੀਵੀ ਜਾਇਦਾਦ ਨੂੰ ਵਧਾਉਣ ਲਈ ਮਾਸਟਰਾਂ ਅਤੇ ਖੋਜਕਰਤਾਵਾਂ ਦੀ ਵਰਤੋਂ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ, ਉਨ੍ਹਾਂ ਅਮਰੀਕਾ ਦੇ ਅਧਿਐਨ ਜਾਂ ਖੋਜ ਲਈ 'ਐਫ -1' ਜਾਂ 'ਜੇ -1' ਵੀਜ਼ਾ ਪ੍ਰਾਪਤ ਕਰਨ ਵਾਲੇ ਕੁਝ ਚੀਨੀ ਨਾਗਰਿਕਾਂ ਦੇ ਦਾਖਲੇ ਨੂੰ ਰੋਕ ਦਿੱਤਾ ਹੈ, ਜਿਸ ਨਾਲ ਅਮਰੀਕਾ ਦੇ ਹਿੱਤਾਂ ਨੂੰ ਖ਼ਤਰਾ ਹੈ।
Coronavirus: ਭਾਰਤ ਦੇ ਇਨ੍ਹਾਂ 5 ਸ਼ਹਿਰਾਂ ‘ਚ ਹਨ ਕੋਰੋਨਾ ਦੇ 51.8 ਫੀਸਦੀ ਕੇਸ
ਟਰੰਪ ਦੇ ਇਸ ਕਦਮ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ,
ਇਸਦੇ ਨਾਲ ਹੀ ਉਨ੍ਹਾਂ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਵਿੱਚ ਚੀਨੀ ਵਿਦਿਆਰਥੀਆਂ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਨਾ ਕਰੇ।
ਕੈਨੇਡਾ ਤੋਂ ਆਏ ਪਤੀ-ਪਤਨੀ ਦਾ ਕਤਲ, ਸ਼ੱਕੀ ਹਲਾਤਾਂ ‘ਚ ਮਿਲੀ ਲਾਸ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਇਸ ਦੌਰਾਨ ਹੁਣ ਰਾਸ਼ਟਰਪਤੀ ਟਰੰਪ ਨੇ ਅਮਰੀਕਾ ‘ਚ ਚੀਨੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਲਈ ਸਖਤ ਕਦਮ ਚੁੱਕੇ ਹਨ।
" ਉਨ੍ਹਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਦੇਸ਼ ਵਿੱਚ ਆਉਣ ਅਤੇ ਕਿਸੇ ਵੀ ਤਰਾਂ ਦੀ ਸਿਖਿਆ ਪ੍ਰਾਪਤ ਕਰਨ ‘ਤੇ ਪਾਬੰਦੀ ਲਗਾਈ ਹੈ। "
-
" ਚੀਨ ਆਪਣੀ ਵਿਸ਼ਾਲ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੂੰ ਆਧੁਨਿਕ ਬਣਾਉਣ ਲਈ ਸੰਵੇਦਨਸ਼ੀਲ ਅਮਰੀਕੀ ਟੈਕਨਾਲੌਜੀ ਅਤੇ ਬੌਧਿਕ ਜਾਇਦਾਦ ਹਾਸਲ ਕਰਨ ਲਈ ਵਿਆਪਕ ਮੁਹਿੰਮ ਵਿੱਚ ਸ਼ਾਮਲ ਹੋਇਆ ਹੈ। "
-
" ਅਜਿਹਾ ਫੈਸਲਾ ਦੋਵਾਂ ਦੇ ਆਪਸੀ ਸਬੰਧਾਂ ਨੂੰ ਕਾਫ਼ੀ ਹੱਦ ਤੱਕ ਵਿਗਾੜ ਸਕਦਾ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement